(ਸਮਾਜ ਵੀਕਲੀ)
ਕਾਲੇ ਕਾਨੂੰਨ ਬਣਾਏ,
ਅਸਾਂ ਧਰਨੇ ਨੇ ਲਾਏ,
ਪੈਰ ਪਿੱਛੇ ਨਾ ਹਟਾਏ,
ਸਾਲ ਪੂਰਾ ਹੀ ਹੋ ਗਿਆ।
ਬੜੇ ਰਾਹ ਸਾਡੇ ਰੋਕੇ,
ਪੈਰ ਪੈਰ ਤੇ ਸੀ ਧੋਖੇ,
ਅਸੀਂ ਖਾਲੀ ਨਹੀਂ ਘੋਖੇ,
ਵਾਂਗ ਧੂੰਏਂ ਦੇ ਓ ਗਿਆ।
ਸਭ ਖੁੱਲ੍ਹ ਗਏ ਭੇਤ,
ਅਗੇਤ ਕੋਈ ਪਿਛੇਤ,
ਸੰਗ ਤੁਰਿਆ ਹਰੇਕ,
ਹੱਕ ਹੋਂਦ ਦਾ ਖੋ ਲਿਆ।
ਦਿਲੋਂ ਕੱਢਦੇ ਭੁਲੇਖਾ,
ਸਾਡਾ ਵੇਖ ਲਿਆ ਏਕਾ,
“ਪਾਲੀ” ਭੇਜਤਾ ਸੰਦੇਸ਼ਾ,
ਲਫਜ਼ਾਂ ਚ’ ਪਰੋ ਗਿਆ।
ਪਾਲੀ ਸ਼ੇਰੋਂ
90416 – 23712
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly