(ਸਮਾਜ ਵੀਕਲੀ)
ਪੁਰਾਣੇ ਸਮਿਆਂ ਦੀ ਗੱਲ ਹੈ। ਇੱਕ ਬਾਦਸ਼ਾਹ ਆਪਣੀ ਪਰਜਾ ਨੂੰ ਬਹੁਤ ਪਿਆਰ ਕਰਦਾ, ਉਸ ਦਾ ਜੀਵਨ ਬੜਾ ਸਧਾਰਨ ਸੀ, ਤੇ ਆਮ ਲੋਕਾਂ ਨੂੰ ਮਿਲ ਕੇ ਖੁਸ਼ ਹੁੰਦਾ ਸੀ। ਕਦੇ ਵੀ ਉਸ ਨੇ ਰਾਜਿਆਂ ਵਾਲਾ ਲਿਬਾਸ ਭਾਵ ਪੁਸ਼ਾਕ ਨਹੀਂ ਸੀ ਪਹਿਣੀ, ਇੱਕ ਦਿਨ ਉਸ ਦਾ ਵਜ਼ੀਰ ਕਹਿਣ ਲੱਗਿਆ , ” ਬਾਦਸ਼ਾਹ ਸਲਾਮਤ ਆਪ ਮਾਹਾਰਾਜੇ ਹੋ, ਪਰ ਆਪ ਨੇ ਕਦੇ ਵੀ ਰਾਜਿਆਂ ਵਾਲਾ ਲਿਬਾਸ ਨਹੀਂ ਪਾਇਆ ” ਕੀ ਕਾਰਨ ! ਰਾਜਾਂ ਬੜੀ ਸਹਿਜਤਾ ਨਾਲ ਬੋਲਿਆ, ਵਜ਼ੀਰ ਜੀ, “ਇਹ ਲੋਕਾਂ ਨੂੰ ਸਭ ਪਤਾ ਹੈ ਕਿ ਮੈਂ ਇਸ ਦੇਸ਼ ਦਾ ਰਾਜਾ ਹਾਂ ਮੈਨੂੰ ਜਾਣਦੇ ਹਨ। ਫਿਰ ਵੱਖਰਾ ਲਿਬਾਸ ਪਾਉਣ ਦੀ ਕੀ ਲੋੜ ਹੈ। ਮੇਰੇ ਰਾਜਾ ਹੋਣ ਤੇ ਸ਼ਾਹੀ ਲਿਬਾਸ ਨਾਲ ਮੈਨੂੰ ਕੋਈ ਸਬੰਧ ਨਹੀਂ”।
ਵਜ਼ੀਰ, ਬਾਦਸ਼ਾਹ ਦੀ ਸਹਿਜਤਾ ਭਰੀ ਗੱਲ ਸੁਣਕੇ ਬੜਾ ਹੈਰਾਨ ਹੋਇਆ। ਕਾਫੀ ਸਮਾਂ ਲੰਘਿਆ ਕਿਸੇ ਦੇਸ਼ ਦੇ ਰਾਜੇ ਨੇ ਉਸ ਰਾਜੇ ਨੂੰ ਆਉਣ ਲਈ ਭਾਵ ਮਿਲਣ ਲਈ ਸੁਨੇਹਾ ਭੇਜਿਆ, ਰਾਜੇ ਨੇ ਮਨਜ਼ੂਰ ਕਰ ਲਿਆ, ਤੇ ਜਾਣ ਦੀ ਤਿਆਰੀ ਵਾਸਤੇ ਵਜ਼ੀਰ ਨੂੰ ਹੁਕਮ ਦੇ ਦਿੱਤਾ। ਫੇਰ ਉਸ ਬਾਦਸ਼ਾਹ ਨੇ ਸ਼ਾਹੀ ਲਿਬਾਸ ਨਾ ਪਹਿਨਿਆਂ, ਤੇ ਵਜ਼ੀਰ ਕਹਿਣ ਲੱਗਾ ਬਾਦਸ਼ਾਹ ਜੀ , ਚੱਲੋ ਮੰਨਿਆਂ ਕਿ ਇਥੋਂ ਦੇ ਲੋਕ ਤਾਂ ਤੁਹਾਨੂੰ ਜਾਣਦੇ ਹਨ। ਕਿ ਤੁਸੀਂ ਬਾਦਸ਼ਾਹ ਹੋ, ਆਪਾਂ ਦੂਜੇ ਰਾਜ ਵਿੱਚ ਜਾਣਾ ਹੈ, ਹੁਣ ਤਾਂ ਤੁਹਾਨੂੰ ਸ਼ਾਹੀ ਲਿਬਾਸ ਪਾ ਲੈਣਾ ਚਾਹੀਦਾ ਹੈ।
ਬਾਦਸ਼ਾਹ ਪਿਆਰ ਭਰੀ ਨਜ਼ਰ ਨਾਲ ਤੱਕ ਮੁਸਕਰਾ ਕੇ ਕਹਿਣ ਲੱਗਾ, ਵੇਖੋ ਵਜ਼ੀਰ ਜੀ ਇੱਥੋਂ ਦੇ ਲੋਕਾਂ ਨੂੰ ਪਤਾ ਐ, ਮੈ ਕਿਸੇ ਵੀ ਲਿਬਾਸ ਵਿੱਚ ਹੋਵਾਂ ਕਿ ਇਹ ਬਾਦਸ਼ਾਹ ਹੈ। ਪਰ ਮੈਨੂੰ ਉੱਥੋ ਦੇ ਲੋਕ ਕਿਹੜਾ ਜਾਣਦੇ ਹਨ ਕਿ ਮੈਂ ਕੌਣ ਹਾਂ, ਜਿਸ ਰਾਜੇ ਨੂੰ ਆਪਾਂ ਮਿਲਣ ਜਾਣਾ, ਉਹ ਮੈਨੂੰ ਜਾਣਦਾ ਹੀ ਹੈ ਕਿ ਇਹ ਰਾਜਾ ਹੈ। ਇਹ ਸੁਣ ਕੇ ਵਜ਼ੀਰ ਦੀ ਹੈਰਾਨੀ ਵਾਲੀ ਕੋਈ ਹੱਦ ਨਾ ਰਹੀ। ਸੋਚਣ ਲੱਗਾ ਅਜਿਹੇ ਰਾਜਿਆਂ ਤੇ ਰੱਬ ਵਿੱਚ ਕੋਈ ਫ਼ਰਕ ਨਹੀਂ। ਜਿੱਥੇ ਇਹੋ ਜੇਹੇ ਧਰਮੀ ਰਾਜੇ ਹੋਣ ਉੱਥੋ ਦੀ ਪਰਜਾ ਕਦੇ ਵੀ ਦੁੱਖੀ ਨਹੀਂ ਰਹਿ ਸਕਦੀ ਇਹ ਸੋਚ ਕੇ ਵਜ਼ੀਰ ਸਲਾਮ ਕਰਕੇ ਚਲਾ ਗਿਆ।
ਹਰਪ੍ਰੀਤ ਪੱਤੋ
ਪਿੰਡ ਪੱਤੋ ਹੀਰਾ ਸਿੰਘ ਮੋਗਾ ਫੋਨ ਨੰਬਰ
94658-21417
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly