ਗੀਤ

ਮਹਿੰਦਰ ਸਿੰਘ ਝੱਮਟ

(ਸਮਾਜ ਵੀਕਲੀ)

ਸਾਡੇ ਪਿਆਰ ਦੀ ਅਧੂਰੀ ਰਹਿ ਗਈ ਬਾਤ ਨੀ ,
ਮੁੱਕ ਚੱਲੀ ਏ ਜਵਾਨੀ ਵਾਲੀ ਰਾਤ ਨੀਂ ।
ਪਹਿਲੇ ਪੈਰ ਤੂੰ ਹੰਕਾਰੀ ਜਿਹੜੇ ਭਰ ਗਈ ,
ਬਣ ਕੇ ਨਸੂਰ ਰਿਸਦੇ ।
ਤੇਰੇ ਬੋਲ ਨਾ ਸੀਨੇ ਚੋਂ ਮਿਟੇ ਭੇੜੀਏ ਬੈਰੀਆਂ ਦੇ ਫੱਟ ਮਿਟ ਗਏ
ਕਿਹੜੇ ਮੂੰਹ ਨਾਲ ਆਖਦੀ ਸੀ ਪਾਪਣੇ ,
ਵਿਖਾਵਾਂਗੇ ਪਿਆਰ ਜੱਗ ਨੂੰ ।
ਸਾਡੀ ਜੂਹ ਬਲ ਕਰਕੇ ਇਸ਼ਾਰਾ ,
ਆਖਦੀ ਸੀ ਝੂਠ ਹੱਜ ਨੂੰ ।
ਏਡਾ ਕੋਹੜ ਰਹੀ ਦਿਲ ਵਿਚ ਪਾਲਦੀ ,
ਕੰਬਦੇ ਨੇ ਹੱਥ ਲਿਖਦੇ ।
ਤੇਰੇ ਬੋਲ ਨਾ ਸੀਨੇ ਚੋਂ ਮਿਟੇ ਭੈੜੀਏ ਬੈਰੀਆਂ ਦੇ ਫੱਟ ਮਿਟ ਗਏ ।
ਨਿੱਤ ਸੋਚਾਂ ਤੇਰੇ ਖ਼ਤਾਂ ਦੇ ਪੁਲੰਦਿਆਂ ਨੂੰ ,
ਫੂਕ ਦਾ ਜਾਂ ਕਿਤੇ ਰੋੜ੍ਹਦਾ ।
ਜਿਵੇਂ ਮੌੜ ਗਈ ਸੱਤ ਤੋਂ ਮੁੱਖ ਝੂਠੀਏ ,
ਤੇਰੇ ਦਿੱਤੇ ਤੋਹਫ਼ੇ ਮੌੜ ਦੇ ਆਂ ।
ਤੇਰੇ ਬੋਲ ਨਾ ਸੀਨੇ ਮਿਟੇ ਭੈੜੀਏ ,
ਵੈਰੀਆਂ ਦੇ ਫੱਟ ਮਿਟ ਗਏ ।
ਰੋਵੇ ਮਿੰਦਰ ਝੱਮਟ ਉਸ ਵੇਲੇ ਨੂੰ ,
ਤੇਰੇ ਨਾਲ ਰੋਸਾ ਕੋਈ ਨਾ ।
ਕੀਤੀ ਗੌਰ ਨਾ ਸਿਆਣਿਆਂ ਦੀ ਗੱਲ ਤੇ ,
ਕੀ ਨਾਰ ਤੇ ਭਰੋਸਾ ਕੋਈ ਨਾ ।
ਮੰਨੀ ਇੱਕ ਨਾ ਪਿੱਛਾ ਨਾ ਮੁੜ ਤੱਕਿਆ ,
ਬਥੇਰਾ ਸਾਨੂੰ ਰਹੇ ਖਿੱਚਦੇ ।
ਤੇਰੇ ਬੋਲ ਨਾ ਸੀਨੇ ਚੋਂ ਮਿਟੇ ਭੈੜੀਏ ਬੇਰੀਆਂ ਤੇ ਫੱਟ ਮਿਟ ਗਏ ।

ਲੇਖਕ ਮਹਿੰਦਰ ਸਿੰਘ ਝੱਮਟ
ਪਿੰਡ ਅੱਤੋਵਾਲ ਜ਼ਿਲਾ ਹੁਸ਼ਿਆਰਪੁਰ
ਮੋਬਾਈਲ 9915898210

 

 

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਜਿਗਰੀ ਦੋਸਤ ਮਾਨਸਿਕ ਰੋਗ ਤੋਂ ਬਚਾਉਂਦਾ ਹੈ- ਮਾਸਟਰ ਪਰਮ ਵੇਦ
Next articleਲੋਕ ਤੱਥ