‘ਸਿੰਘੂ ਬਾਰਡਰ ਲਾਈਵ’ ਸਰਚ ਕਰਕੇ ਵੇਖਿਆ ਜਾ ਸਕੇਗਾ ਸਿੱਧਾ ਪ੍ਰਸਾਰਣ
ਸੰਗਰੂਰ, (ਰਮੇਸ਼ਵਰ ਸਿੰਘ)- ਕੁੱਲ ਦੁਨੀਆਂ ਵਿੱਚ ਹੱਕਾਂ ਲਈ ਆਵਾਜ਼ ਬੁਲੰਦ ਕਰਨ ਦਾ ਮਿਸਾਲ ਬਣੇ ਸੰਯੁਕਤ ਕਿਸਾਨ ਮੋਰਚੇ ਵੱਲੋਂ ਵਿੱਢੇ ਸੰਘਰਸ਼ ਨੂੰ ਜਿੱਥੇ ਹਰ ਪਾਸਿਓਂ ਭਰਵਾਂ ਹੁੰਗਾਰਾ ਮਿਲਿਆ ਹੈ। ਉੱਥੇ ਕਲਾਕਾਰਾਂ ਖਾਸ ਕਰਕੇ ਪੰਜਾਬੀਆਂ ਵੱਲੋਂ ਉਚੇਚੇ ਤੌਰ ‘ਤੇ ਬਣਦਾ ਯੋਗਦਾਨ ਦਿੱਤਾ ਜਾ ਰਿਹਾ ਹੈ। ਸੰਘਰਸ਼ ਦੇ ਸ਼ੁਰੂਆਤੀ ਦੌਰ ਤੋਂ ਹੀ ਕਲਾਕਾਰਾਂ ਦੀਆਂ ਸਟੇਜਾਂ ‘ਤੇ ਹਾਜ਼ਰੀਆਂ ਬਾਦਸਤੂਰ ਜਾਰੀ ਹਨ। ਇਸੇ ਲੜੀ ਤਹਿਤ ਆਪਣੀਆਂ ਵਿਅੰਗਮਈ ਸਿਆਸੀ ਚੋਭਾਂ ਲਈ ਮਸ਼ਹੂਰ ਗਾਇਕ ਤੇ ਗੀਤਕਾਰ ਰੋਮੀ ਘੜਾਮੇਂ ਵਾਲ਼ਾ ਦਾ ਵਿਸ਼ੇਸ਼ ਪ੍ਰੋਗਰਾਮ 18 ਸਤੰਬਰ ਸ਼ਨੀਵਾਰ ਨੂੰ ਬਾਅਦ ਦੁਪਹਿਰ 1:00 ਤੋਂ 2:00 ਵਜੇ ਤੱਕ ਸਿੰਘੂ/ਕੁੰਡਲੀ ਬਾਰਡਰ ਵਿਖੇ ਸੰਯੁਕਤ ਕਿਸਾਨ ਮੋਰਚੇ ਦੀ ਮੁੱਖ ਸਟੇਜ ਤੋਂ ਹੋਵੇਗਾ। ਇੰਟਰਨੈੱਟ ਸ੍ਰੋਤਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਸ਼ਹੀਦ-ਏ-ਆਜ਼ਮ ਸ. ਭਗਤ ਸਿੰਘ ਜੀ ਦੇ ਜਨਮਦਿਨ (28 ਸਤੰਬਰ) ਨੂੰ ਸਮਰਪਿਤ ਇਸ ਸਮਾਗਮ ਵਿੱਚ ਰੋਮੀ ਤੇ ਸਾਥੀ ਆਪਣੇ ਇਨਕਲਾਬੀ ਗੀਤ-ਸੰਗੀਤ ਨਾਲ਼ ਜੁਝਾਰੂਆਂ ਦੇ ਰੂਬਰੂ ਹੋਣਗੇ ਅਤੇ ਪ੍ਰੋਗਰਾਮ ਇੰਟਰਨੈੱਟ ‘ਤੇ ‘ਸਿੰਘੂ ਬਾਰਡਰ ਲਾਈਵ’ ਸਰਚ ਕਰਕੇ ਵੀ ਵੇਖਿਆ ਜਾ ਸਕੇਗਾ। ਰੋਮੀ ਨੇ ਫੋਨ ‘ਤੇ ਗੱਲ ਕਰਦਿਆਂ ਕਿਹਾ ਕਿ ਉਹ ਇਹ ਸਮਾਂ ਮਿਲਣ ਦੇ ਪ੍ਰਬੰਧ ਲਈ ਸਮੂਹ ਸੰਯੁਕਤ ਕਿਸਾਨ ਮੋਰਚਾ, ਕਾ. ਪ੍ਰੇਮ ਸਿੰਘ ਘੜਾਮਾਂ, ਕਾ. ਸੁਰਜੀਤ ਸਿੰਘ ਢੇਰ, ਕਾ. ਮੇਜਰ ਸਿੰਘ, ਉਜਾਗਰ ਸਿੰਘ ਧਮੋਲੀ ਤੇ ਬੀਬੀ ਰਣਬੀਰ ਕੌਰ ਬੱਲ ਯੂ.ਐੱਸ.ਏ. ਅਤੇ ਆਰਥਿਕ ਪ੍ਰਬੰਧ ਲਈ ਜਸਵੀਰ ਸਿੰਘ ਬੁੱਢਣਪੁਰ, ਸਪਿੰਦਰ ਸਿੰਘ ਘਨੌਲੀ, ਮੋਹਨ ਲਾਲ ਸੈਣੀਮਾਜਰਾ (ਬੀ.ਐੱਸ.ਐੱਫ.) ਅਤੇ ਕੁਲਵਿੰਦਰ ਸਿੰਘ ਪੰਜੋਲਾ ਦਾ ਤਹਿ ਦਿਲੋਂ ਸ਼ਕਗੁਜ਼ਾਰ ਹੈ। ਇਸ ਮੌਕੇ ਰੋਮੀ ਦੇ ਸਾਥੀ ਹਨੀ ਬੀ. ਮਿਊਜ਼ਿਕ ਡਾਇਰੈਕਟਰ, ਲੋਕ ਗਾਇਕ ਸ਼ਰਨ ਭਿੰਡਰ-ਜੱਸ ਅਟਵਾਲ-ਜਗਦੀਪ ਦੀਪਾ, ਮਿਊਜ਼ੀਅਨ ਅਭੀ ਢੀਂਗਰਾ ਅਤੇ ਸਾਥੀ ਵਿਸ਼ੇਸ਼ ਸਹਿਯੋਗੀ ਹੋਣਗੇ। ਸਟੇਜ ਸੰਚਾਲਨ ਜਸਵੀਰ ਸਿੰਘ ਬੁੱਢਣਪੁਰ ਨਿਭਾਉਣਗੇ।