‘ਸਮਾਜ ਦੇ ਮੈਲ਼ੇ ਕੁਚੇਲੇ ਸਿਸਟਮ ਦੀ ਗੱਲ਼ ਕਰਦਾ ਗ਼ਜ਼ਲ ਸੰਗ੍ਰਹਿ ‘ਮੈਲ਼ੇ ਮੰਜ਼ਰ’

ਪੁਸਤਕ ਮੇਰੀ ਨਜ਼ਰ ਵਿੱਚ

ਤੇਜਿੰਦਰ ਚੰਡਿਹੋਕ


 

(ਸਮਾਜ ਵੀਕਲੀ) ਅੱਜ ਦੇ ਯੁਗ ਵਿੱਚ ਗ਼ਜ਼ਲ ਨੇ ਆਪਣਾ ਸਰੂਪ ਬਦਲ ਲਿਆ ਹੈ। ਪੁਰਾਣੇ ਸ਼ਮੇਂ ਲਿਖੀ ਜਾਂਦੀ ਗ਼ਜ਼ਲ ਅਤੇ ਹੁਣ ਦੀ ਗ਼ਜ਼ਲ ਵਿੱਚ ਅੰਤਾਂ ਦਾ ਬਦਲਾਅ ਆਇਆ ਹੈ। ਇਸ ਸਬੰਧੀ ਗ਼ਜ਼ਲਗੋ ਹਰਮਿੰਦਰ ਸਿੰਘ ਕੋਹਾਰਵਾਲਾ ਆਪਣੀ ਗ਼ਜ਼ਲ ਦੇ ਇੱਕ ਸ਼ਿਅਰ ਵਿੱਚ ਵੀ ਆਖਦਾ ਹੈ ਕਿ – ‘ਜ਼ੁਲਫ਼ਾਂ ਜਾਮ ਅ ਤੇ ਪੈਮਾਨੇਲੂ ਹੁਣ ਗ਼ਜ਼ਲਾਂ ਵਿੱਚ ਸੱਤ ਬਿਗਾਨੇ’ ਇਸ ਤੋਂ ਸਿੱਧ ਹੋ ਜਾਂਦਾ ਹੈ ਕਿ ਪੁਰਾਤਨ ਸਮੇਂ ਵਿੱਚ ਕਹੀ ਗ਼ਜ਼ਲ ਸਿਰਫ ਹੁਸਨਲੂ ਇਸ਼ਕਲੂ ਰਿੰਦਲੂ ਸਾਕੀਲੂ ਮੈਖ਼ਾਨਿਆਂ ਦੀ ਗੱਲ ਹੁੰਦੀ ਸੀ ਪਰ ਅੱਜ ਗ਼ਜ਼ਲ ਦੇ ਸਰੂਪ ਵਿੱਚ ਸਮਾਜਿਕਲੂ ਰਾਜਨਿਤਕਲੂ ਆਰਥਿਕ ਅਤੇ ਧਾਰਮਿਕ ਪਹਿਲੂ ਵੀ ਸ਼ਾਮਲ ਹੋ ਗਏ ਹਨ ਅਤੇ ਪੁਰਾਤਨ ਸਮੇਂ ਦੀ ਗ਼ਜ਼ਲ ’ਤੇ ਬਹੁਤ ਘੱਟ ਗੱਲਬਾਤ ਹੁੰਦੀ ਹੈ। ਇਸ ਦਾ ਕਾਰਨ ਇਹ ਵੀ ਹੈ ਕਿ ਅੱਜ ਦੇ ਜ਼ਮਾਨੇ ਵਿੱਚ ਮਨੁੱਖ ਦਾ ਜੀਵਨ ਇੰਨਾਂ ਗੁੰਝਲਦਾਰ ਹੋ ਗਿਆ ਹੈ ਕਿ ਮਨੁੱਖੀ ਜੀਵਨ ਦੇ ਸਰੋਕਾਰ ਇਸ਼ਕ ਮੁਸ਼ਕ ਦੀਆਂ ਗੱਲਾਂ ਤੋਂ ਪਰ੍ਹੇ ਹੱਟ ਕੇ ਆਪਣੇ ਦੁੱਖ ਦਰਦ ਦੀਆਂ ਗੱਲਾਂ ਕੀਤੀਆਂ ਜਾ ਰਹੀਆਂ ਹਨ।
ਹਰਮਿੰਦਰ ਸਿੰਘ ਕੋਹਾਰਵਾਲਾ ਆਪਣੀ ਸ਼ਾਇਰੀ ਰਾਹੀਂ ਪੰਜਾਬੀ ਸਾਹਿਤ ਜਗਤ ਵਿੱਚ ਜਾਣਿਆ ਪਹਿਚਾਣਿਆ ਨਾਂ ਹੈ। ਹਥਲਾ ਗ਼ਜ਼ਲ ਸੰਗ੍ਰਹਿ ‘ਮੈਲ਼ੇ ਮੰਜ਼ਰ’ ਉਸ ਦੀ ਗ਼ਜ਼ਲਾਂ ਦੀ ਚੌਥੀ ਪੁਸਤਕ ਹੈ। ਇਸ ਤੋਂ ਪਹਿਲਾਂ ਉਸ ਦੇ ਤਿੰਨ ਗ਼ਜ਼ਲ ਸੰਗ੍ਰਹਿਲੂ ਇੱਕ ਕਾਵਿ ਸੰਗ੍ਰਹਿਲੂ ਦੋ ਦੋਹੇ ਸੰਗ੍ਰਹਿ ਅਤੇ ਪਿੰਡ ਕੋਹਾਰਵਾਲਾ ਦੀ ਜਾਣਕਾਰੀ ਪਾਠਕਾਂ ਦੀ ਨਜ਼ਰ ਕਰ ਚੁੱਕਾ ਹੈ। ਅਧਿਆਪਨ ਕਾਰਜ ਦੌਰਾਨ ਉਹ ਸੰਘਰਸ਼ ਜੀਵਨ ਨਾਲ਼ ਜੁੜਿਆ ਰਿਹਾ ਹੈ। ਉਸ ਦੀ ਸ਼ਾਇਰੀ ਵਿੱਚੋ ਵੀ ਜ਼ਿੰਦਗੀ ਦੇ ਸ਼ੰਘਰਸ਼ ਦੀ ਝਲਕ ਨਜ਼ਰ ਪੈਂਦੀ ਹੈ। ਪੰਜਾਬਲੂ ਪੰਜਾਬੀ ਅਤੇ ਪੰਜਾਬੀਅਤ ਦਾ ਪਹਿਰੇਦਾਰ ਅਖ਼ਬਾਰ ਦੇ ਸੰਪਾਦਕੀ ਪੰਨੇ ਉਪਰ ਉਸ ਦੇ ਬਾਰਾਂ ਸਾਲ ਕਾਲਮ ‘ਸ਼ਬਦ ਬਾਣ’ ਸਿਰਲੇਖ ਹੇਠ ਚਲਦਾ ਰਿਹਾ ਹੈ। ਗ਼ਜ਼ਲ ਵਿਧਾ ਨੂੰ ਉਹ ਗਾਗਰ ਵਿੱਚ ਸਾਗਰ ਮੰਨਦਿਆਂ ਆਪਣੇ ‘ਮੈਂ ਤੇ ਮੇਰੀ ਕਲਮ ਦਾ ਸਫ਼ਰ’ ਸਿਰਲੇਖ ਹੇਠ ਲਿਖਦਾ ਹੈ ਕਿ ਗ਼ਜ਼ਲ ਦੇ ਸ਼ਿਅਰ ਅਤੇ ਦੋਹੇ ਦੀਆਂ ਦੋ ਲਾਈਨਾਂ ਵਿੱਚ ਮੁਕੰਮਲ ਕਵਿਤਾ ਅਤੇ ਵੱਡੀ ਤੋਂ ਵੱਡੀ ਗੱਲ ਸੰਖੇਪ ਵਿੱਚ ਲਿਖੀ ਜਾ ਸਕਦੀ ਹੈ। ਸੰਖੇਪ ਗੱਲ਼ ਪਾਠਕਾਂ ਨੂੰ ਵੱਧ ਪ੍ਰਭਾਵਿਤ ਕਰਦੀ ਹੈ।
ਪੁਸਤਕ ਨੂੰ ਵਾਚਦਿਆਂ ਧਿਆਨ ਵਿੱਚ ਆਉਂਦਾ ਹੈ ਕਿ ਪੁਸਤਕ ਵਿੱਚ 2019 ਤੋਂ 2023 ਤੱਕ ਦੀਆਂ ਗ਼ਜ਼ਲਾਂ ਨੂੰ ਸ਼ਾਮਿਲ ਕੀਤਾ ਗਿਆ ਹੈ। ਸਮਾਜ ਵਿੱਚ ਚਲਦੀ ਰਾਜਨੀਤੀਲੂ ਕਾਨੂੰਨਲੂ ਕਿਰਤੀ-ਕਿਸਾਨਾਂ ਦੀ ਗੱਲਲੂ ਰਿਸ਼ਤਿਆਂ ਵਿੱਚ ਆਏ ਨਿਘਾਰਲੂ ਵਿਦੇਸ਼ ਵਿੱਚ ਭਟਕਦੀ ਜਵਾਨੀਲੂ ਗਰੀਬੀ ਵਿੱਚ ਜੁਝਦੀ ਲੋਕਾਈਲੂ ਆਜਾਦੀ ਦਾ ਜਨ ਜੀਵਨ ’ਤੇ ਅਸਰ ਪ੍ਰਮੁੱਖ ਰੂਪ ਵਿੱਚ ਚਿੰਤਾ ਦਾ ਵਿਸ਼ਾ ਹੈ। ਉਸ ਦੀ ਗ਼ਜ਼ਲ ਨਿੱਜਵਾਦਲੂ ਪਿਆਰਲੂ ਮੁਹੱਬਤ ਤੋਂ ਹੱਟ ਕੇ ਲੋਕਾਂ ਦੀ ਗੱਲ ਕਰਦੀ ਹੈ। ਉਸ ਦੀ ਸ਼ਾਇਰੀ ਵਿੱਚ ਸ਼ਾਹੂਕਾਰਾਂ ਅਤੇ ਹਾਕਮਾਂ ਦੇ ਆਮ ਲੋਕਾਂ ਨਾਲ਼ ਕੀਤੇ ਝੂਠੇ ਵਾਦਿਆਂ ਦੀ ਗੱਲ ਕਰਦੀ ਹੈ। ਸਮਾਜ ਦੇ ਮੈਲ਼ੇ ਕੁਚੇਲੇ ਸਿਸਟਮ ਨੂੰ ਲੋਕਾਂ ਸਾਹਮਣੇ ਰੱਖਦਿਆਂ ਲੋਕਾਂ ਨੂੰ ਸੁਚੇਤ ਵੀ ਕਰਦੀ ਹੈ। ਇੱਕ ਗ਼ਜ਼ਲ ਖਦਸ਼ਾ ਪ੍ਰਗਟ ਕਰਦੀ ਹੈ ਕਿ ਸ਼ਕ ਦੀ ਚਿੰਗਾਰੀ ਘਰ ਬਰਬਾਦ ਕਰ ਦਿੰਦੀ ਹੈ। ਗ਼ਜ਼ਲ ਦੇ ਸ਼ਿਅਰ ਦਾ ਮੁਲਾਹਜਾ ਫਰਮਾਓ –
‘ਜੋੜ ਕੇ ਵਿਸ਼ਵਾਸ਼ ਰੱਖੇਲੂ ਜ਼ਿੰਦਗੀ ਭਰ ਜੋੜੀਆਂਲੂ
ਸ਼ੱਕ ਭੋਰਾ ਹੀ ਬਥੇਰਾਲੂ ਘਰ ਖਿਲਾਰਨ ਵਾਸਤੇ।’ (ਪੰਨਾ- 15)
ਧਨਾਢਾਂ ਦੀ ਕਾਰਜ ਸ਼ੈਲੀ ਕਿਰਤੀਆਂ ਤੇ ਕਿੰਨੀ ਭਾਰੂ ਪੈਂਦੀ ਹੈ। ਘੁਟਾਲੇ ਕਰਕੇਲੂ ਕਿਰਤੀਆਂ ਦਾ ਖ਼ੂਨ ਨਿਚੋੜ ਕੇ ਆਪਣੀ ਪੂੰਜੀ ਵਧਾਉਣ ਦਾ ਕਾਰਜ ਕਰਦੀ ਹੈ। ਹਕੂਮਤ ਦਾ ਬੋਲਬਾਲਾ ਕਿਸਾਨੀ ਅਤੇ ਮਹਿਨਤਕਸ਼ਾਂ ਤੇ ਕਿੰਨਾ ਭਾਰੂ ਹੈ। ਜ਼ੁਲਮਾਂ ਦੀ ਧਾੜ ਹਮੇਸ਼ਾਂ ਗੁੰਗੇ ਗਰੀਬ ਉੱਤੇ ਹੀ ਚੜਦੀ ਹੈ। ਅਜੋਕੇ ਸਮੇਂ ਅਮੀਰ ਹੋਰ ਅਮੀਰ ਅਤੇ ਗਰੀਬ ਹੋਰ ਗਰੀਬ ਹੁੰਦਾ ਜਾ ਰਿਹਾ ਹੈ। ਜਿਨਾਂ ਚਿਰ ਕਿਰਤੀ ਰਾਜ ਮਹਿਲਾਂਲੂ ਹਾਕਮਾਂ ਨਾਲ਼ ਟੱਕਰ ਨਹੀਂ ਲੈਂਦੇ ਉਹ ਬੇਘਰੇ ਅਤੇ ਬੇ ਜ਼ਮੀਨੇ ਰਹਿਣਗੇ। ਸ਼ਾਇਰੀ ਇਸ ਗੱਲ ਦੀ ਪੁਸ਼ਟੀ ਕਰਦੀ ਹੈ ਕਿ ਰੱਬ ਵੀ ਅਮੀਰ ਲੋਕਾਂ ਦਾ ਹੁੰਦੈਲੂ ਦੂਜੇ ਲੋਕ ਭਾਵ ਗਰੀਬਾਂ ਨੂੰ ਹੋਰ ਕੰਗਾਲ ਕਰ ਰਿਹੈ। ਸ਼ਿਅਰ ਦੇਖੋ-
‘ਦਾਤੇ ਨੇ ਵੇਖ ਸਭ ਨੂੰਲੂ ਕਿੱਦਾਂ ਨਿਹਾਲ ਕੀਤਾ।
ਓਧਰ ਨੇ ਰੰਗ ਲਾਏਲੂ ਸਾਨੂੰ ਕੰਗਾਲ ਕੀਤਾ।’ (ਪੰਨਾ 75)
ਸ਼ਾਇਰ ਮੰਨਦਾ ਹੈ ਕਿ ਕਿਰਤੀ ਕਿਸਾਨ ਰਲ਼ ਕੇ ਜ਼ੁਲਮ ਰੋਕ ਸਕਦੇ ਹਨ। ਕਿਰਤੀ ਕਿਸਾਨ ਕਾਮੇ ਦੀ ਗੱਲ ਕਰਦਿਆਂ ਆਖਦਾ ਹੈ ਕਿ ਉਸ ਦਾ ਲੰਚ ਰੋਟੀ ਆਚਾਰ ਚੱਟਣੀ ਹੈ ਅਤੇ ਉਸ ਦੇ ਹੱਥ ਹੀ ਪਲੇਟ ਹੁੰਦੇ ਹਨ। ਕੋਈ ਸ਼ਾਹੀ ਖਾਣਾ ਜਾਂ ਛੱਤੀ ਪਕਵਾਨ ਨਹੀਂ ਹੁੰਦੇ। ਗਰੀਬਾਂ ਅਤੇ ਬੇਘਰਾਂ ਦਾ ਰਹਿਣ ਬਸੇਰਾ ਪੁਲਾਂ ਹੇਠ ਹੁੰਦਾ ਹੈ। ਗਰੀਬ ਆਜਾਦੀ ਨੂੰ ਲੈ ਕੇ ਇਸ ਆਸ ਰੱਖਦਾ ਹੈ ਕਿ ਕਦੇ ਦਿਨ ਫਿਰਨਗੇ ਪਰ ਕੀ ਪਤਾ ਸੀ ਕਿ ਇਸ ਆਜਾਦੀ ਨੇ ਵੀ ਵਿਤਕਰੇ ਹੀ ਕਰਨੇ ਹਨ। ਉੱਥੇ ਰਿਸ਼ਤਿਆਂਲੂ ਮੋਹ ਮੁਹੱਬਤ ਦੇ ਨਿਘਾਰ ਅਤੇ ਤੰਗੀ ਤੁਰਸ਼ੀਆਂ ਦੀ ਗੱਲ ਵੀ ਆਉਂਦੀ ਹੈ। ਜੇ ਦਿਲਾਂ ਦੇ ਸੌਦੇ ਕਰਨੇ ਹੋਣ ਤਾਂ ਬਹੁਤ ਕੁਝ ਗੁਆਉਣਾ ਪੈਂਦਾ। ਇਸ ਵਣਜ ਵਿੱਚੋਂ ਕੋਈ ਨਫਾ ਨਹੀਂ ਮਿਲਦਾ। ਅੱਜ ਦੇ ਯੁਗ ਵਿੱਚ ਪੈਸਾ ਹੀ ਮੁੱਖ ਹੋੋ ਗਿਆ ਹੈਲੂ ਕੋਈ ਰਿਸ਼ਤਾ ਬਿਨਾਂ ਪੈਸੇ ਨਹੀਂ ਚਲਦਾ। ਪੈਸੇ ਤਾਂ ਇੱਕਠੇ ਹੋ ਜਾਂਦੇ ਹਨ ਪਰ ਪਰਿਵਾਰ ਖਿੰਡ ਜਾਂਦਾ ਹੈ। ਰਿਸ਼ਤਿਆਂ ਵਿੱਚ ਹੁਣ ਸਿਰਫ ਫਾਰਮੈਲਿਟੀ ਰਹਿ ਗਈ ਹੈ। ਸ਼ਿਅਰਾਂ ਵਿੱਚ ਦਰਜ ਹੈ ਕਿ –
‘ਹਵਾ ਹੀ ਖ਼ੁਸ਼ਕ ਵਗਦੀ ਹੈਲੂ ਸਕਾਏ ਮੋਹ ਮੁਹੱਬਤ ਨੂੰਲੂ
ਨਿਭਾਏ ਜੋ ਅਸੀ ਰਿਸ਼ਤੇਲੂ ਬਿਗਾਨੇ ਹੋਣ ਲੱਗੇ ਨੇ।’ (ਪੰਨਾ 19)
ਅਤੇ
‘ਮੇਜ਼ਬਾਨ ਸਨ ਉੱਡ ਕੇ ਮਿਲਦੇਲੂ ਖੂਬ ਸੀ ਸੇਵਾ ਹੁੰਦੀਲੂ
ਮੂੰਹ ਰੱਖਣ ਦੀ ਰਸਮ ਬਣੀ ਹੈਲੂ ਅੱਜ ਕੱਲ੍ਹ ਆਉਣੀ ਜਾਣੀ।’ (ਪੰਨਾ 46)
ਮਾਣ ਸਨਮਾਨ ਇਨਾਮ ਅੱਜ ਦੇ ਮਨੁੱਖੀ ਵਰਤਾਰੇ ਦੀ ਗੱਲ ਕਰਦਿਆਂ ਸ਼ਿਅਰ ਪੇਸ਼ ਹੈ-
‘ਨੋਟਲੂ ਸ਼ਿਫਾਰਸ਼ਲੂ ਤਿਗੜਮ ਲਾ ਕੇਲੂ ਡੁੱਕੇ ਕਈ ਇਨਾਮ ਅਸੀ।
ਸ਼ੋਹਰਤ ਖੱਟਣ ਦੇ ਚੱਕਰ ਵਿੱਚਲੂ ਹੋਏ ਹਾਂ ਬਦਨਾਮ ਅਸੀ।’ (ਪੰਨਾ 20)
ਪੁਸਤਕ ਵਿੱਚ ਪ੍ਰਵਾਸ ਦਾ ਮਸਲਾ ਵੀ ਸ਼ਾਮਲ ਹੈ। ਜੇ ਸਾਡੇ ਦੇਸ਼ ਵਿੱਚ ਹੀ ਲੋੜਾਂ ਪੂਰੀਆਂ ਹੁੰਦੀਆਂ ਹੋਣ ਤਾਂ ਸਾਨੂੰ ਵਿਦੇਸ਼ ਜਾਣ ਦੀ ਲੋੜ ਹੈ। ਮਨੁੱਖ ਦੀ ਮਜ਼ਬੂਰੀ ਬਣ ਗਈ ਹੈ ਕਿ ਉਹ ਪ੍ਰਵਾਸ ਕਰੇਲੂ ਸ਼ੌਂਕ ਤਾਂ ਹੁਣ ਰਹਿ ਹੀ ਨਹੀਂ ਗਿਆ। ਪਿੰਡਾਂ ਵਿੱਚੋਂ ਨੌਜਵਾਨਾਂ ਦਾ ਦਾਣਾ ਪਾਣੀ ਕਿਧਰੇ ਲੈ ਗਿਆ ਹੈਲੂ ਹੁਣ ਘਰਾਂ ਵਿੱਚ ਸਿਰਫ ਬਜ਼ੁਰਗ ਹੀ ਰਹਿ ਗਏ ਹਨ। ਪੈਸਾ ਕਮਾਉਣ ਦੇ ਚੱਕਰ ਵਿੱਚ ਰੁਲਦੇ ਫਿਰਦੇ ਹਨਲੂ ਕਰਿੰਦੇ ਬਣੇ ਫਿਰਦੇ ਹਨਲੂ ਜਿਹਨਾਂ ਨੂੰ ਲਾਡ ਪਿਆਰ ਨਾਲ਼ ਪਾਲਿਆ ਹੈ। ਪ੍ਰਵਾਸ ਭੇਜੇ ਬੱਚਿਆਂ ਲਈ ਇਹ ਦੁਬਿਧਾ ਬਣ ਗਈ ਹੈ ਕਿ ਉਹਨਾਂ ਨੂੰ ਆਪਣੇ ਪਰਿਵਾਰ ਦੇ ਦੁੱਖ ਸੁੱਖ ਵਿੱਚ ਸ਼ਾਮਲ ਹੋਣਾਲੂ ਕਿੰਨਾ ਮੁਸ਼ਕਿਲ ਹੈ ਅਤੇ ਅਸੀ ਉਡੀਕ ਲਾਈ ਰੱਖਦੇ ਹਾਂ। ਪ੍ਰਵਾਸ ਤੋਂ ਨਾ ਪਰਤਣ ਵਾਲਿਆਂ ਲਈ ਇੱਕ ਸ਼ਿਅਰ ਦੇਖੋ –
‘ਰਹੀ ਸੀ ਤਾਂਘਦੀ ਮਾਤਾਲੂ ਕਦੇ ਮਿਲ ਜਾਣ ਪੁੱਤ ਦੋਵੇਂਲੂ
ਨਹੀਂ ਪਰ ਆ ਸਕੇ ਸਰਵਣਲੂ ਉਦ੍ਹੇ ਸਸਕਾਰ ਤੋਂ ਪਹਿਲਾਂ।’ (ਪੰਨਾ 24)
ਸਿਆਸਤ ਦੀ ਗੱਲ ਕਰਦੀ ਗ਼ਜ਼ਲ ਦਾ ਸ਼ਿਅਰ ਕਹਿੰਦਾ ਹੈ ਕਿ ਕੌਣ ਕਰਦਾ ਹੈ ਅੱਜ ਲੋਕ ਸੇਵਾਲੂ ਸਿਆਸਤ ਗੰਧਲੀ ਹੋ ਗਈ ਹੈ। ਅੱਜ ਦੇ ਰਾਜਨੇਤਾ ਵਪਾਰੀ ਅਤੇ ਲੁਟੇਰੇ ਬਣ ਗਏ ਹਨ। ਆਪਣੇ ਘਰ ਭਰਨ ਦੀ ਹੋੜ ਲੱਗੀ ਹੋਈ ਹੈ। ਜਿਸ ਪਾਸ ਕੁਝ ਵੰਡਣ ਦੀ ਜਿਮੇਵਾਰੀ ਦਿੱਤੀ ਜਾਂਦੀ ਹੈਲੂ ਉਹ ਆਪਣੇ ਘਰ ਹੀ ਭਰਨ ਲੱਗ ਪੈਂਦਾ ਹੈ। ਇੱਥੇ ਅੱਜ ਦੇ ਨਿਆਂ ਪ੍ਰਣਾਲੀ ਦੀ ਗੱਲ ਤੋਂ ਪਤਾ ਲੱਗਦਾ ਹੈ ਕਿ ਅੱਜਕਲ ਦੇ ਜ਼ਮਾਨੇ ਵਿੱਚ ਸੱਚੇ ਸਜਾਵਾਂ ਭੁਗਤ ਰਹੇ ਹਨ ਅਤੇ ਦੋਸ਼ੀ ਐਸ਼ ਕਰਦੇ ਹਨ।
ਸਮੁੱਚੇ ਤੌਰ ਤੇ ਹਰਮਿੰਦਰ ਸਿੰਘ ਕੋਹਾਰਵਾਲਾ ਦੀ ਪੁਸਤਕ ਦੀ ਸ਼ਾਇਰੀ ਸੰਘਰਸ਼ਸ਼ੀਲ ਹੈ ਅਤੇ ਹਰ ਸ਼ਿਅਰ ਆਪਣੇ ਆਪ ਵਿੱਚ ਮੁਕੰਮਲ ਹੈ। ਇਸ ਸ਼ਾਇਰ ਤੋਂ ਅਜੇਹੀ ਮੁਕੰਮਲ ਸ਼ਾਇਰੀ ਦੀ ਹੋਰ ਉਡੀਕ ਰਹੇਗੀ।

ਪੁਸਤਕ ਦਾ ਨਾਂ ਮੈਲ਼ੇ ਮੰਜ਼ਰ ਲੇਖਕ ਹਰਮਿੰਦਰ ਸਿੰਘ ਕੋਹਾਰਵਾਲਾ
ਪੰਨੇ 96 ਮੁੱਲ 200/-
ਪ੍ਰਕਾਸ਼ਕ ਸ਼ਪਤਰਿਸ਼ੀ ਪ੍ਰਕਾਸ਼ਨ­ ਚੰਡੀਗੜ੍ਹ।

ਤੇਜਿੰਦਰ ਚੰਡਿਹੋਕ­ ਸਾਬਕਾ ਏ.ਐਸ.ਪੀ, ਨੈਸ਼ਨਲ ਐਵਾਰਡੀ­ ਬਰਨਾਲਾ।
ਸੰਪਰਕ 95010-00224

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj

Previous articleਗੜ੍ਹਸ਼ੰਕਰ ਹਲਕੇ ਦੇ ਜ਼ਿੰਮੇਵਾਰ ਸਾਥੀਆਂ ਦੀ ਇੱਕ ਜਰੂਰੀ ਮੀਟਿੰਗ ਕੀਤੀ ਗਈ
Next articleਖਨੌਰੀ ਸਰਹੱਦ ‘ਤੇ ਮਹਾਂਪੰਚਾਇਤ: ਡੱਲੇਵਾਲ ਨੂੰ ਸਟਰੈਚਰ ‘ਤੇ ਬਿਠਾ ਕੇ ਸਟੇਜ ‘ਤੇ ਲਿਆਂਦਾ ਗਿਆ, ਪੁਲਿਸ ਚੌਕਸ