ਗੀਤ

ਮਹਿੰਦਰ ਸਿੰਘ ਝੱਮਟ

(ਸਮਾਜ ਵੀਕਲੀ)

ਕਿੰਨੇ ਮਿੱਠੇ ਕਿੰਨੇ ਜ਼ਹਿਰੀ ,
ਕਿੰਨੇ ਆਪਣੇ ਕਿੰਨੇ ਬੈਰੀ ।
ਸਮਝ ਸਕੇ ਨਾ ਕਿਸਮਤ ਮਾੜੀ ,
ਹੱਸਦਾ ਏ ਜੱਗ ਸਾਰਾ ,
ਲੁੱਟ ਕੇ ਲੈ ਗਈ ।

ਪੈਸੇ ਦਾ ਨਾਂ ਮੋਹ ਕਰਦੀ ਸੀ ,
ਨੀਂਦਾਂ ਦੀ ਉਹ ਖੋਹ ਕਰਦੀ ਸੀ ।
ਕੀ ਦੱਸਾਂ ਕਿ ਉਹ ਕਰਦੀ ਸੀ ,
ਦੇ ਗਈ ਉਹ ਜ਼ਖ਼ਮ ਕਰਾਰਾ ।
ਲੁੱਟ ਕੇ ਲੈ ਗਈ

ਨਾ ਦੱਸਿਆ ਕੋਈ ਪਤਾ ਟਿਕਾਣਾ ,
ਲੱਗਦਾ ਇਹ ਲੱਭਦੇ ਮਰ ਜਾਣਾ ।
ਭੁੱਲ ਗਿਆ ਸਾਨੂੰ ਖਾਣਾ ਲਾਣਾ ,
ਕਰ ਗਈ ਐਸਾ ਕਾਰਾ ।
ਲੁੱਟ ਕੇ ਲੈ ਗਈ

ਮਹਿੰਦਰ ਝੱਮਟ ਤੈਨੂੰ ਮਾਣ ਬੜਾ ਸੀ ,
ਪੁੱਜ ਕੇ ਤੂੰ ਸ਼ੈਤਾਨ ਬੜਾ ਸੀ ।
ਜਿਨ੍ਹਾਂ ਲਈ ਜਿੰਦ ਜਾਨ ਬਣਾ ਸੀ ,
ਔਹ ਗਏ ਵੇਖ ਨਜ਼ਾਰਾ ।
ਲੁੱਟ ਕੇ ਲੈ ਗਈ ,ਲੁੱਟ ਕੇ ਲੈ ਗਈ

ਲੇਖਕ -ਮਹਿੰਦਰ ਸਿੰਘ ਝੱਮਟ
ਪਿੰਡ ਅੱਤੋਵਾਲ ਜ਼ਿਲ੍ਹਾ ਹੁਸ਼ਿਆਰਪੁਰ
ਮੋਬਾਈਲ 9915898210

‘ਸਮਾਜ ਵੀਕਲੀ’ ਐਪ ਡਾਊਨ ਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਪ੍ਰੀਤ ਸੁੱਖ ਸਰਾਂ
Next articleSeveral women injured in police crackdown on illegal sand mining in Bihar’s Gaya