ਵਿਧਾਨ ਸਭਾ ਹਲਕਾ ਸੰਗਰੂਰ ਤੋਂ ਸਖ਼ਤ ਮੁਕਾਬਲੇ ਦੇ ਕਿਆਸ ਲੱਗੇ

ਦਿੜਬਾ ਮੰਡੀ ਨਕੋਦਰ ਮਹਿਤਪੁਰ (ਹਰਜਿੰਦਰ ਪਾਲ ਛਾਬੜਾ) (ਸਮਾਜ ਵੀਕਲੀ): ਵਿਧਾਨ ਸਭਾ ਹਲਕਾ ਸੰਗਰੂਰ ਤੋਂ ਅਗਲੀ ਐਸੰਬਲੀ ਚੋਣ ਨੂੰ ਲੈ ਮਹਾ ਮੁਕਾਬਲਾ ਹੋਣ ਦੀ ਉਮੀਦ ਕੀਤੀ ਜਾ ਰਹੀ ਹੈ। ਪੰਜਾਬ ਦੇ ਕੈਬਨਿਟ ਵਜ਼ੀਰ ਵਿਜੈਇੰਦਰ ਸਿੰਗਲਾ ਇਸ ਵਾਰ ਇਸ ਸੀਟ ਤੋਂ ਵਿਧਾਇਕ ਹਨ। ਪਰ ਬਹੁਤ ਸਾਰੇ ਮੁੱਦਿਆ ਤੇ ਘਿਰੀ ਕਾਂਗਰਸ ਸਰਕਾਰ ਲਈ ਆਉਣ ਵਾਲਾ ਸਮਾ ਸੋਖਾ ਦਿਖਾਈ ਨਹੀਂ ਦੇ ਰਿਹਾ। ਭਾਵੇਂ ਕਿ ਸਿੰਗਲਾ ਆਪਣੇ “ਵਿਕਾਸ ਦੇ ਕੰਮਾ ਨੂੰ ਲੈ ਕੇ ਹਮੇਸ਼ ਚਰਚਾ ਵਿਚ ਰਹੇ ਹਨ। ਪਰ ਮੌਜੂਦਾ ਸਰਕਾਰ ਦੀ ਕਾਰਗੁਜਾਰੀ ਇਸ ਵਾਰ ਸਵਾਲਾ ਦੇ ਘੇਰੇ ਵਿੱਚ ਹੈ।

ਸੰਗਰੂਰ ਅਤੇ ਭਵਾਨੀਗੜ੍ਹ ਦੀ ਜਿਆਦਾਤਰ ਹਿੰਦੂ ਵੋਟ ਦਾ ਵੱਡਾ ਲਾਭ ਭਾਵੇ ਸਿੰਗਲਾ ਨੂੰ ਮਿਲਦਾ ਹੈ ਪਰ ਕਰੋਨਾ ਸੰਕਟ ਵਿਚ ਪਿਛਲੇ ਦੋ ਸਾਲ ਤੋਂ ਉਹ ਬਤੌਰ ਸਿੱਖਿਆ ਮੰਤਰੀ ਪੰਜਾਬ ਦੇ ਵਿਦਿਆਰਥੀਆ ਦੀ ਪੜਾਈ ਲਈ ਕੋਈ ਢੁੱਕਵਾ ਪ੍ਰਬੰਧ ਨਹੀਂ ਕਰ ਸਕੇ। ਬੇਰੁਜ਼ਗਾਰ ਅਧਿਆਪਕਾ ਦੇ ਲਗਾਤਾਰ ਲੱਗਦੇ ਧਰਨੇ ਉਹਨਾਂ ਲਈ ਸਿਰਦਰਦੀ ਰਹੇ ਹਨ। ਪਰ ਇਸ ਸਭ ਦੇ ਚੱਲਦਿਆ ਉਹਨਾਂ ਦੀ ਆਪਣੀ ਇਕ ਚੰਗੀ ਛਵੀ,ਰਾਜਨੀਤਿਕ ਸਮਝ ਉਹਨਾਂ ਨੂੰ ਮੈਦਾਨ ਵਿੱਚ ਲੜਨ ਦੇ ਸਮਰੱਥ ਰੱਖਦੀ ਹੈ।ਕਾਂਗਰਸ ਦੇ ਉਹ ਇਸ ਸਮੇਂ ਦਿੱਗਜ ਨੇਤਾ ਹਨ। ਪਰ ਉਹਨਾਂ ਦੇ ਹਲਕੇ ਦੇ ਲੋਕਾਂ ਦਾ ਉਹਨਾਂ ਪ੍ਰਤੀ ਕੀ ਝੁਕਾਅ ਹੈ ਇਹ ਸਮਾ ਦੱਸੇਗਾ।

ਸ੍ਰੋਮਣੀ ਅਕਾਲੀ ਦਲ ਬਾਦਲ ਅਤੇ ਬਹੁਜਨ ਸਮਾਜ ਪਾਰਟੀ ਦੇ ਗਠਜੋੜ ਵਲੋਂ ਇੱਥੋਂ ਫਿਲਹਾਲ ਬਾਬੂ ਪ੍ਰਕਾਸ਼ ਚੰਦ ਗਰਗ ਹੀ ਉਮੀਦਵਾਰ ਹਨ। ਗਰਗ ਪਿਛਲੀ ਸਰਕਾਰ ਵਿਚ ਸੰਸਦੀ ਸਕੱਤਰ ਰਹੇ ਹਨ। ਉਹਨਾਂ ਦਾ ਹਲਕੇ ਵਿੱਚ ਆਪਣਾ ਨਿੱਜੀ ਰਾਬਤਾ ਹੈ। ਪਿਛਲੀ ਚੋਣ ਭਾਵੇਂ ਉਹ ਵੱਡੇ ਫਰਕ ਨਾਲ ਹਾਰ ਗਏ ਸਨ, ਪਰ ਜਲਦੀ ਹੀ ਉਹਨਾਂ ਨੇ ਆਪਣੇ ਆਪ ਨੂੰ ਅਗਲੇ ਮੁਕਾਬਲੇ ਲਈ ਤਿਆਰ ਕਰ ਲਿਆ ਹੈ।

ਸ੍ਰੋਮਣੀ ਅਕਾਲੀ ਦਲ ( ਸਯੁੰਕਤ)ਜੇਕਰ ਬਿੰਨਾ ਗਠਜੋੜ ਤੋਂ ਇੱਕਲੇ ਚੋਣ ਲੜਦਾ ਹੈ ਤਾਂ ਇਸ ਪਾਰਟੀ ਲਈ ਜਥੇਦਾਰ ਗੁਰਚਰਨ ਸਿੰਘ ਬਚੀ ਸਭ ਤੋਂ ਵੱਡੇ ਕੱਦਵਾਰ ਉਮੀਦਵਾਰ ਹੋਣਗੇ। ਜਥੇਦਾਰ ਬਚੀ ਤਿੰਨ ਦਹਾਕਿਆ ਤੋਂ ਸ੍ਰੋਮਣੀ ਅਕਾਲੀ ਦਲ ਵਿਚ ਰਹਿੰਦਿਆ ਵੱਖ ਵੱਖ ਵੱਕਾਰੀ ਆਹੁਦਿਆ ਤੇ ਰਹੇ ਹਨ। ਸੁਖਦੇਵ ਸਿੰਘ ਢੀਂਡਸਾ ਨਾਲ ਕੰਮ ਕਰਦਿਆ ਉਹਨਾਂ ਵੱਡੀਆ ਚਣੌਤੀਆ ਨੂੰ ਸਵੀਕਾਰਿਆ ਹੈ। ਦਿੜਬਾ ਦੀ ਸਿਆਸਤ ਚ ਸੂਤਰਧਾਰ ਰਹੇ ਬਚੀ ਦੋ ਵਾਰ ਪ੍ਰਬੰਧਕੀ ਮੈਂਬਰ ਪਾਵਰਕਾਮ ਅਤੇ ਕੋਆਪ੍ਰੇਟਿਵ ਬੈਂਕਾ ਦੇ ਚੇਅਰਮੈਨ ਰਹੇ ਹਨ। ਉਹਨਾਂ ਦਾ ਪ੍ਰਭਾਵ ਜਿਆਦਾ ਭਵਾਨੀਗੜ੍ਹ ਦੇ ਨੇੜਲੇ ਪਿੰਡਾ ਵਿੱਚ ਰਿਹਾ ਹੈ। ਉਹਨਾਂ ਦਾ ਆਪਣਾ ਪਿੰਡ ਵੀ ਸੰਗਰੂਰ ਹਲਕੇ ਵਿੱਚ ਹੈ। ਅੱਜ ਜਦੋਂ ਢੀਂਡਸਾ ਦੀ ਪਾਰਟੀ ਨੂੰ ਮੈਦਾਨ ਵਿੱਚ ਕੁੱਝ ਕਰ ਗੁਜਰਨ ਦੀ ਲੋੜ ਹੈ ਤਾਂ ਇਸ ਪਰਿਵਾਰ ਦੇ ਵੱਡੇ ਜਰਨੈਲਾ ਨੂੰ ਅੱਗੇ ਆਉਣਾ ਹੀ ਪਵੇਗਾ। ਜਥੇਦਾਰ ਬਚੀ ਆਪਣੇ ਵਿਰੋਧੀਆ ਤੋਂ ਵੱਡੀ ਰਾਜਨੀਤਿਕ ਸਮਝ ਰੱਖਣ ਵਾਲੇ ਆਗੂ ਹਨ। ਜਿਆਦਾਤਰ ਲੋਕਾਂ ਦੀ ਨਜ਼ਰ ਇਸ ਪਾਰਟੀ ਦੀ ਕਾਰਜਸ਼ੈਲੀ ਤੇ ਰਹੇਗੀ।

ਆਮ ਆਦਮੀ ਪਾਰਟੀ ਵਲੋਂ ਭਾਵੇਂ ਬਹੁਤ ਸਾਰੇ ਉਮੀਦਵਾਰ ਇਸ ਸਮੇਂ ਚੋਣ ਲੜਨ ਲਈ ਦੌੜ ਵਿਚ ਹਨ। ਪਰ “ਬਰੇਵ ਗਰਲ” ਨਰਿੰਦਰ ਕੌਰ ਭਰਾਜ ਦੀ ਆਪਣੀ ਇਕ ਅਲੱਗ ਪਛਾਣ ਹੈ। ਪਾਰਟੀ ਮੰਚ ਤੇ ਮੋਹਰੀ ਸਫਾ ਚ ਲੜਨ ਵਾਲੀ ਭਰਾਜ ਨੇ ਇੰਨੀ ਕੁ ਮਿਹਨਤ ਕੀਤੀ ਹੈ ਕਿ ਉਸਨੇ ਆਪਣੇ ਹਲਕੇ ਦਾ ਰਾਜਨੀਤਿਕ ਭੁਗੋਲ ਪੈਰਾਂ ਨਾਲ ਪੜ ਲਿਆ ਹੈ।ਉਹ ਹਰ ਸਮੇਂ ਲੋਕਾਂ ਦੇ ਦੁੱਖ ਤਕਲੀਫ ਵਿੱਚ ਆਵਾਜ਼ ਬਣ ਕੇ ਅੱਗੇ ਆਈ ਹੈ। ਇਸ ਸਮੇਂ ਉਹ ਪਾਰਟੀ ਜਿਲੇ ਅੰਦਰ ਮੁੱਖ ਪ੍ਰਚਾਰਕ ਹੈ। ਪਾਰਟੀ ਨੇ ਜੋ ਗਲਤੀ ਪਿਛਲੀ ਚੋਣ ਦੌਰਾਨ ਕੀਤੀ ਸੀ ਜੇਕਰ ਇਸ ਵਾਰ ਅਜਿਹਾ ਨਾ ਹੋਇਆ ਤਾਂ ਭਰਾਜ ਦੇ ਮੈਦਾਨ ਵਿੱਚ ਆਉਣ ਨਾਲ ਮੁਕਾਬਲਾ ਸਖਤ ਹੋਵੇਗਾ।

ਇਸ ਤੋਂ ਇਲਾਵਾ ਸ਼ਹਿਰੀ ਖੇਤਰ ਹੋਣ ਕਾਰਨ ਭਾਜਪਾ ਵੀ ਆਪਣਾ ਉਮੀਦਵਾਰ ਮੈਦਾਨ ਵਿੱਚ ਉਤਾਰੇਗੀ। ਜਿਸ ਨੂੰ ਸ਼ਹਿਰੀ ਵੋਟ ਦਾ ਚੰਗਾ ਆਸਰਾ ਮਿਲ ਸਕਦਾ ਹੈ। ਸੰਗਰੂਰ ਦੀ ਰਾਜਨੀਤੀ ਵਿਚ ਅੱਗੇ ਜਾ ਕੇ ਕੀ ਹੋਵੇਗਾ। ਇਹ ਦੇਖਣਾ ਬਾਕੀ ਹੈ ਪਰ ਜਿੰਨਾ ਆਹ ਚਾਰ ਉਮੀਦਵਾਰ ਦਾ ਜਿਕਰ ਕੀਤਾ ਗਿਆ ਹੈ। ਇਹਨਾਂ ਦੇ ਚੋਣ ਮੈਦਾਨ ਵਿੱਚ ਆਉਣ ਨਾਲ ਮੁਕਾਬਲਾ ਦਿਲਚਸਪ ਹੋਵੇਗਾ। ।

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਕਿਸਾਨ ਅੰਦੋਲਨ : ਬੱਬੂ ਮਾਨ ਤੇ ਰਣਜੀਤ ਬਾਵਾ ਮੁੜ ਪਹੁੰਚੇ ਸਿੰਘੂ ਬਾਰਡਰ
Next articleਸਿੱਧੂ ਵੱਲੋਂ ਪੰਜਾਬ ਦੇ ਲੋਕਾਂ ਨੂੰ ਇਨਸਾਫ ਦਿਵਾਉਣ ਦੀ ਲੜਾਈ ਪ੍ਰਧਾਨਗੀ ਤੇ ਹੋਈ ਖਤਮ – ਸੱਜਣ ਸਿੰਘ