(ਸਮਾਜ ਵੀਕਲੀ)
ਮਨ ਪਵਿੱਤਰ ਦਿਲ ਦਾ ਕੋਰਾ,
ਕਰੇ ਨਾ ਘਾਲ਼ਾ ਮਾਲ਼ਾ।
ਛੂੰਹਦਾ ਜਾਵੇ ਤਾਹੀਓਂ ਬੁਲੰਦੀਆਂ,
ਰੋਮੀ ਘੜਾਮੇਂ ਵਾਲ਼ਾ।
ਗਾਇਕੀ ਵਾਲ਼ੇ ਲਾਵੇ ‘ਖਾੜੇ।
ਪੱਤਰਕਾਰੀ ਦੇ ਕੱਢੇ ਚੰਗਿਆੜੇ।
ਕਲਮ ਤਿੱਖੀ ਨਾਲ਼ ਕਵਿਤਾ ਘੜ ਕੇ,
ਫੇਰੇ ਸਮਾਜਿਕ ਮਾਲ਼ਾ।
ਛੂੰਹਦਾ ਜਾਵੇ ਤਾਹੀਓਂ ਬੁਲੰਦੀਆਂ,
ਰੋਮੀ ਘੜਾਮੇਂ ਵਾਲ਼ਾ।
ਹਸਮੁੱਖ ਬਹੁਤ ਸ਼ੁਰਲੀਆਂ ਛੱਡੇ।
ਮਾਣ ਵਾਲ਼ੇ ਉਹਨੇ ਝੰਡੇ ਗੱਡੇ।
ਸੋਨ ਤਮਗਿਆਂ ਵਾਲ਼ਾ ਖਿਡਾਰੀ,
ਤੇਜ ਦੌੜਦਾ ਬਾਹਲ਼ਾ।
ਛੂੰਹਦਾ ਜਾਵੇ ਤਾਹੀਓਂ ਬੁਲੰਦੀਆਂ,
ਰੋਮੀ ਘੜਾਮੇਂ ਵਾਲ਼ਾ।
ਮ੍ਹਾਰੇ ਥ੍ਹਾਰੇ ਕਰਦਾ ਰਹਿੰਦਾ।
ਪੁਆਧੀ ਬੋਲੀ ਕੀ ਸਾਰ ਹੈ ਲੈਂਦਾ।
ਸਭਨਾ ਦਾ ਸਤਿਕਾਰ ਕਰਨ ਨੂੰ,
ਹਰਦਮ ਰਹਿੰਦਾ ਕਾਹਲਾ।
ਛੂੰਹਦਾ ਜਾਵੇ ਤਾਹੀਓਂ ਬੁਲੰਦੀਆਂ,
ਰੋਮੀ ਘੜਾਮੇਂ ਵਾਲ਼ਾ।
ਪਿੰਡ ਘੜਾਮਾਂ, ਰੋਪੜ ਰਹਿੰਦਾ।
ਸੱਚ ਜਸਲ ਇਹਦੇ ਬਾਰੇ ਕਹਿੰਦਾ।
ਘੁੰਮਣ ਫਿਰਨ ਦਾ ਸ਼ੌਂਕੀ ਪੂਰਾ,
ਗੋਆ ਕੀ ਪਟਿਆਲਾ।
ਛੂੰਹਦਾ ਜਾਵੇ ਤਾਹੀਓਂ ਬੁਲੰਦੀਆਂ,
ਰੋਮੀ ਘੜਾਮੇਂ ਵਾਲ਼ਾ।
ਕੁਲਵੰਤ ਸਿੰਘ ਜੱਸਲ।
9464388808