(ਸਮਾਜ ਵੀਕਲੀ)
ਰਾਤੀਂ ਇੱਕ ਮੈਨੂੰ ਸੁਫਨਾ ਆਇਆ, ਸੁਪਨੇ ਨੂੰ ਕਿਹੜੇ ਹੌਸਲੇ ਸੁਣਾਵਾਂ ਮੈਂ।
ਜੇ ਅਸੀਂ ਅੱਜ ਨਾ ਬਦਲੇ, ਇਸ ਪੰਜਾਬ ਨੂੰ ਕਿਵੇਂ ਬਚਾਵਾ ਮੈਂ।
ਰਾਤੀਂ ਇੱਕ ਮੈਨੂੰ………..
ਯੂਥ ਸਾਰਾ ਬਾਹਰ ਨੂੰ ਤਾਂ ਚਲ ਪਿਆ ਯਾਰਾਂ।
ਸੋਚਣ ਵਾਲਾ ਬਾਹਲ਼ਾ ਹੀ ਹੱਲ ਪਿਆ ਯਾਰਾਂ।
ਸਮਝ ਨਹੀਂ ਆਉਂਦੀ ਕਿਹੜਾ ਸਿਲੇਬਸ, ਇਨਾਂ ਨੂੰ ਪੜਾਵਾਂ ਮੈਂ।
ਜੇ ਅਸੀਂ ਅੱਜ ਨਾ ਬਦਲੇ, ਇਸ ਪੰਜਾਬ ਨੂੰ ਕਿਵੇਂ ਬਚਾਵਾ ਮੈਂ।
ਰਾਤੀਂ ਇੱਕ ਮੈਨੂੰ………..
ਇਸ ਧਰਤੀ ਨੂੰ ਇਸ ਕਦਰ ਜ਼ਹਿਰੀਲਾ ਕਰ ਦਿੱਤਾ।
ਅੱਗੇ ਏਨਾਂ ਲੰਘ ਗਏ ਫੇਲ ਹਰ ਹੀਲਾ ਕਰ ਦਿੱਤਾ।
ਕਿਵੇਂ ਹਿੱਕ ਚੀਰ ਕੇ ਧਰਤੀ ਦੀ, ਹਰ ਰੋਗ ਦਿਖਾਵਾ ਮੈਂ।
ਜੇ ਅਸੀਂ ਅੱਜ ਨਾ ਬਦਲੇ, ਇਸ ਪੰਜਾਬ ਨੂੰ ਕਿਵੇਂ ਬਚਾਵਾ ਮੈਂ।
ਰਾਤੀਂ ਇੱਕ ਮੈਨੂੰ………..
ਪਵਨ ਪਾਣੀ ਵੀ ਬਚਿਆ ਨਹੀਂ ਇਨਾਂ ਦੀਆਂ ਮਾਰਾਂ ਤੋਂ।
ਨਰਿੰਦਰ ਲੜੋਈ ਆਸ ਕੀ ਰੱਖਦਾ ਇਨਾਂ ਸਰਕਾਰਾਂ ਤੋਂ।
ਅਸਾਂ ਤੁਸਾਂ ਬਸ ਅੱਖਾਂ ਮੀਚੀਆਂ, ਲਹਾਉਦੇ ਗੱਲੋ ਗਲਾਵਾ ਮੈਂ।
ਜੇ ਅਸੀਂ ਅੱਜ ਨਾ ਬਦਲੇ, ਇਸ ਪੰਜਾਬ ਨੂੰ ਕਿਵੇਂ ਬਚਾਵਾ ਮੈਂ।
ਰਾਤੀਂ ਇੱਕ ਮੈਨੂੰ………..
ਬਚ ਸਕਦਾ ਤਾਂ ਬਚਾ ਲਓ ਏ ਬੇਨਤੀ ਹੈ ਮੇਰੀ।
ਕੱਲਾ ਕੁਝ ਕਰ ਸਕਦਾ ਨਹੀਂ ਕੋਈ ਅੱਗੇ ਸਮਝ ਹੈਂ ਤੇਰੀ।
ਬੜੇ ਭਿਆਨਕ ਸਿੱਟੇ ਨਿਕਲਣਗੇ ਏਹਦੇ,ਇਸੇ ਲਈ ਕੁਰਲਾਵਾਂ ਮੈਂ।
ਜੇ ਅਸੀਂ ਅੱਜ ਨਾ ਬਦਲੇ, ਇਸ ਪੰਜਾਬ ਨੂੰ ਕਿਵੇਂ ਬਚਾਵਾ ਮੈਂ।
ਰਾਤੀਂ ਇੱਕ ਮੈਨੂੰ………..
ਨਰਿੰਦਰ ਲੜੋਈ ਵਾਲਾ
8968788181
‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly