HOME ਭਾਮੀਆਂ ਰੋਡ ਤੇ ਕੱਟੀ ਗਈ ਗੈਰ ਕਾਨੂੰਨੀ ਕਲੋਨੀ ਜੀ.ਟੀ.ਬੀ. ਨਗਰ ਐੱਫ ਬਲਾਕ...

ਭਾਮੀਆਂ ਰੋਡ ਤੇ ਕੱਟੀ ਗਈ ਗੈਰ ਕਾਨੂੰਨੀ ਕਲੋਨੀ ਜੀ.ਟੀ.ਬੀ. ਨਗਰ ਐੱਫ ਬਲਾਕ ਨੂੰ ਢਾਹੁਣ ਅਤੇ ਕੋਲੋਨਾਈਜ਼ਰ ਤੇ ਐਫਆਈਆਰ ਦੀ ਕਾਰਵਾਈ ਗਲਾਡਾ ਨੇ ਆਰੰਭੀ

1

ਲੁਧਿਆਣਾ  (ਸਮਾਜ ਵੀਕਲੀ)   (ਕਰਨੈਲ ਸਿੰਘ ਐੱਮ.ਏ.) ਪਿਛਲੇ ਸਮੇਂ ਵਿੱਚ ਭਾਮੀਆਂ ਕਲਾਂ ਚੰਡੀਗੜ੍ਹ ਰੋਡ ਤੇ ਗੈਰ ਕਾਨੂੰਨੀ ਕੱਟੀ ਗਈ ਕਲੋਨੀ ਜੀ.ਟੀ.ਬੀ. ਨਗਰ ਦੇ ਐਫ ਬਲਾਕ ਦਾ ਮੁੱਦਾ ਕਾਫੀ ਗਰਮਾ ਗਿਆ ਹੈ ਅਤੇ ਇਸ ਵਿਚਲੇ ਪਲਾਟ ਧਾਰਕਾਂ ਨੇ ਵਿਕਾਸ ਨਾ ਹੋਣ ਦਾ ਮੁੱਦਾ ਗਲਾਡਾ ਕੋਲ ਜੋਰ ਸ਼ੋਰ ਨਾਲ ਚੁੱਕਿਆ ਸੀ। ਜਿਸ ਵਿੱਚ ਆਰਟੀਆਈ ਕਾਰਕੁੰਨ ਪਰਮਿੰਦਰ ਸਿੰਘ ਕਪੂਰ ਨੇ ਮੁੱਖ ਮੰਤਰੀ ਨੂੰ ਪੱਤਰ ਲਿਖ ਕੇ ਕਲੋਨੀ ਦੇ ਐਫ ਬਲਾਕ ਤੇ  ਕਾਰਵਾਈ ਕਰਨ ਲਈ ਲਿਖਿਆ ਤਾਂ ਪਰਮਿੰਦਰ ਕਪੂਰ ਦੀ ਆਰਟੀਆਈ ਦੇ ਜਵਾਬ ਵਿੱਚ ਪੱਤਰ ਜਾਰੀ ਕਰਦਿਆਂ ਗਲਾਡਾ ਲੁਧਿਆਣਾ ਨੇ ਉਕਤ ਕਲੋਨੀ ਮਾਲਕ ਖ਼ਿਲਾਫ਼ ਐਫਆਈਆਰ ਦੀ ਪੁਲਿਸ ਨੂੰ ਸਿਫਾਰਿਸ਼ ਦੀ ਗੱਲ ਕਬੂਲੀ ਹੈ ਅਤੇ ਤੁਰੰਤ ਕਲੋਨੀ ਢਾਉਣ ਦੀ ਕਾਰਵਾਈ ਪਾਉਣ ਦੀ ਗੱਲ ਵੀ ਆਖੀ ਹੈ। ਗਲਾਡਾ ਵੱਲੋਂ ਆਰਟੀਆਈ ਦੇ ਜਵਾਬ ਵਿੱਚ ਜਾਰੀ ਕੀਤਾ ਗਿਆ ਪੱਤਰ ਸਾਡੇ ਪੱਤਰਕਾਰ ਦੇ ਹੱਥ ਲੱਗਾ ਹੈ ਜ਼ਿਕਰਯੋਗ ਹੈ ਕਿ ਕਲੋਨੀ ਵਾਸੀਆਂ ਵੱਲੋਂ  ਸਹੂਲਤਾਂ ਦੀ ਮੰਗ ਤੇ ਗਲਾਡਾ ਨੇ ਲਿਖਿਆ ਹੈ ਕਿ ਇਹ ਕਲੋਨੀ ਕੰਪਾਉਂਡਿੰਗ ਲਈ ਅਪਲਾਈ ਨਹੀਂ ਕੀਤੀ ਗਈ ਅਤੇ ਐਨਓਸੀ ਨਾ ਹੋਣ ਕਾਰਨ ਇੱਥੇ ਵਿਕਾਸ ਕਾਰਜ ਨਹੀਂ ਹੋ ਸਕਦਾ । ਗਲਾਡਾ ਨੇ ਲਿਖਿਆ ਹੈ ਅਗਰ 70 ਫੀਸਦੀ ਪਲਾਟ ਧਾਰਕ ਕੰਪਾਉਂਡਿੰਗ ਲਈ ਅਪਲਾਈ ਇਕੱਠੇ ਕਰਦੇ ਹਨ ਤਾਂ ਵਿਕਾਸ ਈਡੀਸੀ ਫੰਡ ਵਿੱਚੋਂ ਹੁਣ ਸੰਭਵ ਹੈ ਪਰ ਹਾਲ ਦੀ ਘੜੀ ਜੀ.ਟੀ.ਬੀ. ਨਗਰ ਕਲੋਨੀ ਨੂੰ ਢਾਉਣ ਦੀ ਕਾਰਵਾਈ ਅਤੇ ਕੋਲੋਨਾਈਜ਼ਰ ਖਿਲਾਫ ਐਫਆਈਆਰ ਦਰਜ ਕਰਨ ਦੀ ਕਾਰਵਾਈ ਆਰੰਭੀ ਗਈ ਹੈ।

‘ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly

Previous articleਸੂਬਾ ਸਰਕਾਰ ਵਲੋਂ ਲੋਕਾਂ ਨੂੰ ਬਿਹਤਰ ਅਵਾਜਾਈ ਸਹੂਲਤਾਂ ਮੁਹੱਈਆ ਕਰਵਾਉਣ ਲਈ ਬਣਾਈਆ ਜਾ ਰਹੀਆਂ 45000 ਕਿਲੋਮੀਟਰ ਸੜਕਾਂ-ਲੋਕ ਨਿਰਮਾਣ ਮੰਤਰੀ ਹਰਭਜਨ ਸਿੰਘ ਈ.ਟੀ.ਓ.
Next articleਅਮਰੀਕਾ–ਭਾਰਤ ਵਪਾਰ ਸਮਝੌਤਾ: ਰਣਨੀਤਿਕ ਅਤੇ ਆਰਥਿਕ ਭਾਈਚਾਰੇ ਦਾ ਨਵਾਂ ਅਧਿਆਇ