HOME ਸਕਿਉਰਟੀ ਲੈਣ ਦਾ ਚੱਕਰ…. ਆਹ ਬਾਬੇ ਦੇ ਕੰਮ ਨਿਆਰੇ ਆਪਣੇ ਉੱਤੇ...

ਸਕਿਉਰਟੀ ਲੈਣ ਦਾ ਚੱਕਰ…. ਆਹ ਬਾਬੇ ਦੇ ਕੰਮ ਨਿਆਰੇ ਆਪਣੇ ਉੱਤੇ ਆਪ ਹੀ ਫਾਇਰ ਮਾਰੇ

 (ਸਮਾਜ ਵੀਕਲੀ)  ਬਲਬੀਰ ਸਿੰਘ ਬੱਬੀ :- ਪੰਜਾਬ ਦੀ ਧਰਤੀ ਉੱਤੇ ਸਿੱਖੀ ਦੇ ਦੁਸ਼ਮਣ ਬਣ ਕੇ ਸਿੱਖੀ ਤੇ ਹੋਰ ਢੇਸਾਂ ਵਿੱਚ ਪ੍ਰਚਾਰ ਗਲਤ ਪ੍ਰਚਾਰ ਕਰਨ ਵਾਲੇ ਬਾਬਿਆਂ ਦਾ ਕੋਈ ਅੰਤ ਨਹੀਂ ਹੜ ਜਿਹਾ ਆਇਆ ਹੋਇਆ ਹੈ। ਇਹਨਾਂ ਬਾਬਿਆਂ ਦੀਆਂ ਅਨੇਕਾਂ ਕਰਤੂਤਾਂ ਸਮੇਂ ਸਮੇਂ ਉੱਤੇ ਉਜਾਗਰ ਹੁੰਦੀਆਂ ਰਹਿੰਦੀਆਂ ਹਨ ਪਰ ਲੋਕ ਫਿਰ ਵੀ ਨਹੀਂ ਸਮਝਦੇ ਅਜਿਹਾ ਹੀ ਮਾਮਲਾ ਸੰਗਰੂਰ ਦੇ ਸ਼ੇਰਪੁਰ ਤੋਂ ਸਾਹਮਣੇ ਆਇਆ ਹੈ। ਇੱਕ ਬਾਬਾ ਮਿਲਨ ਜੋਤ ਸਿੰਘ ਜਿਸਨੇ ਪਿਛਲੇ ਦਿਨੀ ਆਪਣੇ ਉੱਤੇ ਜਾਅਲੀ ਫਾਇਰਿੰਗ ਕਰਾਈ ਸੀ ਕਾਰਨ ਇਹੀ ਕਿ ਮੈਂ ਸਰਕਾਰੀ ਤਨ ਮਨ ਲੈ ਕੇ ਲੋਕਾਂ ਦੇ ਵਿੱਚ ਆਪਣੀ ਧਾਂਕ ਜਮਾਮਾਂ,ਆਪਣੇ ਹੀ ਕਿਸੇ ਰਿਸ਼ਤੇਦਾਰਾਂ ਜੋਬਨ ,ਆਪਣੇ ਦੋਸਤ ਗੁਪਤਾ ਟੀਟੂ ਦੇ ਰਾਹੀਂ ਗੰਢ ਤੁਪ ਕਰਕੇ ਡੇਢ ਲੱਖ ਰੁਪਏ ਦੇ ਕੇ ਆਪਣੇ ਉੱਤੇ ਜਾਅਲੀ ਹਮਲਾ ਕਰਾਇਆ ਸੀ ਤਾਂ ਜੋ ਸਰਕਾਰੀ ਗੰਨਮੈਨ ਲੈ ਸਕੇ। ਇਸ ਮਾਮਲੇ ਚ ਪੁਲਿਸ ਨੇ ਛਾਣਬੀਣ ਕੀਤੀ ਇਸ ਅਖੌਤੀ ਪ੍ਰਚਾਰਕ ਜਿਸ ਨੇ ਸ਼੍ਰੀ ਸਾਹਿਬ ਵੀ ਪਾਈ ਹੋਈ ਹੈ ਉਸ ਦੇ ਤੇ ਉਸਦੇ ਗੁਰਗਿਆਂ ਤੇ ਕੇਸ ਦਰਜ ਕੀਤਾ ਹੈ। ਹੈਰਾਨੀ ਦੀ ਗੱਲ ਹੈ ਕਿ ਸ਼੍ਰੀ ਸਾਹਿਬ ਪਾਈ ਹੋਈ ਹੈ ਧਰਮ ਦੀ ਵਿਆਖਿਆ ਕਰਦਾ ਤੇ ਇਸ ਦੀਆਂ ਕਈ ਵੀਡੀਓ ਵੀ ਚਰਚਿਤ ਨੇ ਜਿਸ ਦੇ ਵਿੱਚ ਮਿਲਨਜੋਤ 100 ਸਾਲ ਪੁਰਾਣੇ ਮਰੇ ਹੋਏ ਲੋਕਾਂ ਦੀਆਂ ਆਤਮਾਵਾਂ ਨੂੰ ਸਵਰਗ ਨਾਲ ਜੋੜਦਾ ਕਦੇ ਆਖਦਾ ਕਿ ਲਾਸ਼ ਉੱਠ ਕੇ ਅਸਮਾਨ ਨੂੰ ਉੱਡ ਪਈ ਇਸ ਤਰ੍ਹਾਂ ਦਾ ਬਹੁਤ ਪਾਖੰਡ ਕਰ ਰਿਹਾ ਹੈ ਇਹ ਧੂੰਮਾਂ ਚਾਦਰਾ ਵੀ ਲਾਉਂਦਾ ਹੈ ਚੰਗੀਆਂ ਗੱਡੀਆਂ, ਗੁੱਡੀਆਂ ਰੱਖੀਆਂ ਹੋਈਆਂ ਹਨ। ਇਸ ਕਰਕੇ ਧਰਮ ਦੇ ਅਸਲੀ ਅਰਥਾਂ ਨੂੰ ਸਮਝੋ ਧਰਮ ਦੇ ਮੁੱਖ ਗ੍ਰੰਥਾਂ ਨਾਲ ਗੁਰੂ ਗ੍ਰੰਥ ਸਾਹਿਬ ਜਾਂ ਹੋਰ ਆਪਣੇ ਆਪਣੇ ਧਰਮਾਂ ਦੇ ਗ੍ਰੰਥਾਂ ਨਾਲ ਜੁੜੋ ਇਸ ਤਰ੍ਹਾਂ ਦੇ ਅਖੌਤੀ ਪ੍ਰਚਾਰਕਾਂ ਤੋਂ ਬਚੋ। ਜਿਵੇਂ ਤਲਵੰਡੀ ਵਾਲਾ ਪਖੰਡੀ ਸਾਧ ਸ਼ੰਕਰਾਂ ਨੰਦ ਹਾਲੇ ਤੱਕ ਫਰਾਰ ਹੋਇਆ ਹੋਇਆ ਹੈ ਉਸੇ ਤਰਾਂ ਹੀ ਆਪਣੇ ਉੱਤੇ ਆਪ ਹਮਲਾ ਕਰਵਾਉਣ ਵਾਲਾ ਮਿਲਣ ਜੋਤ ਸਿੰਘ ਵੀ ਫਰਾਂਸ ਦੱਸਿਆ ਜਾ ਰਿਹਾ ਹੈ। ਇਹ ਹੈ ਪੰਜਾਬ ਦੇ ਉੱਪਰ ਪਖੰਡੀ ਲਾਣੇ ਦੇ ਕਿਰਦਾਰਾਂ ਦਾ ਅਸਲ ਸੱਚ ਸਾਡੀ ਪੁਲਿਸ ਪ੍ਰਸ਼ਾਸਨ ਨੂੰ ਬੇਨਤੀ ਹੈ ਇਸ ਨੂੰ ਜਲਦੀ ਤੋਂ ਜਲਦੀ ਗਿਰਫਤਾਰ ਕਰਕੇ ਸਖ਼ਤ ਕਾਨੂੰਨੀ ਧਰਾਵਾਂ ਲਾ ਕੇ ਜੇਲ ਯਾਤਰਾ ਉੱਤੇ ਭੇਜਿਆ ਜਾਵੇ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj
Previous articleਗ੍ਰੀਨ ਸਕੂਲ ਪ੍ਰੋਗਰਾਮ ਸਬੰਧੀ ਦੋ ਦਿਨਾਂ ਵਰਕਸ਼ਾਪ ਲਗਾਈ ਗਈ
Next articleਆਰ ਸੀ ਐਫ ਵਿੱਚ ਠੇਕਾ ਕਰਮੀ ਨੌਜਵਾਨ ਦਲੇਰ ਸਿੰਘ ਦੀ ਕਰੰਟ ਲੱਗਣ ਨਾਲ ਮੌਤ, ਪਰਿਵਾਰਕ ਮੈਂਬਰਾਂ ਦੇ ਬਿਆਨਾਂ ਤੇ ਪੁਲਿਸ ਨੇ ਅਗਲੇਰੀ ਕਾਰਵਾਈ ਕੀਤੀ ਸ਼ੁਰੂ