ਗੀਤ

ਕਰਮਜੀਤ

(ਸਮਾਜ ਵੀਕਲੀ)

ਰੰਗ ਰੰਗ ਵਿੱਚ ਰੰਗਿਆ ਜਹਾਨ ਵੇ..
ਮਨ ਕੱਚੇ ਨੂੰ ਨਾ ਰੰਗਾਂ ਦੀ ਪਛਾਣ ਵੇ..
ਭਾਵੇਂ ਰੰਗਾਂ ਵਾਲੀ ਪਾ ਲਈ ਦੁਕਾਨ ਵੇ…
ਤੇਰੇ ਰੰਗ ਵਾਲਾ ਮਿਲਿਆ ਨਾ ਹਾਣ ਵੇ..

ਸਾਹ ਤੇਰਿਆਂ ਰੰਗਾਂ ਦੇ ਵਿੱਚ ਰੰਗਦੀ,
ਹਰ ਰੰਗ ਵਿੱਚ ਚੰਨਾਂ ਤੈਨੂੰ ਮੰਗਦੀ…
ਕਦੋਂ ਆਊ ਚਾਨਣੀ ਵੇ ਮੇਰੇ ਚੰਦ ਦੀ,
ਹਾੜ੍ਹੇ, ਪੁੱਛਾਂ ਨਾ ਤਾਰੀਖ ਕਦੇ ਸੰਗਦੀ..
ਤੈਥੋਂ ਮੰਗਦੀ ਆਂ ਸੱਚਾ ਸੁੱਚਾ ਸੋਹਣਿਆ,
ਕਦੇ ਬਖ਼ਸ਼ੀਂ ਨਾਂ ਰੰਗ ਬੇ-ਈਮਾਨ ਵੇ..
ਤੇਰੇ ਰੰਗ ਵਾਲਾ…..

ਸੁਣ, ਰੰਗਾਂ ਦੇਆ ਝੂਠੇਆ ਵਪਾਰੀਆ,
ਕਦੇ ਸੱਧਰਾਂ ਨੂੰ ਰੰਗ ਵੇ ਲਲਾਰੀਆ..
ਪਾਣੀ ਵੱਟੇ ਰੰਗ ਲੱਭਦੈਂ ਜੁਆਰੀਆ,
ਲਿਖ ਅਸ਼ਕਾਂ ਦਾ ਰੰਗ ਵੇ ਲਿਖਾਰੀਆ..
ਤੇਰੇ ਰੰਗ ਵਿੱਚ ਘੁਲ ਕੇ ਵੀ ਅੱਥਰੂ,
ਕਦੇ ਖੋਲਦੇ ਨਾਂ ਰੰਗਾਂ ਦੀ ਜ਼ੁਬਾਨ ਵੇ..
ਤੇਰੇ ਰੰਗ ਵਾਲਾ…..

ਹਾਏ, ਘੜੀ ਪਹਿਰ ਆਜਾ ਮੇਰੇ ਕੋਲ ਵੇ,
ਮੇਰੇ ਰੰਗਾਂ ਵਾਲੀ ਬੋਲੀ ਕਦੇ ਬੋਲ ਵੇ…
ਮੇਰਾ ਕੱਜਲਾ ਨਾ ਦੀਦਿਆਂ ਚ’ ਰੋਲ ਵੇ,
ਮੇਰੇ ਰੰਗਾਂ ਨਾਲ ਕਰ ਤੂੰ ਕਲੋਲ ਵੇ..
ਕਿਹੜ੍ਹੇ ਵਤਨੀ ਵੇ ਉੱਡਦਾ ਪਰਿੰਦਿਆ,
ਮੁੜ੍ਹ ਘਰਾਂ ਵੱਲ ਪਾ ਲੈ ਤੂੰ ਉਡਾਣ ਵੇ…
ਤੇਰੇ ਰੰਗ ਵਾਲਾ….

ਕਰਮਜੀਤ

 

 

 

 

‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਨਜ਼ਮ
Next articleਸੜ ਜਾਏ ਤੇਰਾ ਏ ਸੀ