ਸਵਰਗਾਂ ਦੀ ਮਿੱਟੀ

ਲੇਖਕ ਤੇਜੀ ਢਿੱਲੋਂ

(ਸਮਾਜ ਵੀਕਲੀ)

ਹੈਰੀ ਮਾਪਿਆਂ ਦਾ ਸਭ ਤੋਂ ਛੋਟਾ ਪੁੱਤਰ ਸੀ ਤੇ ਸਭ ਤੋ ਛੋਟਾ ਹੋਣ ਕਰਕੇ ਉਹ ਮਾਪਿਆਂ ਦੇ ਲਾਡ ਪਿਆਰ ਕਾਰਨ ਵਿਗੜ ਚੁੱਕਾ ਸੀ ਤੇ ਪੜਨ ਵਿੱਚ ਬਹੁਤ ਹੀ ਜਿਆਦਾ ਨਲਾਇਕ ਸੀ | ਪਰ ਕਦੇ ਕਦੇ ਗੱਲਾਂ ਇਹੋ ਜਿਹੀਆਂ ਕਰਦਾ ਕਿ ਕਈ ਵਾਰ ਉਹਦੀਆਂ ਗੱਲਾਂ ਸੁਣ ਕੇ ਵੱਡੇ ਵੱਡੇ ਵੀ ਸੋਚਾਂ ਵਿੱਚ ਪੈ ਜਾਦੇ, ਉਹਨਾਂ ਦੇ ਸਕੂਲ ਵਿੱਚ ਇੱਕ ਅਧਿਆਪਕ ਨਵਾ ਆਇਆ ਸੀ, ਅਕਸਰ ਹੀ ਉਹ ਬਹੁਤ ਵਧੀਆ ਗਿਆਨ ਦੀਆਂ ਗੱਲਾਂ ਕਰਦਾ ਤੇ ਦੱਸਦਾ ਰਹਿੰਦਾ, ਇੱਕ ਵਾਰ ਉਸਨੇ ਹਾਸੇ ਹਾਸੇ ਵਿੱਚ ਸਾਰੇ ਬੱਚਿਆਂ ਨੂੰ ਕਿਹਾ ਕਿ ਕੋਈ ਵੀ ਬੱਚਾ ਸਵਰਗਾਂ ਦੀ ਮਿੱਟੀ ਲੈ ਆਵੇ ਤਾਂ ਮੈ ਉਸਨੂੰ ਇੱਕ ਕੀਮਤੀ ਤੋਹਫਾ ਦੇਵਾਗਾ।

ਪਰ ਅਧਿਆਪਕ ਦੀ ਹਾਸੇ ਹਾਸੇ ਵਿੱਚ ਕਹੀ ਹੋਈ ਗੱਲ ਨੂੰ ਹੈਰੀ ਨੇ ਸੱਚ ਮੰਨ ਲਿਆ ਤੇ ਸਕੂਲੋਂ ਛੁੱਟੀ ਵੀ ਹੋ ਗਈ, ਸਾਰੇ ਬੱਚੇ ਘਰਾਂ ਨੂੰ ਚਲੇ ਗਏ ਤੇ ਹੈਰੀ ਵੀ ਹੌਲੀ ਹੌਲੀ ਆਪਣੇ ਘਰ ਪਹੁੰਚ ਗਿਆ, ਹੈਰੀ ਦੇ ਦਿਮਾਗ ਵਿੱਚ ਵਾਰ ਵਾਰ ਸਵਰਗਾਂ ਦੀ ਮਿੱਟੀ ਲੈ ਕੇ ਆਉਣ ਦਾ ਖਿਆਲ ਆਉਣ ਲੱਗਾ ਤੇ ਉਹ ਕਿਵੇ ਅਤੇ ਕਿੱਥੋਂ ਸਵਰਗਾਂ ਦੀ ਮਿੱਟੀ ਲੈ ਕੇ ਆਵੇ ਬਾਰੇ ਸੋਚਣ ਲੱਗਾ, ਏਨੇ ਨੂੰ ਸਾਮ ਹੋ ਗਈ, ਤਾਂ ਘਰ ਵਾਲਿਆ ਦੇ ਵਾਰ ਵਾਰ ਕਹਿਣ ਦੇ ਬਾਵਜੂਦ ਵੀ ਹੈਰੀ ਨੇ ਰੋਟੀ ਵੀ ਨਾ ਖਾਧੀ। ਮਾਪਿਆਂ ਦੇ ਵੱਲੋਂ ਰੋਟੀ ਨਾ ਖਾਣ ਦਾ ਕਾਰਣ ਪੁੱਛਣ ਤੇ ਹੈਰੀ ਨੇ ਮਾਪਿਆਂ ਨੂੰ ਅਧਿਆਪਕ ਵੱਲੋਂ ਸਵਰਗਾਂ ਦੀ ਮਿੱਟੀ ਲੈ ਕੇ ਆਉਣ ਵਾਲੀ ਮੰਗ ਦੱਸ ਦਿੱਤੀ ਤੇ ਆਪਣੇ ਮਾਪਿਆਂ ਅੱਗੇ ਇਹ ਮੰਗ ਰੱਖ ਦਿੱਤੀ,ਅੱਗੋਂ ਜਵਾਬ ਵਿੱਚ ਮਾਪਿਆਂ ਨੇ ਬਹੁਤ ਕਿਹਾ ਸਵਰਗਾਂ ਵਿੱਚ ਬੰਦਾ ਜਿਉਦਾ ਜਾ ਨਹੀ ਸਕਦਾ ਤੇ ਸਵਰਗਾਂ ਚ ਮਿੱਟੀ ਵੀ ਲਿਆ ਨਹੀ ਸਕਦਾ, ਹੈਰੀ ਵੀ ਇੱਕੋਂ ਜਿੱਦ ਤੇ ਅੜਿਆ ਰਿਹਾ ਕਿ ਸਵਰਗਾਂ ਦੀ ਮਿੱਟੀ ਲਿਆ ਕੇ ਦਿਉ, ਜੇਕਰ ਮੈਨੂੰ ਰੋਟੀ ਖਵਾਉਣੀ ਹੈ।

ਏਨੇ ਨੂੰ ਰਾਤ ਹੋ ਗਈ, ਹੈਰੀ ਦੇ ਪਰਿਵਾਰ ਵਾਲੇ ਆਪੋ ਆਪਣੇ ਕਮਰਿਆਂ ਚ ਚਲੇ ਗਏ, ਹੈਰੀ ਵੀ ਆਪਣੀ ਮਾਂ ਨਾਲ ਕਮਰੇ ਚ ਚਲਾ ਗਿਆ, ਪਰ ਉਸਨੂੰ ਨੀਂਦ ਨਹੀ ਆ ਰਹੀ ਸੀ, ਉਹ ਵਾਰ ਵਾਰ ਸਵਰਗਾਂ ਦੀ ਮਿੱਟੀ ਲੈ ਕੇ ਆਉਣ ਵਾਰੇ ਸੋਚ ਰਿਹਾ ਸੀ, ਫਿਰ ਹੈਰੀ ਉੱਠ ਕੇ ਪਾਣੀ ਪੀਣ ਲਈ ਗਿਆ ਤਾਂ ਉਸਦੀ ਨਜਰ ਆਪਣੀ ਮਾਂ ਦੇ ਪੈਰਾਂ ਵੱਲ ਗਈ ਤਾਂ ਉਸਨੇ ਲਿਫਾਫਾ ਲਿਆ ਤੇ ਆਪਣੀ ਮਾਂ ਦੇ ਪੈਰਾਂ ਦੀ ਮਿੱਟੀ ਉਸ ਵਿੱਚ ਪਾ ਕੇ ਆਪਣੇ ਸਕੂਲ ਬੈਗ ਵਿੱਚ ਪਾ ਲਈ ਤੇ ਵਾਪਿਸ ਆਪਣੀ ਮਾਂ ਨਾਲ ਸੋ ਗਿਆ। ਸਵੇਰ ਹੋਈ ਤਾਂ ਹੈਰੀ ਨੂੰ ਸਕੂਲ ਜਾਣ ਲਈ ਤਿਆਰ ਕੀਤਾ ਗਿਆ ਤੇ ਉਹ ਚਲਾ ਗਿਆ, ਅਧਿਆਪਕ ਨੇ ਕਲਾਸ ਵਿੱਚ ਆਉਦਿਆ ਹੀ ਫਿਰ ਹਾਸੇ ਵਿੱਚ ਕਿਹਾ ਜੋਂ ਬੱਚਾ ਸਵਰਗਾਂ ਦੀ ਮਿੱਟੀ ਲੈ ਕੇ ਆਇਆ ਹੈ, ਉਹ ਕਲਾਸ ਵਿੱਚੋਂ ਉੱਠ ਜਾਉ ਤਾਂ ਕਿ ਉਸਨੂੰ ਇਨਾਮ ਦਿੱਤਾ ਜਾ ਸਕੇ ਤਾਂ ਹੈਰੀ ਝੱਟ ਪੱਟ ਖੜ੍ਹਾ ਹੋ ਗਿਆ ਤੇ ਉਸਨੇ ਆਪਣੇ ਬੈਗ ਵਿੱਚੋ ਕਾਲੇ ਰੰਗ ਦਾ ਲਿਫਾਫਾ ਕੱਢਿਆ, ਅਧਿਆਪਕ ਅੱਗੇ ਰੱਖ ਦਿੱਤਾ ਤੇ ਅਧਿਆਪਕ ਹੈਰੀ ਨੂੰ ਝਿੱੜਕਾ ਦੇਣ ਲੱਗਾ ਕਿ ਮੈਨੂੰ ਮੂਰਖ ਬਣਾ ਰਿਹਾ ਤੂੰ ਸਵਰਗਾਂ ਵਿੱਚ ਜਾ ਕੇ ਕਿਵੇ ਮਿੱਟੀ ਲਿਆ ਸਕਦਾ, ਤੂੰ ਕਿਵੇ ਜਾ ਸਕਦਾ ਸਵਰਗਾਂ ਵਿੱਚ ਜਿੱਥੇ ਜਿਉਦੇ ਬੰਦੇ ਨਹੀ ਜਾ ਸਕਦੇ, ਅੱਗੋ ਹੈਰੀ ਨੇ ਜੋ ਜਵਾਬ ਦਿੱਤਾ ਉਹ ਸੁਣ ਕੇ ਸਾਰੀ ਹੀ ਕਲਾਸ ਵਿੱਚ ਛਨਾਟਾ ਛਾਂ ਗਿਆ,ਹੈਰੀ ਨੇ ਕਿਹਾ ਕਿ ਇਹ ਮੇਰੀ ਮਾਂ ਦੇ ਪੈਰਾਂ ਹੇਠਲੀ ਮਿੱਟੀ ਆ, ਮਾਂ ਦੇ ਪੈਰਾਂ ਹੇਠਾ ਹੀ ਸਵਰਗ ਆ, ਮਾਂ ਰੱਬ ਦਾ ਦੂਜਾ ਰੂਪ ਆ, ਫਿਰ ਕੀ ਸੀ ਏਨੀ ਗੱਲ ਸੁਣ ਅਧਿਆਪਕ ਖੁਦ ਸੋਚਾ ਵਿੱਚ ਪੈ ਗਿਆ ਤੇ ਹੈਰੀ ਦੀ ਗੱਲ ਦਾ ਜਵਾਬ ਨਾ ਦੇ ਸਕਿਆ, ਹੈਰੀ ਨੂੰ ਆਪਣੀ ਗੱਲਵੱਕੜੀ ਵਿੱਚ ਲੈ ਲਿਆ।

ਲੇਖਕ ਤੇਜੀ ਢਿੱਲੋਂ

ਬੁਢਲਾਡਾ।

ਸਪੰਰਕ 9915645003

 

 

 

‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਫੱਟ ਇਸ਼ਕੇ ਦੇ
Next articleਬੇਵਫਾ