ਗੀਤ

(ਸਮਾਜ ਵੀਕਲੀ)

ਭਾਵੇਂ ਮਾਰੂਥਲ ਦੇ ਵਿਚ ਜਾਂ,ਓਸ ਝਨਾਂ ਤੋਂ ਪਾਰ ਮਿਲੇ।
ਮਨ ਦੀ ਵੀਣਾ ਲੋਚ ਰਹੀ ਏ,ਤੇਰਾ ਯਾਰ ਦਿਦਾਰ ਮਿਲੇ।

ਛਲਕਣ ਨੈਣ ਸਮੁੰਦਰ ਵਾਂਗੂੰ,ਤੈਨੂੰ ਕੀ ਜਦ ਖਬਰ ਨਹੀਂ।
ਖੜ੍ਹ ਕੇ ਰਾਹਾਂ ਦੇ ਵਿਚ ਤੱਕਾਂ,ਦਿਲ ਨੂੰ ਆਉਂਦਾ ਸਬਰ ਨਹੀਂਂ।
ਤੜਫ਼ ਰਹੇ ਇਹ ਦਿਲ ਚੰਦਰੇ ਨੂੰ,ਜਿ਼ੰਦੜੀ ਦਾ ਉਪਹਾਰ ਮਿਲੇ,
ਮਨ ਦੀ ਵੀਣਾ ਲੋਚ ਰਹੀ ਏ——————

ਪ੍ਰਦੇਸ਼ ਗਏ ਨੂੰ ਯੁੱਗ ਬੀਤ ਗਏ,ਕੋਈ ਸੁਨੇਹਾਂ ਆਇਆ ਨਾ।
ਔਸੀਆਂ ਪਾ ਕੇ ਥੱਕ ਗਏ ਹਾਂ,ਕਾਗ ਕੋਈ ਕੁਰਲਾਇਆ ਨਾ।
ਮਸਤੀ ਦੇ ਵਿਚ ਬੇਸੁਧ ਹੋਵਾਂ,ਜੇ ਮੇਰਾ ਗ਼ਮ ਕਾਰ ਮਿਲੇ,
ਮਨ ਦੀ ਵੀਣਾ ਲੋਚ ਰਹੀ ਏ——————

ਨੈਣ ਉਦਾਸੇ ਦੀਦ ਤੇਰੀ ਦੇ,ਕੱਖਾਂ ਵਾਂਗੂੰ ਰੁਲ ਗਏ ਹਾਂ।
ਕੱਖਾਂ ਵਾਂਗੂੰ ਰੁਲ ਗਏ ਹਾਂ ਜਦ,ਲਾਲ ਇਹ ਕਿਹੜੇ ਮੁੱਲ ਦਾ ਹਾਂ।
ਤੜਫ ਮੇਰੀ ਸੁਣ ਪਿਆਰੇ ਪ੍ਰੀਤਮ,ਕਿਧਰੋਂ ਤਾਂ ਇਤਬਾਰ ਮਿਲੇ,
ਮਨ ਦੀ ਵੀਣਾ ਲੋਚ ਰਹੀ ਏ——————

ਸਖੀਆਂ ਨੇ ਸੁੱਭ ਈਦ ਦਿਵਾਲੀ,ਕਰਵਾ ਚੌਥ ਮਨਾਇਆ ਏ।
ਬਿਰਹੇ ਦਾ ਇਹ ਸਾਉਂਣ ਮਹੀਨਾ ਸਾਡੇ ਹਿੱਸੇ ਆਇਆ ਏ।
ਡੋਬੇ ਸੋਕੇ ਮਨ ਮੇਰੇ ਨੂੰ,ਕਿਸ ਤੋਂ ਦੱਸ ਸਤਿਕਾਰ ਮਿਲੇ,
ਮਨ ਦੀ ਵੀਣਾ ਲੋਚ ਰਹੀ ਏ——————

ਆ ਜਾ ਚੰਨ ਪੁੰਨਿਆਂ ਦਾ ਬਣ ਕੇ,ਦਿਲ ਨੂੰ ਹੋਰ ਸਤਾਵੀਂ ਨਾ।
ਲੋਭ ਦਮਾਂ ਦੀ ਖਾਤਰ ਕਿਰਤੀ,ਪਾਰ ਸਮੁੰਦਰੋਂ ਜਾਵੀਂ ਨਾ।
ਦੁੱਖ ਸੁਖ ਮਿਲ ਕੇ ਕੱਟ ਲੈਣੇ ਨੇ,ਆਪਸ ਦੇ ਵਿਚ ਪਿਆਰ ਮਿਲੇ,
ਮਨ ਦੀ ਵੀਣਾ ਲੋਚ ਰਹੀ ਏ——————

ਮੇਜਰ ਸਿੰਘ ਰਾਜਗੜ੍ਹ

 

 

 

‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਇਤਰਾਜ਼
Next articleਇੱਕ ਪੜਚੋਲ ਇਹ ਵੀ!