(ਸਮਾਜ ਵੀਕਲੀ)
ਦੇਖ ਕੇ ਹਾਲਾਤ,ਉੱਠੇ ਕਾਲਜੇ ਚ ਚੀਸ
ਕਿਵੇ ਟੁੱਟੁਗੀ ਗਰੀਬੀ ਵਾਲੀ ਸਾਡੇ ਘਰੋਂ ਰੀਤ
ਭੱਠੇ ਉਤੇ ਬਾਪੂ ਮੇਰਾ ਕੰਮ ਕਰਦਾ
ਪੈਦੀ ਨਹੀਂ ਜੇ ਪੂਰੀ ਟੁੱਟ ਟੁੱਟ ਮਰਦਾ
ਪਿਆ ਫ਼ਿਕਰ ਕੀ ਕਰਾ ਬੇਬੇ ਕਰਦੀ ਉਡੀਕ
ਕਿਵੇ ਟੁੱਟੁਗੀ ਗਰੀਬੀ ਵਾਲੀ ਸਾਡੇ ਘਰੋਂ ਰੀਤ
ਬੜਾ ਔਖਾ ਹੋਕੇ ਪੜ੍ਹਨ ਸਕੂਲੇ ਮੈਨੂੰ ਲਾਇਆ
ਮੈ ਕੀਤੀ ਰੱਜ ਕੇ ਪੜ੍ਹਾਈ, ਪਹਿਲੇ ਨੰਬਰ ਤੇ ਆਇਆ
ਕੀਤਾ ਹਰ ਵਾਰੀ ਟੌਪ,ਕਹਿਣ ਤੇਰੀ ਨਹੀਂ ਕੋਈ ਰੀਸ
ਕਿਵੇ ਟੁੱਟੁਗੀ ਗਰੀਬੀ ਵਾਲੀ ਸਾਡੇ ਘਰੋਂ ਰੀਤ
ਪੜ ਲਿਖ ਕੇ ਵੀ ਫਿਰਾ ਗੁਰਮੀਤ ਅੱਜ ਵੇਹਲਾ
ਬੇਰੁਜ਼ਗਾਰੀ ਦਾ ਹਰ ਪਾਸੇ ਲੱਗਾ ਰਹਿੰਦਾ ਮੇਲਾ
ਮੈ ਡੁਮਾਣਿਆ ਤੋ ਲਿਖਦਾ ਹਾਂ ਦਰਦਾਂ ਦੇ ਗੀਤ
ਕਿਵੇ ਟੁੱਟੁਗੀ ਗਰੀਬੀ ਵਾਲੀ ਸਾਡੇ ਘਰੋਂ ਰੀਤ
ਵੋਟਾਂ ਪਾਉਣ ਵੇਲੇ ਨਹੀਂ ਤੁਸੀਂ ਰੱਖਦੇ ਧਿਆਨ
ਬਹਿਕੇ ਮੰਨ ਲੈਨੇ ਤੁਸੀ ਕੋਈ ਲੀਡਰ ਬੇਈਮਾਨ
ਉਹਨਾਂ ਨੂੰ ਮੌਕੇ ਤੇ ਪਛਾੜੋ, ਜਿਹੜੇ ਬਣਦੇ ਨਹੀਂ ਮੀਤ
ਇਵੇਂ ਟੁੱਟੁਗੀ ਗਰੀਬੀ ਵਾਲੀ ਸਾਡੇ ਘਰੋਂ ਰੀਤ
ਗੁਰਮੀਤ ਡੁਮਾਣਾ
ਲੋਹੀਆਂ ਖਾਸ (ਜਲੰਧਰ)
ਸੰਪਰਕ- 76528 16074
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly