ਭਾਰਤ ਤੇ ਸ੍ਰੀਲੰਕਾ ਦਰਮਿਆਨ ਮਿੱਥੇ ਸਮੇਂ ’ਤੇ ਸ਼ੁਰੂ ਨਹੀਂ ਹੋਵੇਗੀ ਲੜੀ; 13 ਦੀ ਥਾਂ 17 ਜੁਲਾਈ ਨੂੰ ਹੋਵੇਗਾ ਪਹਿਲਾ ਕ੍ਰਿਕਟ ਮੈਚ

ਕੋਲੰਬੋ,  (ਸਮਾਜ ਵੀਕਲੀ): ਭਾਰਤ ਤੇ ਸ੍ਰੀਲੰਕਾ ਦਰਮਿਆਨ ਕ੍ਰਿਕਟ ਸੀਰੀਜ਼ ਮਿੱਥੇ ਸਮੇਂ ’ਤੇ ਸ਼ੁਰੂ ਨਹੀਂ ਹੋਵੇਗੀ ਕਿਉਂਕਿ ਸ੍ਰੀਲੰਕਾ ਦੇ ਬੱਲੇਬਾਜ਼ੀ ਕੋਚ ਗਰਾਂਟ ਫਲਾਵਰ ਤੇ ਅੰਕੜਾ ਸਮੀਖਿਆਕਾਰ ਜੀਟੀ ਨਿਰੋਸ਼ਨ ਨੂੰ ਕਰੋਨਾ ਹੋ ਗਿਆ ਹੈ। ਇਸ ਤੋਂ ਬਾਅਦ ਭਾਰਤੀ ਕ੍ਰਿਕਟ ਕੰਟਰੋਲ ਬੋਰਡ ਤੇ ਕ੍ਰਿਕਟ ਸ੍ਰੀਲੰਕਾ ਨੇ ਸੀਮਤ ਓਵਰਾਂ ਵਾਲੀ ਲੜੀ ਅੱਗੇ ਪਾਉਣ ਦਾ ਫੈਸਲਾ ਕੀਤਾ ਹੈ। ਇਹ ਵੀ ਜਾਣਕਾਰੀ ਮਿਲੀ ਹੈ ਕਿ 13 ਜੁਲਾਈ ਨੂੰ ਸ਼ੁਰੂ ਹੋਣ ਵਾਲੀ ਲੜੀ ਦਾ ਪਹਿਲਾ ਮੈਚ ਹੁਣ 17 ਜੁਲਾਈ ਨੂੰ ਹੋਵੇਗਾ। ਬੋਰਡ ਅਨੁਸਾਰ ਸ੍ਰੀਲੰਕਾ ਕ੍ਰਿਕਟ ਦੇ ਕੋਚ ਤੇ ਸਮੀਖਿਆਕਾਰ ਡੈਲਟਾ ਵੈਰੀਐਂਟ ਨਾਲ ਪੀੜਤ ਪਾਏ ਗਏ ਹਨ ਜੋ ਚਿੰਤਾ ਵਾਲੀ ਗੱਲ ਹੈ।

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਢਾਕਾ: ਜੂਸ ਫੈਕਟਰੀ ਵਿੱਚ ਅੱਗ ਲੱਗੀ; 52 ਹਲਾਕ
Next articleਮੌਨਸੂਨ: ਅਗਲੇ 24 ਘੰਟਿਆਂ ਵਿੱਚ ਮੀਂਹ ਪੈਣ ਦੇ ਆਸਾਰ