ਹਾਕਮਾਂ ਨੇ ਲੋਕਾਂ ਦਾ ਕੁਝ ਨਹੀਂ ਸੁਆਰਿਆ-ਗੜ੍ਹੀ

ਕੈਪਸ਼ਨ-ਚੋਣ ਜਲਸੇ ਨੂੰ ਸੰਬੋਧਨ ਕਰਦੇ ਹੋਏ ਬਸਪਾ ਉਮੀਦਵਾਰ ਜਸਵੀਰ ਸਿੰਘ ਗੜ੍ਹੀ

ਹਾਕਮਾਂ ਨੇ ਲੋਕਾਂ ਦਾ ਕੁਝ ਨਹੀਂ ਸੁਆਰਿਆ-ਗੜ੍ਹੀ
ਆਨੰਦਪੁਰ ਸਾਹਿਬ ਤੋਂ ਬਸਪਾ ਉਮੀਦਵਾਰ ਵਲੋਂ ਬੰਗਾ ਹਲਕੇ ’ਚ ਚੋਣ ਜਲਸੇ

ਬੰਗਾ, (ਸਮਾਜ ਵੀਕਲੀ)- ਸ਼੍ਰੀ ਆਨੰਦਪੁਰ ਸਾਹਿਬ ਤੋਂ ਬਹੁਜਨ ਸਮਾਜ ਪਾਰਟੀ ਦੇ ਉਮੀਦਵਾਰ ਅਤੇ ਪਾਰਟੀ ਦੀ ਪੰਜਾਬ ਇਕਾਈ ਦੇ ਮੁੱਖੀ ਜਸਵੀਰ ਸਿੰਘ ਗੜ੍ਹੀ ਨੇ ਕਿਹਾ ਕਿ ਕੇਂਦਰ ਅਤੇ ਸੂਬੇ ਦੇ ਹਾਕਮਾਂ ਨੇ ਲੋਕਾਂ ਦਾ ਕੁਝ ਨਹੀਂ ਸੁਆਰਿਆ ਸਗੋਂ ਆਪਣੇ ਹੀ ਢਿੱਡ ਭਰੇ ਹਨ। ਉਹ ਅੱਜ ਬੰਗਾ ਹਲਕੇ ’ਚ ਪਾਰਟੀ ਦੇ ਸੂਬਾ ਜਨਰਲ ਸਕੱਤਰ ਪ੍ਰਵੀਨ ਬੰਗਾ ਦੀ ਅਗਵਾਈ ਅਤੇ ਹਲਕਾ ਇੰਚਾਰਜ ਪ੍ਰਵੀਨ ਬੰਗਾ ਦੀ ਅਗਵਾਈ ਵਿੱਚ ਹਲਕੇ ਅੰਦਰ ਚੋਣ ਜਲਸ਼ਿਆਂ ਨੂੰ ਸੰਬੋਧਨ ਕਰ ਰਹੇੇ ਸਨ। ਉਹਨਾਂ ਕਿਹਾ ਕਿ ਆਰਥਿਕ ਪੱਖੋਂ ਪੱਛੜੇ ਅਤੇ ਹੱਕਾਂ ਤੋਂ ਵਾਝੇਂ ਵਰਗਾਂ ਦੇ ਹਿੱਤਾਂ ਦੀ ਸੁਰੱਖਿਆ ਲਈ ਬਸਪਾ ਦੇ ਹੱਥ ਮਜ਼ਬੂਤ ਕਰਨ ਦੀ ਲੋੜ ਹੈ।

ਬਸਪਾ ਉਮੀਦਵਾਰ ਨੇ ਖੋਥੜਾਂ, ਬਹਿਰਾਮ, ਭਰੋਮਜਾਰਾ, ਕੱਟਾਂ, ਚੱਕ ਕਲਾਲ, ਝਿੰਗੜਾਂ, ਕਰਨਾਣਾ, ਖਮਾਚੋਂ ਵਿਖੇ ਚੋਣ ਜਲਸਿਆਂ ਨੂੰ ਸੰਬੋਧਨ ਕੀਤਾ। ਉਹਨਾਂ ਕਿਹਾ ਕਿ ਪਾਰਟੀ ਸੁਪਰੀਮੋ ਕੁਮਾਰੀ ਮਾਇਆਵਤੀ ਦੀ ਨਵਾਂ ਸ਼ਹਿਰ ’ਚ ਹੋਈ ਚੋਣ ਰੈਲੀ ਨਾਲ ਸਿਆਸੀ ਸਮੀਕਰਨ ਬਦਲ ਗਏ ਹਨ ਅਤੇ ਵਿਰੋਧੀ ਧਿਰਾਂ ਦੇ ਮੁਕਾਬਲੇ ਬਸਪਾ ਉਮੀਦਵਾਰਾਂ ਦੀ ਸਥਿਤੀ ਹੋਰ ਮਜ਼ਬੂਤ ਹੋ ਗਈ ਹੈ। ਉਹਨਾਂ ਕਿਹਾ ਕਿ ਉੱਤਰ ਪ੍ਰਦੇਸ਼ ਅੰਦਰ ਬਸਪਾ ਦੀ ਚਾਰ ਵਾਰ ਬਣੀ ਸਰਕਾਰ ਦੇ ਕਾਰਜਕਾਲ ਦੌਰਾਨ ਲੋਕਾਂ ਨੂੰ ਜਮੀਨੀ ਪੱਧਰ ’ਤੇ ਸੁੱਖ ਸਹੂਲਤਾਂ ਪ੍ਰਦਾਨ ਕੀਤੀਆਂ ਗਈਆਂ ਜੋ ਕਿ ਕੌਮੀ ਪੱਧਰ ’ਤੇ ਵਿਲੱਖਣ ਉਦਾਹਰਣ ਸਾਬਤ ਹੋਈਆਂ।

ਜਸਵੀਰ ਸਿੰਘ ਗੜ੍ਹੀ ਨੇ ਕਿਹਾ ਕਿ ਬਸਪਾ ਨੇ ਮਹਿੰਗਾਈ, ਬੇਰੁਜ਼ਗਾਰੀ, ਅਨਿਆਂ, ਨਸ਼ਿਆਂ ਦੇ ਖਿਲਾਫ਼ ਅਤੇ ਅਨੇਕਾਂ ਸਥਾਈ ਮੁੱਦਿਆ ’ਤੇ ਲਗਾਤਾਰ ਸੰਘਰਸ਼ ਕੀਤਾ ਅਤੇ ਮੁਲਾਜ਼ਮ-ਵਿਦਿਆਰਥੀ ਵਰਗ ਦੇ ਹਿੱਤਾਂ ਲਈ ਮੋਹਰੀ ਭੂਮਿਕਾ ਨਿਭਾਈ ਹੈ। ਉਹਨਾਂ ‘ਸਮਾਜਿਕ ਤਬਦੀਲੀ ਅਤੇ ਆਰਥਿਕ ਸਹਿਯੋਗ’ ਦੇ ਮਿਸ਼ਨ ਦੀ ਪੂਰਤੀ ਲਈ ਉਕਤ ਕਾਰਗੁਜ਼ਾਰੀ ਨੂੰ ਦੇਖਦਿਆਂ ਬਸਪਾ ਦੇ ਹੱਕ ’ਚ ਵੋਟ ਦੀ ਅਪੀਲ ਕੀਤੀ। ਅਤੇ ਇਸ ਮੌਕੇ ਉਹਨਾਂ ਪੰਚਾਇਤ ਸੰਮਤੀ ਬੰਗਾ ਦੇੇ ਉਪ ਚੇਅਰਪਰਸ਼ਨ ਬੀਬੀ ਗੁਰਦੇਵ ਕੌਰ ਖੋਥੜਾਂ, ਵਿਧਾਨ ਸਭਾ ਦੇ ਪ੍ਰਧਾਨ ਜੈ ਪਾਲ ਸੁੰਡਾ, ਆਦਿ ਵੀ ਸ਼ਾਮਲ ਸਨ।

 

Previous articleਮੀਟਿੰਗ ਨੇ ਧਾਰਿਆ ਰੈਲੀ ਦਾ ਰੂਪ 
Next articleਪੰਜਾਬੀ ਆਰਟਸ ਐਸੋਸੀਏਸ਼ਨ ਦਾ ਸਾਲਾਨਾ ਤੀਸਰਾ ਕੈਨੇਡੀਅਨ ਪੰਜਾਬੀ ਕਵੀ ਦਰਬਾਰ ਅਮਿੱਟ ਪੈੜਾਂ ਛੱਡਦਾ ਸਮਾਪਤ ਹੋਇਆ