(ਸਮਾਜ ਵੀਕਲੀ)
ਜਦੋਂ ਹੁੰਦਾ ਸੀ ਬਾਪੂ ਘਰ ਮੇਰਾ।
ਉਦੋਂ ਦਿਨ ਹੋਰ ਹੁੰਦੇ ਸੀ।
ਤਾਇਆ, ਚਾਚਿਆਂ ਨਾਲ ਭਰਦਾ ਸੀ ਵਿਹੜਾ।
ਉਦੋਂ ਦਿਨ ਹੋਰ ਹੁੰਦੇ ਸੀ।
ਬਾਪੂ ਬੈਠ ਦਾ ਸੀ ਵਿਹੜੇ ਮੰਜੀ ਡਾਹਕੇ।
ਖੂੰਡੀ ਰੱਖਦਾ ਸੀ ਮੰਜੀ ਨਾਲ ਲਾਕੇ।
ਕੋਈ ਮਾਰੇ ਜਦੋ ਅਵਾਜ਼ ਕਹਿੰਦਾ ਕਿਹੜਾ।
ਉਦੋਂ ਦਿਨ…
ਜਿੰਨੇ ਮੰਗਦੇ ਹਾਂ ਬਾਪੂ ਪੈਸੇ ਦੇਂਦਾ ਸੀ ਜ਼ਰੂਰ।
ਕਦੇ ਮਾਇਆ ਦਾ ਨਾਂ ਕਰਦਾ ਸੀ ਰਤਾ ਵੀ ਗਰੂਰ।
ਸਾਰੇ ਪੁੱਛਦੇ ਸੀ ਕਿੱਥੇ ਬਾਪੂ ਤੇਰਾ।
ਉਦੋਂ ਦਿਨ….
ਬਾਪੂ ਜਦੋਂ ਹੁੰਦਾ ਸੀ ਤੇ ਵਿਹੜਾ ਰਹਿੰਦਾ ਭਰਿਆ।
ਚਾਹ ਦਾ ਪਲੀਤਾ ਸਦਾ ਰਹਿੰਦਾ ਚੁੱਲੇ ਧਰਿਆ।
ਕਹਿੰਦਾ ਕਿੱਥੇ ਲਿਆਂਦੇ ਚਾਹ ਸ਼ੇਰਾਂ।
ਉਦੋਂ ਦਿਨ…….
ਚਾਚੇ ,ਤਾਏ ਅੱਜ ਮੁੱਖ ਮੋੜ ਬਹਿ ਗਏ ਸਾਰੇ।
“ਸਰਘੀ” ਬੈਠੀ ਇੱਕਲੀ ਲੈਕੇ ਮਾਂ ਨੂੰ ਵਿਚਾਰੇ।
ਆਕੇ ਪੁੱਛਦਾ ਨਾ ਕੋਈ ਹਾਲ ਮੇਰਾ।
ਉਦੋਂ ਦਿਨ……..
ਬਲਵਿੰਦਰ ਸਰਘੀ ਕੰਗ
ਖਡੂਰ ਸਾਹਿਬ ਜ਼ਿਲ੍ਹਾ ਤਰਨਤਾਰਨ ਮੋ.8288999535
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly