(ਸਮਾਜ ਵੀਕਲੀ)
ਗਿਰਗਟ ਨੂੰ ਵੀ ਪਿੱਛੇ ਛੱਡ ਗਏ ਲੋਕ
ਲੋਭ ਲਈ ਕੁੱਤੇ ਵਾਂਗ ਹਲਕ ਗਏ ਲੋਕ
ਨਕਾਬ ਪਿੱਛੇ ਚਿਹਰਾ ਲੁਕਾ ਤੁਰਦੇ ਲੋਕ
ਸਵਾਰਥ ਵਾਸਤੇ ਪਾਸਾ ਢਾਲਦੇ ਨੇ ਲੋਕ
ਥਾਲੀ ਦੇ ਬੈਂਗਣ ਵਾਂਗਰ ਹੋ ਗਏ ਲੋਕ
ਜ਼ਹਿਰ ਤੇ ਖੰਡ ਮੁਲੰਮਾ ਕਰ ਰਹੇ ਲੋਕ
ਬਗਲੇ ਵਾਂਗਰ ਮੱਛੀ ਨੂੰ ਤੱਕਦੇ ਨੇ ਲੋਕ
ਮੂੰਹ ਮਿਠਾਸ ਦਿਲ ਖੰਜਰ ਰੱਖਦੇ ਲੋਕ
ਦੂਸਰਿਆਂ ਤਰੱਕੀ ਵੇਖ ਸੜਦੇ ਨੇ ਲੋਕ
ਦੂਸਰਿਆਂ ਦੇ ਔਗੁਣ ਫਰੋਲਦੇ ਨੇ ਲੋਕ
ਕਾਮ ਕਰੋਧ ਭੱਠੀ ਵਿੱਚ ਸੜਦੇ ਨੇ ਲੋਕ
ਰਤਨ ਛੱਡ ਕੌਡੀਆਂ ਪਿੱਛੇ ਭੱਜਦੇ ਲੋਕ
ਪੈਸੇ ਦੀ ਦੌੜ ਵਿੱਚ ਅੰਨੇ ਹੋ ਗਏ ਲੋਕ
ਜਿਸ ਥਾਲੀ ‘ਚ ਖਾਂਦੇ ਛੇਕ ਕਰਦੇ ਲੋਕ
ਨੰਨੀਆਂ ਜਾਨਾਂ ਟਿਕਣ ਨਾ ਦੇਂਦੇ ਲੋਕ
ਸ਼ਿਕਾਰ ਨੂੰ ਬਘਿਆੜ ਬਣ ਗਏ ਲੋਕ
ਲੱਗੀ ਅੱਗ ਵੇਖ ਬੂਹਾ ਢੋਂਹਦੇ ਨੇ ਲੋਕ
ਹਾਹਾਕਾਰ ਮੱਚੀ ਖ਼ਾਮੋਸ਼ ਹੋ ਗਏ ਲੋਕ
ਸਰਕਸ ਦੇ ਸ਼ੇਰ ਵਾਂਗਰ ਹੋ ਗਏ ਲੋਕ
ਸ਼ੇਰ ਹੁੰਦਿਆਂ ਬਿੱਲੀਆਂ ਬਣੇ ਨੇ ਲੋਕ
ਇਕਬਾਲ ਵਿਰਾਸਤ ਭੁੱਲ ਗਏ ਨੇ ਲੋਕ
ਰੂਹਾਨੀ ਛੱਡ ਮਾਇਆ ਤੇ ਡੁੱਲਗੇ ਲੋਕ
ਜਦ ਆਪਣਾ ਮੂਲ ਪਹਿਚਾਨਣਗੇ ਲੋਕ
ਗਿੱਦੜਾਂ ਲੂੰਬੜਾਂ ਨੰ ਪਾੜ ਸੁੱਟਣਗੇ ਲੋਕ
ਇਕਬਾਲ ਸਿੰਘ ਪੁੜੈਣ
8872897500