ਗੀਤ

  ਬਲਜਿੰਦਰ ਸਿੰਘ "ਬਾਲੀ ਰੇਤਗੜੵ"
         (ਸਮਾਜ ਵੀਕਲੀ)
ਅਣਖੀ ਸੋਚਾਂ ਖਾਤਰ ਆਪਣਾ ਕਰਮ ਜਰੂਰੀ ਹੈ
ਜੇ ਲੋਕਾਂ ਨੂੰ ਲੁੱਟ ਖਾਣੈ ਤਾਂ  ਭਰਮ ਜ਼ਰੂਰੀ ਹੈ
ਅਣਖੀ ਸੋਚਾਂ ਖਾਤਰ……….
ਚਿੱਟੇ ਚੋਲੇ, ਚੇਲੇ-ਚਪਟੇ  ਸਸਤੇ ਮਿਲ ਜਾਂਦੇ
ਵਿਹਲੜ ਖੁੰਡ ਨਿਕੰਮੇ ਥਾਂ ਥਾਂ ਰਸਤੇ ਮਿਲ ਜਾਂਦੇ
ਕੰਮ-ਚੋਰਾਂ ਦੇ ਡੇਰੇ ਆਉਣੈ ਜ਼ੁਰਮ ਜ਼ਰੂਰੀ ਹੈ
ਅਣਖੀ ਲੋਕਾਂ ਖਾਤਰ ਇਕ ਹੀ ਕਰਮ…….
ਤੁਰਦੇ ਬ੍ਰਹਮ ਗਿਆਨੀ ਕਰਕੇ ਛਾਂ ਹਥਿਆਰਾਂ ਦੀ
ਲਿੱਪਾ ਪੋਚੀ ਚਿਹਰੇ    ਪੂਰਨ ਪਿੱਠ ਸਰਕਾਰਾਂ ਦੀ
ਚਸ਼ਮੇ ਕਾਲੇ ਲਾ ਲਾ ਕਰਨਾ ਅਧਰਮ ਜ਼ਰੂਰੀ ਹੈ
ਅਣਖੀ ਲੋਕਾਂ ਖਾਤਰ ਕਰਮ ਜ਼ਰੂਰੀ ਹੈ
ਨਿੱਤ ਕਲਿੱਪਾਂ ਪਾ ਪਾ ਕਰਦੇ ਟੀਕਾ ਟਿੱਪਣੀ ਵੀ
ਰੱਖਣ ਹਰ ਮਸਲੇ ਵਿਚ ਆਪਣੀ ਟੰਗ ਸਟਿੱਪਣੀ ਵੀ
ਆਲੀਸ਼ਾਨ ਰਿਹਾਇਸ਼ਾਂ ਸੋਹਣਾ ਹਰਮ ਜ਼ਰੂਰੀ ਹੈ
ਅਣਖੀ ਲੋਕਾਂ ਖਾਤਰ ………
ਵਿਹਲੜ ਵਰਗ ਪੁਜਾਰੀ ਲੁੱਟੇ ਬਾਬਿਆਂ ਦਾ ਲਾਣਾ
ਨਿੱਤ ਹਜ਼ੂਰੀ ਭਰਦੈ ਤੰਤਰ ਸ਼ਾਹੀ ਤੇ ਥਾਣਾ
ਝੂਠ ਸਿਆਸਤ ਖਾਤਰ “ਬਾਲੀ” ਧਰਮ ਜ਼ਰੂਰੀ ਹੈ
ਅਣਖੀ ਬੰਦੇ ਖਾਤਰ…………
       ਬਲਜਿੰਦਰ ਸਿੰਘ ਬਾਲੀ ਰੇਤਗੜੵ 
         9465129168

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਇਤਿਹਾਸ
Next articleਗੀਤ