ਹਰ ਸਾਲ ਸ਼ਾਦ ਪੰਜਾਬੀ ਜੀ ਦੀ ਬਰਸੀ ਪਿੰਡ ਢੇਸੀਆਂ ਕਾਹਨਾਂ ਵਿਖੇ ਮਨਾਈ ਜਾਵੇਗੀ : ਜੱਸਾ ਢੇਸੀ
ਨਕੋਦਰ ਮਹਿਤਪੁਰ (ਹਰਜਿੰਦਰ ਪਾਲ ਛਾਬੜਾ) -ਪੰਜਾਬੀ ਦੇ ਮਹਾਨ ਸ਼ਾਇਰ ਜਨਾਬ ਉਸਤਾਦ ਸਾਦ ਪੰਜਾਬੀ ਜੀ ਦੀ ਦੂਜੀ ਬਰਸੀ ਉਹਨਾ ਦੇ ਜੱਦੀ ਪਿੰਡ ਢੇਸੀਆਂ ਕਾਹਨਾਂ ਵਿਖੇ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਅਤੇ ਪਿੰਡ ਵਾਸੀਆਂ ਵਲੋਂ ਬਹੁਤ ਹੀ ਸਰਧਾ ਪੂਰਵਕ ਮਨਾਈ ਗਈਂ ਇਸ ਮੌਕੇ ਚਾਹੁਣ ਵਾਲਿਆ ਵਲੋਂ ਪਹੁੰਚ ਕਿ ਸ਼ਾਦ ਪੰਜਾਬੀ ਜੀ ਦੀ ਤਸਵੀਰ ਤੇ ਸ਼ਰਧਾ ਦੇ ਫੁੱਲ ਭੇਟ ਕਰਕੇ ਸੱਚੀ ਸੁੱਚੀ ਸਰਧਾਲਜੀ ਦਿੱਤੀ ਗਈ। ਇਸ ਮੌਕੇ ਸ਼ਾਦ ਪੰਜਾਬੀ ਜੀ ਦੇ ਭਤੀਜੇ ਜੱਸਾ ਢੇਸੀ ਵਲੋ ਕਿਹਾ ਗਿਆ ਹੈ ਕਿ ਹਰ ਸਾਲ ਚਾਚਾ ਜੀ ਦੀ ਬਰਸੀ ਸਾਡੇ ਪਿੰਡ ਢੇਸੀਆਂ ਕਾਹਨਾਂ ਵਿਖੇ ਮਨਾਈ ਜਾਇਆ ਕਰੂਗੀ। ਇਸ ਮੋਕੇ ਤਰਸੇਮ ਸੇਮਾ ਬਲਾਕ ਸੰਮਤੀ ਮੈਂਬਰ ਨੇ ਬੋਲਦਿਆਂ ਕਿਹਾ ਕਿ ਸ਼ਾਦ ਪੰਜਾਬੀ ਬਹੁਤ ਵਧੀਆ ਰੂਹ ਸੀ ਬਹੁਤ ਹੀ ਵਧੀਆ ਇਨਸਾਨ ਸਨ ਸ਼ਾਦ ਦੀਆ ਲਿਖਤਾਂ ਦਿਲ ਨੂੰ ਬਹੁਤ ਹੀ ਸਕੂਨ ਦਿੰਦੀਆ ਨੇ ਸ਼ਾਦ ਦਾ ਬੇਵਕਤੇ ਜਿਹੇ ਤੁਰ ਜਾਣਾ ਦਿਲ ਵਿੱਚ ਬਹੁਤ ਰੜਕਦਾ ਏ ਸ਼ਾਦ ਦੇ ਜਾਣ ਨਾਲ ਬਹੁਤ ਵੱਡਾ ਘਾਟਾ ਪਿਆ ਏ। ਇਸ ਮੋਕੇ ਨਰਿੰਦਰ ਸਿੰਘ ਨਿੰਦਾ ਸਾਬਕਾ ਪੰਚ, ਕੇਵਲ ਸਿੰਘ, ਸੁਰਿੰਦਰ ਪਾਲ, ਬਿੱਲਾ ਢੇਸੀ, ਰਵਿੰਦਰ ਸਿੰਘ,ਅੱਚਲ ਸ਼ਰਮਾ, ਸੰਦੀਪ ਸਿੰਘ, ਸੁਰਜੀਤ ਸਿੰਘ, ਸਨੀ ਥਿੰਦ, ਪ੍ਰਭਦੀਪ ਕੌਰ, ਦਿਲਜੋਤ ਕੌਰ ,ਗੀਤਕਾਰ ਗੋਰਾ ਢੇਸੀ ਆਦਿ ਨੇ ਸ਼ਮੂਲੀਅਤ ਕੀਤੀ।
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly