(ਸਮਾਜ ਵੀਕਲੀ)
ਮਾੜੇ ਨੂੰ ਮਾੜਾ ਕਹਿਣ ਤੋਂ ਕਿਉਂ ਡਰਦੀ ਐਂ ਦੁਨੀਆਂ।
ਆਪਣਾ ਦੁਖ ਦੁਖ ਸੁਖ ਦੂਜੇ ਦਾ ਨਾ ਜਰਦੀ ਐਂ ਦੁਨੀਆਂ।
ਮਾੜੇ ਨੂੰ ਮਾੜਾ ਕਹਿਣ………..
ਮੰਨਿਆ ਹੈ ਕਿ ਇਨਾਂ ਦਾ ਅੱਜ ਬਹੁਮਤ ਹੈ ਭਾਰੀ।
ਜੋ ਇਨਾਂ ਨਾਲ਼ ਮਿਲ਼ ਜਾਏ ਬਾਜ਼ੀ ਹੈਂ ਉਨਾਂ ਮਾਰੀ।
ਜੋ ਮਰਜ਼ੀ ਪਏ ਕਰਦੇ ਓ ਗੱਲ ਜਿਓਂ ਘਰਦੀ ਐਂ ਦੁਨੀਆਂ।
ਆਪਣਾ ਦੁਖ ਦੁਖ ਸੁਖ ਦੂਜੇ ਦਾ ਨਾ ਜਰਦੀ ਐਂ ਦੁਨੀਆਂ।
ਮਾੜੇ ਨੂੰ ਮਾੜਾ ਕਹਿਣ………..
ਹੱਕ ਸੱਚ ਤੇ ਲੜਦੇ ਏਥੇ ਬੁੱਢੇ ਲੋਕੀਂ ਹੋ ਜਾਂਦੇ।
ਇਨਾਂ ਰਾਹਿਆਂ ਤੇ ਭਟਕਦੇ 2 ਜ਼ਿੰਦਗੀ ਖੋ ਜਾਂਦੇ।
ਕਈ ਹਲਾਤਾਂ ਅੱਗੇ ਝੁਕ ਗਏ ਏਥੇ ਜੰਗ ਲੜਦੀ ਐਂ ਦੁਨੀਆਂ।
ਆਪਣਾ ਦੁਖ ਦੁਖ ਸੁਖ ਦੂਜੇ ਦਾ ਨਾ ਜਰਦੀ ਐਂ ਦੁਨੀਆਂ।
ਮਾੜੇ ਨੂੰ ਮਾੜਾ ਕਹਿਣ………..
ਜਿਦਾਂ ਰੂਹ ਖੁਸ਼ ਹੁੰਦੀ ਕਰਲੈ ਘਾਟੇ ਵਾਧੇ ਸਹਿ ਜਾਣੇਂ।
ਕਹਿਣਾ ਨਹੀਂ ਕੁੱਝ ਨਰਿੰਦਰ ਲੜੋਈ ਚੁੱਪ ਕੀਤਿਆਂ ਕਹਿ ਜਾਣੇ।
ਕਈ ਵਾਰੀ ਸੋਚਦੀ ਸੋਚਦੀ ਸੋਚਾਂ ਜ਼ਿੰਦਗੀ ਹਰਦੀ ਐਂ ਦੁਨੀਆਂ।
ਆਪਣਾ ਦੁਖ ਦੁਖ ਸੁਖ ਦੂਜੇ ਦਾ ਨਾ ਜਰਦੀ ਐਂ ਦੁਨੀਆਂ।
ਮਾੜੇ ਨੂੰ ਮਾੜਾ ਕਹਿਣ………..
ਏਥੇ ਬੁੱਕਤ ਨਹੀਂ ਸੱਚ ਦੀ ਝੂਠ ਨੂੰ ਸਲਾਮਾਂ ਨੇ।
ਬਿਨਾਂ ਗਰਜ਼ ਤੋਂ ਕੋਈ ਵੀ ਕਰਦਾ ਨਹੀਂ ਕਲਾਮਾਂ ਨੇ।
ਮੁਸੀਬਤ ਜਦ ਪਏ ਬੰਦੇ ਤਮਾਸ਼ਾ ਵੇਖਣ ਖੜਦੀ ਐਂ ਦੁਨੀਆਂ।
ਆਪਣਾ ਦੁਖ ਦੁਖ ਸੁਖ ਦੂਜੇ ਦਾ ਨਾ ਜਰਦੀ ਐਂ ਦੁਨੀਆਂ।
ਮਾੜੇ ਨੂੰ ਮਾੜਾ ਕਹਿਣ………..
✍🏻 ਨਰਿੰਦਰ ਲੜੋਈ ਵਾਲਾ
☎️8968788181
‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly