HOME ਮਹਾਂਸ਼ਿਵਰਾਤਰੀ ਦਾ ਪਾਵਨ ਤਿਉਹਾਰ ਅੱਜ ਸਥਾਨਕ ਸ਼ਹਿਰ ਅਤੇ ਇਲਾਕੇ ਵਿਚ ਬੜੀ ਧੂਮਧਾਮ...

ਮਹਾਂਸ਼ਿਵਰਾਤਰੀ ਦਾ ਪਾਵਨ ਤਿਉਹਾਰ ਅੱਜ ਸਥਾਨਕ ਸ਼ਹਿਰ ਅਤੇ ਇਲਾਕੇ ਵਿਚ ਬੜੀ ਧੂਮਧਾਮ ਤੇ ਸ਼ਰਧਾ ਨਾਲ ਮਨਾਇਆ ਗਿਆ।

5
ਰਾਏਕੋਟ,  (ਸਮਾਜ ਵੀਕਲੀ)  (ਗੁਰਭਿੰਦਰ ਗੁਰੀ )   ਮਹਾਂਸ਼ਿਵਰਾਤਰੀ ਦਾ ਪਾਵਨ ਤਿਉਹਾਰ ਅੱਜ ਸਥਾਨਕ ਸ਼ਹਿਰ ਅਤੇ ਇਲਾਕੇ ਵਿਚ ਬੜੀ ਧੂਮਧਾਮ ਤੇ ਸ਼ਰਧਾ ਨਾਲ ਮਨਾਇਆ ਗਿਆ। ਇਸ ਮੌਕੇ ਪ੍ਰਾਚੀਨ ਮੰਦਰ ਸਿਵਾਲਾ ਖ਼ਾਮ (ਤਲਾਬ ਵਾਲਾ) ਵਿਖੇ ਸ੍ਰੀ ਸ਼ਿਵ ਮਹਾਂਪੁਰਾਣ ਦੇ ਪਾਠਾਂ ਦੇ ਭੋਗ ਪਾਏ ਗਏ। ਉਪਰੰਤ ਹਵਨ ਯੱਗ ਕੀਤਾ ਗਿਆ, ਜਿਸ ’ਚ ਸੰਗਤਾਂ ਵਲੋਂ ਅਹੂਤੀਆਂ ਪਾ ਕੇ ਸਰਬੱਤ ਦੇ ਭਲੇ ਲਈ ਦੀ ਕਾਮਨਾ ਕੀਤੀ ਗਈ। ਸਵੇਰੇ ਤੋਂ ਹੀ ਸ਼ਿਵਰਾਤਰੀ ਦੇ ਤਿਉਹਾਰ ਨੂੰ ਦੇਖਦੇ ਹੋਏ ਸ਼ਹਿਰ ਦੇ ਮੰਦਰਾਂ ’ਚ ਸੰਗਤਾਂ ਦਾ ਮੱਥਾ ਟੇਕਣ ਲਈ ਆਉਣਾ ਸ਼ੁਰੂ ਹੋ ਗਿਆ। ਮੰਦਰ ਸ਼ਿਵਾਲਾ ਖਾਮ ਪ੍ਰਬੰਧਕੀ ਕਮੇਟੀ ਦੇ ਪ੍ਰਧਾਨ ਇੰਦਰਪਾਲ ਗੋਲਡੀ ਦੀ ਅਗਵਾਈ ਹੇਠ ਮੰਦਰ ’ਚ ਕਰਵਾਏ ਗਏ ਸਮਾਗਮ ’ਚ ਹਲਕਾ ਵਿਧਾਇਕ ਠੇਕੇਦਾਰ ਹਾਕਮ ਸਿੰਘ,ਡਾ. ਬੀ.ਕੇ ਬਾਂਸਲ (ਮੈਰੀ ਗੋਲਡ), ਕਾਮਿਲ ਬੋਪਾਰਾਏ ਹਲਕਾ ਇੰਚਾਰਜ ਕਾਂਗਰਸ ਸਮੇਤ ਹੋਰ ਕਈ ਪਤਵੰਤੇ ਸੱਜਣ ਉਚੇਚੇ ਤੌਰ ’ਤੇ ਹਾਜ਼ਰ ਹੋਏ ਅਅਤੇ ਸਮੂਹ ਇਲਾਕਾ ਨਿਵਾਸੀ ਸੰਗਤਾਂ ਨੂੰ ਇਸ ਪਾਵਨ ਤਿਉਹਾਰ ਦੀ ਵਧਾਈ ਦਿੱਤੀ। ਇਸ ਮੌਕੇ ਸ਼ਿਵਾਲਾ ਖਾਮ ਮੰਦਰ ਵਿਚ ਸਨਾਤਨ ਧਰਮ ਦਾ ਝੰਡਾ ਲਹਿਰਾਉਣ ਦੀ ਰਸਮ ਹੀਰਾ ਲਾਲ ਬਾਂਸਲ, ਪ੍ਰਦੀਪ ਜਨ ਦੀਪੀ, ਬੀ.ਕੇ.ਬਾਂਸਲ ਦੇ ਪਰਿਵਾਰ ਵਲੋਂ ਕੀਤੀ ਗਈ। ਲੰਗਰ ਦਾ ਉਦਘਾਟਨ ਸਮਾਜਸੇਵੀ ਬੀ.ਕੇ.ਬਾਂਸਲ ਵਲੋਂ ਕੀਤਾ ਗਿਆ। ਇਸ ਮੌਕੇ ਪ੍ਰਧਾਨ ਇੰਦਰਪਾਲ ਗੋਲਡੀ ਦੀ ਅਗਵਾਈ ਹੇਠ ਮੰਦਰ ਕਮੇਟੀ ਮਂਬਰਾਂ ਵਲੋਂ ਇਸ ਪਵਿੱਤਰ ਦਿਹਾੜੇ ਮੌਕੇ ਮੰਦਰ ’ਚ ਪੁੱਜੇ ਸਮੂਹ ਮੁੱਖ ਮਹਿਮਾਨਾਂ,  ਨੂੰ ਸਨਮਾਨ ਨਿਸ਼ਾਨੀਆਂ ਭੇਂਟ ਕਰਕੇ ਸਨਮਾਨਿਤ ਵੀ ਕੀਤੀ ਗਿਆ। ਸ਼ਿਵਰਾਤਰੀ ਦੇ ਸਬੰਧ ’ਚ ਵੱਖ ਵੱਖ ਧਾਰਮਿਕ ਅਤੇ ਸਮਾਜਸੇਵੀ ਸੰਸਥਾਵਾਂ ਵਲੋਂ ਸ਼ਹਿਰ ਦੀਆਂ ਵੱਖ-ਵੱਖ ਥਾਵਾਂ ’ਤੇ ਲੰਗਰ  ਆਦਿ ਵੀ ਲਗਾਏ ਗਏ ਸਨ। ਇਸ ਮੌਕੇ ਪ੍ਰਦੀਪ ਜੈੈਨ ਦੀਪੀ, ਰਮਨ ਚੋਪੜਾ, ਰਾਜ ਕੁਮਾਰ ਸਿੰਗਲਾ, ਮਨੋਜ ਵਰਮਾਂ, ਸਤਪਾਲ ਪ੍ਰੇਮ, ਮਦਨ ਲਾਲ ਅਗਰਵਾਲ, ਕਪਿਲ ਗਰਗ,  ਪ੍ਰਧਾਨ ਸੁਦਰਸ਼ਨ ਜੋਸ਼ੀ, ਸਾਬਕਾ ਪ੍ਰਧਾਨ ਸਲਿਲ ਜੈਨ, ਮੁਕੇਸ਼ ਸ਼ਰਮਾ, ਐਸ.ਡੀ.ਓ ਕੁਲਦੀਪ ਕੁਮਾਰ ਸ਼ਰਮਾਂ, ਸੁਸ਼ੀਲ ਨਾਰੰਗ, ਭੂਸ਼ਨ ਜੈਨ, ਸਿਕੰਦਰ ਵਰਮਾਂ, ਜਗਦੀਸ਼ ਵਰਮਾਂ, ਵਿਨੋਦ ਕੁਮਾਰ ਖੁਰਮ, ਮਨੋਜ ਵਰਮਾਂ, ਰਾਜੂ ਧੀਗੜਾਂ, ਵਿਨੋਦ ਜਨ ਰਾਜੂ, ਅਨਿਲ ਅੱਗਰਵਾਲ, ਕਪਿਲ ਡੰਗ, ਕੌਂਸਲਰ ਕਮਲਜੀਤ ਵਰਮਾ, ਸੁਸ਼ੀਲ ਕੁਮਾਰ, ਰਜਿੰਦਰ ਭੰਡਾਰੀ, ਸਲਿਲ ਜੈਨ, ਈਸ਼ੂ ਪਾਸੀ, ਪੰਡਤ ਮਹਿੰਦਰ ਤ੍ਰਿਵੇਦੀ, ਸੁਸ਼ੀਲ ਨਾਰੰਗ, ਰਾਕੇਸ਼ ਰਿੰਪਾ, ਰਾਜਨ ਪਰੂਥੀ, ਦੀਪਕ ਸ਼ਰਮਾਂ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਸੰਗਤਾਂ ਹਾਜਰ ਸਨ।
‘ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly 
Previous articleਅੱਪਰਾ ਦੇ ਦੁਰਗਾ ਮਾਤਾ ਮੰਦਿਰ ਦੇ ਬਾਹਰ ਟਿੱਕੀਆਂ, ਪਕੌੜੇ ਤੇ ਕੇਸਰ ਦੁੱਧ ਦਾ ਲੰਗਰ ਲਗਾਇਆ
Next articleਸੰਤ ਓਅੰਕਾਰ ਸਿੰਘ ਮੈਮੋਰੀਅਲ ਚੈਰੀਟੇਬਲ ਹਸਪਤਾਲ ਮਹਿਤਪੁਰ ਉਲੱਦਣੀ ਵਿਖੇ ਅੱਖਾਂ ਦੀ ਜਾਂਚ ਅਤੇ ਆਪਰੇਸ਼ਨ ਸੇਵਾਵਾਂ ਦਾ ਵਿਭਾਗ ਅਰੰਭ