(ਸਮਾਜਵੀਕਲੀ)
ਮੋਰਾਂ ਨੇ ਵੀ ਗੀਤ ਹੈ ਗਾਇਆ, ਬਿਜਲੀ ਨੇ ਚਮਕ ਦਿਖਾਈ ਹੈ,
ਵਰ ਵਰ ਅੱਜ ਬੱਦਲਾਂ ਨੇ ਵੀ,
ਧਰਤੀ ਦੀ ਪਿਆਸ ਬੁਝਾਈ ਹੈ,
ਕੁਦਰਤ ਦਾ ਐਸਾ ਰੰਗ ਨਿਖਰਿਆ ਲੱਗੇ ਦੁਲਹਨ ਸੱਜ ਵਿਆਹੀ ਹੈ,
ਇੰਝ ਲੱਗਦਾ ਜਿਵੇਂ ਸਦੀਆਂ ਪਿੱਛੋਂ, ਮੁੜ ਰੁਤ ਪਿਆਰ ਦੀ ਆਈ ਹੈ…
ਬੂੰਦ ਬੂੰਦ ਧਰਤੀ ਵਿੱਚ ਰਿਸਦੀ,
ਹਰ ਪਾਸੇ ਹਰਿਆਵਲ ਦਿਸਦੀ,
ਭਰੇ ਪਏ ਨੇ ਛੱਪੜ ਸਾਰੇ,
ਪਾਂ ਪਾਂ ਡੱਡੂਆਂ ਨੇ ਲਾਈ ਹੈ,
ਮੀਹ ਵਿੱਚ ਨੱਚਦੇ ਬਾਲ ਨਿਆਣੇ, ਸਾਵਣ ਨੇ ਝੜੀ ਲਾਈ ਹੈ,
ਇੰਝ ਲੱਗਦਾ ਜਿਵੇਂ ਸਦੀਆਂ ਪਿੱਛੋ,
ਮੁੜ ਰੁੱਤ ਪਿਆਰ ਦੀ ਆਈ ਹੈ… ਠੰਢੀਆਂ ਹਵਾਵਾਂ, ਕਾਲੀਆਂ ਘਟਾਵਾਂ ਲਹਿਰਾਉਂਦੇ ਰੁੱਖ ਤੇ ਫਸਲਾਂ,
ਮਿੱਟੀ ਵਿਚੋਂ ਆਵੇ ਖੁਸ਼ਬੂ,
ਜੰਮ ਪਈਆਂ ਨੇ ਕਈ ਨਸਲਾਂ,
ਦਿਨੇ ਘੁੱਪ ਹਨੇਰਾ ਹੋਇਆ,
ਕਾਲੀ ਘਟਾ ਛਾਈ ਹੈ,
ਇੰਝ ਲੱਗਦਾ ਜਿਵੇਂ ਸਦੀਆਂ ਪਿੱਛੋਂ
“ਜੱਸੀ” ਮੁੜ ਰੁੱਤ ਪਿਆਰ ਦੀ ਆਈ ਹੈ
ਇੰਜ ਲੱਗਦਾ ਜਿਵੇਂ ਸਦੀਆ ਪਿਛੋਂ,
ਮੁੜ ਰੁੱਤ ਪਿਆਰ ਦੀ ਆਈ ਹੈ…
ਜੇ ਐਸ ਮਹਿਰਾ,
ਪਿੰਡ ਤੇ ਡਾਕ ਘਰ ਬੜੋਦੀ, ਤਹਿਸੀਲ ਖਰੜ,
ਜ਼ਿਲ੍ਹਾ ਸਾਹਿਬਜ਼ਾਦਾ ਅਜੀਤ ਸਿੰਘ ਨਗਰ
ਪਿਨ ਕੋਡ 140 110 ਮੋਬਾਈਲ ਨੰਬਰ 95 92430 420
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly
https://play.google.com/store/apps/details?id=in.yourhost.samajweekly