(ਸਮਾਜ ਵੀਕਲੀ)
ਵਿੱਚ ਵਿਦੇਸ਼ਾਂ ਅਸੀਂ ਬੱਚੇ ਭੇਜ ਕੇ,
ਆਪੇ ਮੁੱਲ ਲੈ ਕਈਆਂ ਸਜਾਵਾਂ!
ਹੁਣ ਕੀਹਨੂੰ ਆਪਣਾ ਦੁੱਖ ਸੁਣਾਈਏ,
‘ਤੇ ਹੁਣ ਕਿੱਥੋਂ ਲੱਭੀਏ ਛਾਵਾਂ…!
ਸਮਝ ਨਹੀ ਆਉਦੀ ਸਿਫ਼ਤ ਕਰਾਂ,
ਜਾਂ ਆਪਣੀ ਗਾਥਾ ਗਾਵਾਂ!
ਮਾਂ ਤੇਰੀ ਨਿੱਤ ਪੁੱਤ ਪੁੱਤ ਕਰਦੀ,
ਕੀਹਨੂੰ ਲਿਆ ਮਿਲਾਵਾਂ!
ਐਸੀ ਮੁਰਸ਼ਦ ਦੀ ਅੱਜ ਕਿਰਪਾ ਹੋਈ,
ਨੇੜੇ ਤੇੜੇ ਨਾ ਰਈਆਂ ਬਲਾਵਾਂ!
ਹੁਣ ਕੀਹਨੂੰ ਆਪਣਾ ਦੁੱਖ ਸੁਣਾਈਏ,
‘ਤੇ ਹੁਣ ਕਿੱਥੋਂ ਲੱਭੀਏ ਛਾਵਾਂ…!
ਬਾਬਾ ਜੀ ਨੇ ਮਿਹਰ ਐਸੀ ਕਰਤੀ,
ਵਾਂਗ ਚਟਾਨ ਦੇ ਖੜ੍ਹ ਗਏ!
ਆਉਣ ਨਾ ਦਿੱਤੀ ਮੁਸ਼ਕਲ ਕੋਈ,
ਨਾਲ ਸਮਾਜ਼ ਦੇ ਲੜ੍ਹ ਗਏ!
ਸਾਡੇ ਲਈ ਖੋਲਤੀਆਂ ਉਨਾਂ ਨੇ,
ਸੱਭ ਸੁੱਖਾਂ ਦੀਆਂ ਰਾਵਾਂ!
ਹੁਣ ਕੀਹਨੂੰ ਆਪਣਾ ਦੁੱਖ ਸੁਣਾਈਏ,
‘ਤੇ ਹੁਣ ਕਿੱਥੋਂ ਲੱਭੀਏ ਛਾਵਾਂ…!
ਕਦਮ ਕਦਮ ‘ਤੇ ਮੁਸ਼ਕਲਾਂ ਆਈਆਂ
ਛੱਡ ਸਾਕ ਸਬੰਧੀ ਸਾਥ ਗਏ!
ਕੋਸ਼ਿਸ਼ ਮੈਨੂੰ ਢਾਹੁਣ ਦੀ ਕੀਤੀ,
ਸਭ ਇਕ ਇਕ ਕਰਕੇ ਹਾਰ ਗਏ!
ਰਹਿਮਤ ਦੀਆਂ ਝੜੀਆਂ ਲਾਉਦਾ ਰਈ,
ਬੁਰਾ ਪੈਣ ਨਾ ਦਈ ਪ੍ਰਛਾਵਾਂ!
ਹੁਣ ਕੀਹਨੂੰ ਆਪਣਾ ਦੁੱਖ ਸੁਣਾਈਏ,
‘ਤੇ ਹੁਣ ਕਿੱਥੋਂ ਲੱਭੀਏ ਛਾਵਾਂ…!
ਅੱਤ ਦੀ ਦੇਖੀ ਘਰ ‘ਚ ਗਰੀਬੀ,
ਪਰ ਅੱਗੇ ਕਿਸੇ ਦੇ ਝੁਕਿਆ ਨਹੀ!
ਦੁੱਖ ਵੀ ਬਹੁਤੇ ਆਏ ਕਰੀਬੀ,
ਪਰ ਮਨ ਵੀ ਭੋਰਾ ਡੋਲਿਆ ਨਹੀ!
ਆਪਣੇ ਦਰਦ ਭਰੀ ਗਾਥਾ ਨੂੰ,
ਕਿਸ ਕਿਸ ਕੋਲ ਖੋਲ ਸੁਣਾਵਾਂ!
ਹੁਣ ਕੀਹਨੂੰ ਆਪਣਾ ਦੁੱਖ ਸੁਣਾਈਏ,
‘ਤੇ ਹੁਣ ਕਿੱਥੋਂ ਲੱਭੀਏ ਛਾਵਾਂ…!
ਬਾਪੂ ਤੇਰੀ ਅੱਜ ਮਿਹਨਤ ਸਦਕਾ,
ਸਾਡੇ ਭਰ ਭੰਡਾਰ ਦਿੱਤੇ!
ਜੋ ਕੁਝ ਦਿੱਤਾ ਕਦੇ ਨਹੀ ਮੁੱਕਦਾ,
ਉਚੇ ਮਹਿਲ ਉਸਾਰ ਦਿੱਤੇ!
ਤੇਰੇ ਲਈ ਮੈ ਸਦਾ ਰਹਾਂ ਕਮਾਉਦਾ,
ਕਿਸੇ ਹੋਰ ਨੂੰ ਨੇੜੇ ਲਾਵਾਂ!
ਹੁਣ ਕੀਹਨੂੰ ਆਪਣਾ ਦੁੱਖ ਸੁਣਾਈਏ,
‘ਤੇ ਹੁਣ ਕਿੱਥੋਂ ਲੱਭੀਏ ਛਾਵਾਂ…!
ਪ੍ਰਦੇਸਾਂ ‘ਚ ਬੈਠੇ ਬੱਚਿਆਂ ਲਈ ਅਸੀ,
ਸਦਾ ਹੀ ਸੁੱਖਾਂ ਮੰਗਦੇ ਰਹੀਏ,
ਘਰ ਵਿੱਚ ਸਾਡੇ ਭਾਵੇ ਕੁਝ ਨਾ ਬਚੇ,
ਬੁੱਕਾਂ ਭਰ ਭਰ ਵੰਡਦੇ ਰਹੀਏ!
ਅਮਰਜੀਤ ਲਿਖੇ ਸ਼ਬਦ ਇਹ ਤੇਰੇ,
ਹੁਣ ਕਿਹੜੇ ਮੂਡ ‘ਚ ਗਾਵਾਂ!
ਹੁਣ ਕੀਹਨੂੰ ਆਪਣਾ ਦੁੱਖ ਸੁਣਾਈਏ,
‘ਤੇ ਹੁਣ ਕਿੱਥੋਂ ਲੱਭੀਏ ਛਾਵਾਂ…!
ਅਮਰਜੀਤ ਚੰਦਰ 9417600014