ਜੀਣ ਦਾ ਹੱਕ

ਪਰਜਿੰਦਰ ਕਲੇਰ

(ਸਮਾਜ ਵੀਕਲੀ)

ਲਫ਼ਜ਼ਾਂ ਦੀ ਜੇ ਸੂਲ ਬਣਾਵਾਂ।
ਤੈਨੂੰ ਮੈਂ ਇੱਕ ਦਰਦ ਸੁਣਾਵਾਂ।

ਮੈਨੂੰ ਜਿਹੜੇ ਚੀਜ਼ ਸਮਝਦੇ
ਸਾਹ ਲੈਂਦੀ ਹਾਂ ਕਿੰਝ ਸਮਝਾਂਵਾਂ।

ਬੋਲਾਂ ਚੋਂ ਡਿੱਗਦੇ ਅੰਗਿਆਰੇ
ਲੱਭਾਂ ਕਿਧਰੋਂ ਠੰਡੀਆਂ ਛਾਵਾਂ।

ਅੰਦਰ ਮੇਰਾ ਨੋਚਣ ਮਗਰੋਂ,
ਰੌਲਾ ਪਾਉਂਦੇ ਵਾਂਗਰ ਕਾਵਾਂ l

ਸਹਿਮ ਦਾ ਸੰਗਲ ਲਾਹ ਦੇਵਾਂ,
ਜੇ ਬੀਬੇ ਪੁੱਤਰ ਜੰਮਣ ਮਾਵਾਂ।

ਹੈਵਾਨਾਂ ਦੇ ਚੁੰਗਲ ਨਾਲੋਂ,
ਚੰਗਾ ਚਿੰਬੜ ਜਾਣ ਬਲਾਂਵਾਂ।

ਮੈਂਨੂੰ ਵੀ ਤਾਂ ਜੀਣ ਦਾ ਹੱਕ ਏ,
ਰੋ ਰੋ ਕੇ ਇਹ ਦਰਦ ਸੁਣਾਵਾਂ।

ਪਰਜਿੰਦਰ ਕਲੇਰ

 

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਰੰਗਲਾ ਪੰਜਾਬ ਹੁਣ ਕਿਥੇ ਰਹਿ ਗਿਆ
Next articleਨਗਰ-ਅੱਪਰਾ ਚਾਹਲ ਕਲਾਂ ਮੁੱਖ ਮਾਰਗ ਨੂੰ ਨਿਰਮਾਣ ਕਾਰਜ ਜਲਦ ਹੀ-ਸੋਮ ਦੱਤ ਸੋਮੀ