ਨਕੋਦਰ ਮਹਿਤਪੁਰ (ਹਰਜਿੰਦਰ ਪਾਲ ਛਾਬੜਾ) –ਖੁਰਮਪੁਰ ਸ਼ਾਹਪੁਰ ਪ੍ਰਭਾਤ ਫੇਰੀ ਕਮੇਟੀ ਨੇ ਪਿਛਲੇ ਪੰਜ ਦਿਨ ਤੋਂ ਲੋਹੀਆਂ ਦੇ ਆਲੇ ਦੁਆਲੇ ਹੜ੍ਹ ਪ੍ਰਭਾਵਿਤ ਪਿੰਡਾਂ ‘ਚੋਂ ਪਹੁੰਚ ਕੇ ਰਾਸ਼ਨ-ਪਾਣੀ ਤੇ ਦਵਾਈਆਂ ਦੀ ਸੇਵਾ ਨਿਭਾਈ। ਇਸ ਮੌਕੇ ਬਲਜੀਤ ਸਿੰਘ ਸਾਬੀ ਤੇ ਲਖਵਿੰਦਰ ਸਿੰਘ ਨੇ ਦੱਸਿਆ ਕਿ ਲੋਹੀਆਂ ਨਜ਼ਦੀਕ ਪੈਂਦੇ ਪਿੰਡ ਹੜ੍ਹ ਦੀ ਲਪੇਟ ‘ਚ ਹਨ, ਜਿਨ੍ਹਾਂ ਨੂੰ ਪਾਣੀ ਮਿਲਣਾ ਵੀ ਔਖਾ ਹੋ ਗਿਆ ਹੈ। ਇਸ ਲਈ ਸਾਡੀ ਪ੍ਰਭਾਤ ਫੇਰੀ ਕਮੇਟੀ ਸ਼ਾਹਕੋਟ-ਲੋਹੀਆਂ ਦੇ ਪਿੰਡਾਂ ‘ਚ ਰਾਸ਼ਨ, ਪਾਣੀ, ਦਵਾਈਆਂ ਦੀ ਸੇਵਾ ਨਿਭਾਅ ਰਹੀ ਹੈ।
ਜਿੰਨੇ ਦਿਨ ਹੜ ਪ੍ਰਭਾਵਿਤ ਲੋਕਾਂ ਦੀ ਸੇਵਾ ਕਰਨ ਦੀ ਲੋੜ ਪਵੇਗੀ ਉਹ ਸਾਡੀ ਕਮੇਟੀ ਵੱਲੋਂ ਨਿਭਾਈ ਜਾਵੇਗੀ। ਇਸ ਲੰਗਰ ਦੀ ਸੇਵਾ ਲਈ ਮਾਸਟਰ ਜਗਜੀਤ ਸਿੰਘ, ਮਨਜਿੰਦਰ ਸਿੰਘ ਅੰਗਾਕੀੜੀ , ਸਿਮਰਨਜੀਤ ਸਿੰਘ ਮੋਮੀ, ਅੰਮ੍ਰਿਤਪਾਲ ਸਿੰਘ ਯੂਕੇ, ਸ੍ਰੀ ਗੁਰੂ ਰਵਿਦਾਸ ਗੁਰਦੁਆਰਾ ਪਰਬੰਧਕ ਕਮੇਟੀ ਦਾ ਵਿਸ਼ੇਸ਼ ਸਹਿਯੋਗ ਰਿਹਾ ਹੈ । ਜ਼ਿਕਰਯੋਗ ਹੈ ਕਿ ਇਸ ਕਮੇਟੀ ਨੇ ਪਿਛਲੇ ਸਮੇਂ ਜਦੋਂ ਇਹੋ ਜਿਹੀ ਹੜ੍ਹ ਦੀ ਸਥਿਤੀ ਹੋਈ ਸੀ ਸਵਰਗੀ ਸਰਦਾਰ ਰਵਿਪਾਲ ਸਿੰਘ ਮੋਮੀ ਦੀ ਅਗਵਾਈ ਵਿੱਚ ਨਿਰੰਤਰ ਸੇਵਾ ਕੀਤੀ । ਇਸ ਮੌਕੇ ਬਲਜੀਤ ਸਿੰਘ, ਲਖਵਿੰਦਰ ਸਿੰਘ, ਬਲਵਿੰਦਰ ਸਿੰਘ, ਵਰਿੰਦਰ ਅਰੋੜਾ, ਰਾਜਿੰਦਰ ਸਿੰਘ, ਹਰਮਨ ਸਿੰਘ, ਬਲਵੰਤ ਸਿੰਘ, ਲਵਪ੍ਰੀਤ ਸਿੰਘ, ਨਵਦੀਪ ਸਿੰਘ, ਮਨਜੋਤ ਸਿੰਘ ਆਦਿ ਹਾਜ਼ਰ ਸਨ।
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly