(ਸਮਾਜ ਵੀਕਲੀ)
ਦਿੱਲ ਦੀ ਅਮੀਰੀ ਹੋਵੇ
ਦੌਲਤ ਨਾਲ ਨਹੀਂ ਕੋਈ ਬਣਦਾ ਅਮੀਰ ਸਿੰਘਾ
ਗੁਣਾ ਦੀ ਕਰ ਕੱਠੀ ਪੋਟਲੀ
ਫ਼ਿਰ ਨਹੀਂ ਰਹਿੰਦਾ ਤੂੰ ਕਦੇ ਰੁੱਖਾ ਫ਼ਕੀਰ ਸਿੰਘਾ
ਮਰਨਾ ਇੱਕ ਦਿਨ ਸਬਨੇ
ਨਹੀਂ ਮਰਨਾ ਚਾਹੀਦਾ ਕਦੇ ਤੇਰਾ ਜ਼ਮੀਰ ਸਿੰਘਾ
ਸੁਣ ਲਈਏ ਸਿਆਣਿਆਂ ਦੀ
ਐਵੇਂ ਨਾ ਪਾਈਏ ਰਿਸ਼ਤਿਆਂ ‘ਚ ਲਕੀਰ ਸਿੰਘਾ
ਐਵੇਂ ਨਾ ਹੱਥ ਪਾਈਏ ਪਾਣੀ ਨੂੰ
ਇੱਕ ਬਾਰੀ ਵੇਖ ਲਈਏ ਟੋਹ ਤਾਸੀਰ ਸਿੰਘਾ
ਵੱਡਮੁੱਲਾ ਇਹ ਜੀਵਨ ਤੇਰਾ
ਅਜਾਂਈ ਨਾ ਗਵਾ ਲਈ ਇਹ ਸ਼ਰੀਰ ਸਿੰਘਾ
ਸੋਚ ਸਮਝ ਕੇ ਬੋਲੀਏ
ਮੁੜਦੇ ਨਹੀਂ ਚੱਲੇ ਹੋਏ ਜ਼ੁਬਾਨ ਦੇ ਤੀਰ ਸਿੰਘਾ
ਇਕ ਚਾਦਰ ਵਿੱਚ ਹੋਈਏ ਕੱਠੇ
ਐਵੇਂ ਨਾ ਅੱਡੋ ਫਾਟੀ ਹੋਈਏ ਲੀਰੋ ਲੀਰ ਸਿੰਘਾ
ਇਕੱਠੇ ਹੋ ਕੇ ਚੱਲੀਏ
ਸਾਂਭ ਲਈਏ ਉਹ ਖਜ਼ਾਨੇ ਗੁਣੀ ਗਹੀਰ ਸਿੰਘਾ
ਕਰ ਲਵਾਂਗੇ ਫ਼ਿਰ ਕੱਠੇ
ਸਿੰਘਦਾਰ ਬਣ ਪੰਜਾਂ ਦਰਿਆਵਾਂ ਦੇ ਨੀਰ ਸਿੰਘਾ
ਸਿੰਘਦਾਰ ਇਕਬਾਲ ਸਿੰਘ
713-918-9611
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly