ਗੀਤ

ਜਿੰਮੀ ਅਹਿਮਦਗੜ੍ਹ

(ਸਮਾਜ ਵੀਕਲੀ)

ਏ ਕੈਸਾ ਇਨਸਾਫ਼ , ਸਰਕਾਰੇ ਕਰੀਂ ਮਾਫ਼ ,
ਦਵੇਂ ਸੂਰਿਆਂ ਨੂੰ ਜ਼ਹਿਰ , ਦੰਭੀਆਂ ਨੂੰ ਚੂਰੀਆਂ …
ਬੂਬਣਾ ਪੈਰੌਲ ਉੱਤੇ ਤੀਜੇ ਦਿਨ ਬਾਹਰ ,
ਸਿੰਘ ਬੰਦੀ ਨੇ ਸਜ਼ਾਵਾਂ ਕੱਟਕੇ ਵੀ ਦੂਹਰੀਆਂ …

ਵੰਡ ਸੰਨ ਸੰਤਾਲੀ ਜਾਂ ਚੁਰਾਸੀ ਦੇ ਨੇ ਕਿੱਸੇ |
ਸਹਿਣਸ਼ੀਲਤਾ ਹੀ ਆਈ ਐ ਪੰਜਾਬੀਆਂ ਦੇ ਹਿੱਸੇ |
ਸਹਿ ਲਿਆ ਬਥੇਰਾ , ਚੁੱਪ ਰਹਿ ਲਿਆ ਬਥੇਰਾ ,
ਹੁਣ ਉੱਠਾਂਗੇ ਕਰਾਕੇ ਸਭ ਮੰਗਾਂ ਪੂਰੀਆਂ …
ਬੂਬਣਾ ਪੈਰੌਲ ਉੱਤੇ ਤੀਜੇ ਦਿਨ ਬਾਹਰ ,
ਸਿੰਘ ਬੰਦੀ ਨੇ ਸਜ਼ਾਵਾਂ ਕੱਟਕੇ ਵੀ ਦੂਹਰੀਆਂ …

ਚਿੱਟਾ ਗਲ਼ੀ ਗਲ਼ੀ ਵਿਕੇ ਕੋਈ ਹੱਲ ਕਰੋ ਛੇਤੀ |
ਹੋਣ ਲਾ ਦਿਓ ਪੰਜਾਬ ਵਿੱਚ ਡੋਡਿਆਂ ਦੀ ਖੇਤੀ |
ਸੁੱਕਦੀ ਜਵਾਨੀ , ਜਾਂਦੀ ਮੁੱਕਦੀ ਜਵਾਨੀ ,
ਬੀਜ ਖਸ਼ਖਾਸ਼ ਬੀਜੋ ਦਿਓ ਮੰਨਜ਼ੂਰੀਆਂ …
ਬੂਬਣਾ ਪੈਰੌਲ ਉੱਤੇ ਤੀਜੇ ਦਿਨ ਬਾਹਰ ,
ਸਿੰਘ ਬੰਦੀ ਨੇ ਸਜ਼ਾਵਾਂ ਕੱਟਕੇ ਵੀ ਦੂਹਰੀਆਂ …

ਜਿਹਦੀ ਮਰਗੀ ਜ਼ਮੀਰ ਕਾਹਦਾ ਜੱਗ ਤੇ ਜਿਉਣ |
ਸੱਚ ਲਿਖਣਾ ਜਿੰਮੀ ਨੇ ਜਾਵੇ ਅੱਪ ਭਾਵੇ ਡਾਊਨ |
ਵੇਖ ਧੱਕੇਸ਼ਾਹੀ , ਸ਼ਾਇਰ ਵਰਤੇ ਸਿਆਹੀ ,
ਕਵੀ ਚੁੱਪ ਨੇ ਜੋ ਹੋਣਗੀਆਂ ਮਜਬੂਰੀਆਂ …
ਬੂਬਣਾ ਪੈਰੌਲ ਉੱਤੇ ਤੀਜੇ ਦਿਨ ਬਾਹਰ ,
ਸਿੰਘ ਬੰਦੀ ਨੇ ਸਜ਼ਾਵਾਂ ਕੱਟਕੇ ਵੀ ਦੂਹਰੀਆਂ …

8195907681
ਜਿੰਮੀ ਅਹਿਮਦਗੜ੍ਹ

 

Previous article“ਦਾਸਤਾਨ -ਏ-ਪੰਜਾਬ”
Next articleਭੀੜ ਅੰਦਰ