ਕੁਰਾਲ਼ੀ, (ਸਮਾਜ ਵੀਕਲੀ) ਨਿਆਸਰਿਆਂ ਲਈ ਘਰ ਵਜੋਂ ਪ੍ਰਸਿੱਧ ਸੰਸਥਾ ਪ੍ਰਭ ਆਸਰਾ ਕੱਲ੍ਹ ਇੱਕ ਹੋਰ ਮਾਸੂਮ ਲਈ ਸਹਾਰਾ ਬਣ ਕੇ ਬਹੁੜੀ। ਸੰਸਥਾ ਮੁਖੀ ਭਾਈ ਸ਼ਮਸ਼ੇਰ ਸਿੰਘ ਅਤੇ ਬੀਬੀ ਰਜਿੰਦਰ ਕੌਰ ਨੇ ਦੱਸਿਆ ਕਿ ਕੱਲ੍ਹ ਰਾਤ 08:15 ਵਜੇ ਕਿਸੇ ਸਮਾਜ ਦਰਦੀ ਸੱਜਣ ਨੇ ਖਰੜ-ਕੁਰਾਲ਼ੀ ਮੇਨ ਹਾਈਵੇ ਦੇ ਨਾਲ਼ ਲਗਦੇ ਨਾਲ਼ੇ ‘ਤੇ ਤਕਰੀਬਨ ਡੇਢ ਕੁ ਸਾਲ ਦਾ ਬੱਚਾ ਲਾਵਾਰਸ ਹਾਲਤ ਵਿੱਚ ਪਿਆ ਹੋਣ ਦੀ ਸੂਚਨਾ ਦਿੱਤੀ। ਜਿਸ ਤੋਂ ਬਾਅਦ ਉਹ ਤੁਰੰਤ ਉੱਥੇ ਪਹੁੰਚੇ ਅਤੇ ਬੱਚੇ ਨੂੰ ਸੰਸਥਾ ਵਿਖੇ ਲੈ ਆਏ। ਜਿਲ੍ਹਾ ਬਾਲ ਭਲਾਈ ਅਫ਼ਸਰ ਮੋਹਾਲ਼ੀ ਅਤੇ ਚਿਲਡਰਨ ਵੈੱਲਫੇਅਰ ਕਮੇਟੀ ਮੋਹਾਲ਼ੀ ਨੂੰ ਸੂਚਿਤ ਕੀਤਾ। ਉਪਰੰਤ ਬੱਚੇ ਨੂੰ ਮੁਢਲੀ ਮੈਡੀਕਲ ਜਾਂਚ ਲਈ ਸਰਕਾਰੀ ਹਸਪਤਾਲ ਮੋਹਾਲੀ ਲਿਜਾਇਆ ਗਿਆ। ਜਿੱਥੋਂ ਪਤਾ ਲੱਗਾ ਕਿ ਬੱਚਾ ਮਾਨਸਿਕ ਤੌਰ ‘ਤੇ ਕੁਝ ਕਮਜੋਰ ਹੈ। ਜਾਂਚ ਰਿਪੋਰਟਾਂ ਅਨੁਸਾਰ ਇਲਾਜ ਸ਼ੁਰੂ ਕਰਵਾ ਕੇ ਬੱਚੇ ਨੂੰ ਫਿਰ ਤੋਂ ਪ੍ਰਭ ਆਸਰਾ ਵਿਖੇ ਲਿਆਂਦਾ ਗਿਆ। ਜਿੱਥੇ ਉਸ ਲਈ ਲੋੜੀਂਦੀਆਂ ਸਹੂਲਤਾਂ ਮੁਹੱਈਆ ਕਰਵਾ ਕੇ ਉਚੇਚੀ ਸਾਂਭ-ਸੰਭਾਲ਼ ਸ਼ੁਰੂ ਕਰ ਦਿੱਤੀ ਗਈ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly