ਗੀਤ

ਬਲਜਿੰਦਰ ਸਿੰਘ "ਬਾਲੀ ਰੇਤਗੜੵ "

(ਸਮਾਜ ਵੀਕਲੀ)

ਰਾਤਾਂ ਬੀਤਣ ਨਾਲ਼ ਵੇ,
ਮੇਰੇ ਮਹਿਰਮਾਂ— ਚੰਨ ਵੇ
ਦਿਨ ਮਹੀਨੇ ਸਾਲ ਵੇ
ਦਿਲ ਜਾਨੀਆਂ —- ਮੰਨ ਵੇ
ਰੂਹ ਦੀਆਂ ਯਾਰੀਆਂ
ਵੇ ਸਾਹੋਂ ਪਿਆਰੀਆਂ——-

ਬੂਹੇ ਝੰਮ ਵੇ ਖੋਲਾਂ ਬਾਰੀਆਂ
ਤੱਕਾਂ ਤੱਕਣੀਆਂ ਤੇਰੀਆਂ
ਖੋਹ ਕਲੇਜੇ ਪਾਉਂਦੀਆਂ
ਅੱਖੀਆਂ ਅੱਗੇ ਨੇਰੀਆ
ਦਿਲ ਧੜਕੇ, ਧੜਕੇ ਤੇਜ਼ ਵੇ
ਅੰਗਾਂ ਵਿੱਚ ਖੁਮਾਰੀਆਂ—-
ਮੈਂ ਭਰਦੀ ਫਿਰਾਂ ਉਡਾਰੀਆਂ ——

ਰਹਾਂ ਬਹਾਨੇ ਭਾਲ਼ਦੀ
ਜਿੰਦ ਤੰਦੂਰੇ ਬਾਲ਼ਦੀ
ਅਜਬ ਜਿਹਾ ਇਕ ਚਾਅ
ਲੈ ਲੈ ਬਿੜਕਾਂ ਤੱਕਾਂ ਰਾਹ
ਮਿਲਣੀ ਦੇ ਪਲ ਲੋਚਦੀ
ਫਿਰਦੀ ਵਿਹੜਾ ਪੋਚਦੀ
ਪੈੜ ਪੈ ਜਾਏ ਪੁੰਨਣ ਬਲੋਚ ਦੀ—-
ਹਏ ਓਏ ਰੂਹ ਦਿਆ ਹਾਣੀਆਂ

ਕਰਾ ਦੇ ਵਸਲ ਖੁਦਾਈ
ਨਾ ਪਾਵੇ ਕਦੇ ਯੁਦਾਈ
ਛੱਡ ਆਵੇ ਤਖਤ ਹਜ਼ਾਰਾ
“ਬਾਲੀ”ਦਿਲ ਦਾ ਪਿਆਰਾ
ਆ ਲਾਏ ਗਲ਼ੇ ਸ਼ੁਦੈਣ ਨੂੰ
ਆਖੇ ਰੂਹ ਦੇ ਅੰਦਰ ਰਹਿਣ ਨੂੰ
ਰੇਤਗੜੵ ਗੀਤਾਂ ਦਾ ਵਣਜਾਰਾ
ਹਏ ਨੀ ਜਾਨੋਂ ਪਿਆਰਾ———-

“ਬਾਲੀ ਰੇਤਗੜੵ “

+917087629168
+919465129168

‘ਸਮਾਜ ਵੀਕਲੀ’ ਐਪ ਡਾਊਨ ਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਹਾਕੀ: ਭਾਰਤ ਨੇ ਇੰਗਲੈਂਡ ਨੂੰ 4-3 ਨਾਲ ਹਰਾਇਆ
Next articleਸ਼ੂਗਰ ਮਿੱਲ ਦੇ ਕੱਚੇ ਮੁਲਾਜ਼ਮਾਂ ਨੇ ਰਤਨ ਸਿੰਘ ਕਾਕੜ ਕਲਾਂ ਨੂੰ ਦਿੱਤਾ ਮੰਗ ਪੱਤਰ