(ਸਮਾਜ ਵੀਕਲੀ)
ਕਿਸਮਤ ਸਹਾਰੇ ਬਹਿ ਨਾ ਜਾਵੀਂ,
ਤੂੰ ਵੇਖੀਂ ਪਿੱਛੇ ਰਹਿ ਨਾ ਜਾਵੀਂ ।
ਦੁਨੀਆਂ ਦਾ ਕੰਮ ਤੋੜੀ ਜਾਣਾ,
ਤੂੰ ਦੇਖੀਂ ਕਿਧਰੇ ਢਹਿ ਨਾ ਜਾਵੀਂ ।
ਸਾਰੀ ਉਮਰੇ ਸੁੱਕਣੇ ਪਾਉਂਦੀਆਂ,
ਬਦ ਦੁਆਵਾਂ ਖੱਟ ਕੇ ਲੈ ਨਾ ਜਾਵੀਂ ।
ਬੰਦੇ ਨੂੰ ਬੰਦਾ ਨਾ ਸਮਝੇ ਦੁਨੀਆ,
ਝੂਠੀ, ਫਰੇਬੀ ,ਬੇਈਮਾਨ ਤੇ ਧਾਕੜ ਬੜੀ ਏ ।
*ਇਨਸਾਨੀਅਤ ਦਾ ਤਾਂ ਪਤਾ ਨਹੀਂ,*
*ਪਰ ਅੱਜਕੱਲ੍ਹ ਲੋਕਾਂ ਚ ਆਕੜ ਬੜੀ ਏ ।*
ਕਦੇ ਸੁੱਕੀ ਕਦੇ ਗਿੱਲੀ ਦੁਨੀਆਂ,
ਮਾੜੇ ਅੱਗੇ ਸ਼ੇਰ ਬਣ ਕੇ ਰਹਿੰਦੀ ,
ਤਕੜੇ ਅੱਗੇ ਬਣੇ ਬਿੱਲੀ ਦੁਨੀਆਂ ।
ਦੂਜਿਆਂ ਨੂੰ ਤਾਂ ਗਧਾ ਹੀ ਸਮਝੇ,
ਆਪ ਬਣਦੀ ਸ਼ੇਖ ਚਿਲੀ ਦਨੀਆ।
ਧਰਤੀ ਕਹਿੰਦੇ ਨਿੱਤ ਹੈ ਘੁੰਮਦੀ,
ਪਰ ਵਹਿਮਾ ਭਰਮਾਂ ਚੋ ਨਾ ਹਿੱਲੀ ਦੁਨੀਆਂ ।
ਇਕ ਪਲ ਵਿਚ ਰਿਸ਼ਤਾ ਖ਼ਤਮ ਹੈ ਕਰਦੀ,
ਮੁੱਕਦੀ ਗੱਲ ਲਡ਼ਾਕੜ ਬੜੀ ਏ ।
*ਇਨਸਾਨੀਅਤ ਦਾ ਤਾਂ ਪਤਾ ਨਹੀਂ,*
*ਪਰ ਅੱਜਕੱਲ੍ਹ ਲੋਕਾਂ ਚ ਆਕੜ ਬੜੀ ਏ ।*
ਲੇਖਕ– ਮਨਦੀਪ ਖਾਨਪੁਰੀ
ਖਾਨਪੁਰ ਸਹੋਤਾ ਹੁਸ਼ਿਆਰਪੁਰ
ਮੋਬਾਈਲ ਨੰਬਰ -9779179060
‘ਸਮਾਜ ਵੀਕਲੀ’ ਐਪ ਡਾਊਨ ਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly