(ਸਮਾਜ ਵੀਕਲੀ)
ਜਦ ਸ਼ੇਰ ਦਹਾੜਨ ਜੰਗਲ਼ ਵਿਚ, ਫਿਰ ਧਰਤ ਉਗਾਵੇ ਜੰਗਲ਼ ਨੂੰ
ਉੱਠੇ ਕੌਮ ਸ਼ਹਾਦਤ ਦੇਣ ਲਈ, ਤੋੜ ਦਵੇ ਗੁਲਾਮੀ ਸੰਗਲ਼ ਨੂੰ
ਜਦ ਸ਼ੇਰ ਦਹਾੜਨ ਜੰਗਲ਼ ਵਿਚ…… …
ਹਰਗੋਬਿੰਦ ਨੇ ਮੀਰੀ ਪੀਰੀ, ਬਖਸ਼ੀ ਅਮਰਦਾਸ ਦੇ ਦੰਗਲ਼ ਨੂੰ
ਕੁਕਰਮਾਂ ਅਤੇ ਅਧਰਮਾਂ ਵਿਹੜੇ, ਇਕ ਗਰਜਿਆ ਨਾਨਕ ਸ਼ਾਇਰ ਸੀ
ਸਹਿਮੇ ਪਾਪੀ ਅਤੇ ਪਾਖੰਡੀ, ਜਰਵਾਣੇ ਬਾਬਰ ਕਾਇਰ ਸੀ
ਹਰਗੋਬਿੰਦ ਨੇ ਬਖਸ਼ੀ ਮੀਰੀ, ਅਮਰਦਾਸ ਦੇ ਦੰਗਲ਼ ਨੂੰ
ਜਦ ਸ਼ੇਰ ਦਹਾੜਨ ਜੰਗਲ਼ ਵਿਚ …..
ਤੇਗ਼ ਬਹਾਦਰ ਧਰ ਸੀਸ ਤਲੀ, ਦਿੱਲੀ ਕੀ ਹਿੰਦ ਹਿਲਾ ਗਏ
ਦੋ ਚਮਕੌਰ ਗੜ੍ਹੀ, ਸਰਹਿੰਦ ਦੋ, ਚੰਨ ਸੂਰਜ ਦਹਿਕਾ ਗਏ
ਸਰਬੰਸ ਵਰਾ ਕੇ ਸਾਰਾ ਵੀ, ਗੋਬਿੰਦ ਮਾਣ ਗਏ ਮੰਗਲ ਨੂੰ
ਜਦ ਸ਼ੇਰ ਦਹਾੜਨ……. ……….
ਅਣਖਾਂ ਨਾਲ਼ ਮਰੇ ਜੋ ਸੂਰੇ , ਉਹ ਹੀ ਪੁੱਤ ਅਸਲ ਪੰਜਾਬੀ
ਪੈਰੀਂ ਗਿਰਕੇ ਕਰਨ ਗੁਲਾਮੀ, ਉਹ ਕਪੁੱਤ ਅਸਲ ਹਰਾਮੀ
ਮਰਦੇ ਦੀਨ-ਦੁਨੀ ਦੀ ਖਾਤਿਰ,ਨਾ ਦੇਖਣ ਅੰਗਲ਼-ਸੰਗਲ਼ ਨੂੰ
ਜਦ ਸ਼ੇਰ ਦਹਾੜਨ ਜੰਗਲ਼ ਵਿਚ .. ….
ਖਿੱਚ ਲ਼ਕੀਰਾਂ ਖੜਦੇ ਸੂਰੇ, ਜਦ ਤਖ਼ਤਾਂ ਨਾਲ਼ ਸਲੀਬਾਂ ਦੇ
ਅਫ਼ਗਾਨ ਦਰੇ ਨੂੰ ਡੱਕ ਲੈਂਦੇ, ਕਿਰਦਾਰ ਪਾਕਿ ਅਦੀਬਾਂ ਦੇ
ਬਣ ਭਾਗੋ ਰਣ ਤੁਰਦੀਆਂ ਮਾਵਾਂ, ਤੋੜ ਰਸਮਾਂ ਦੀ ਤੰਦਲ਼ ਨੂੰ
ਜਦ ਸ਼ੇਰ ਦਹਾੜਨ ਜੰਗਲ਼ ਵਿੱਚ…….
ਜੋਸ਼ ਸਲੀਕੇ ਨਾਲ਼ ਮਿਲੇ ਜਦ, ਗੁੜਤੀ ਸੁੱਚੇ ਕਿਰਦਾਰਾਂ ਦੀ
ਗੂੰਜ ਪਵੇ ਨਾਲ਼ ਨਗਾਰੇ ਫਿਰ, “ਬਾਲੀ” ਸਿੰਘਾਂ ਸਰਦਾਰਾਂ ਦੀ
ਜੇਲਾਂ ਡੱਕ ਸਕਣ ਨਾ ਅੱਗਾਂ , ਉਠਦੀ ਸੱਚ ਦੀ ਉਂਗਲ਼ ਨੂੰ
ਜਦ ਸ਼ੇਰ ਦਹਾੜਨ ਜੰਗਲ਼ ਵਿੱਚ,
ਬਾਲੀ ਰੇਤਗੜੵ
+919465129168
‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly