HOME ਭਗਵਾਨ ਵਾਲਮੀਕਿ ਜੀ ਦਾ ਪ੍ਰਗਟ ਦਿਵਸ ਬੜੀ ਸ਼ਰਧਾ ਭਾਵਨਾ ਨਾਲ ਮਨਾਇਆ ਗਿਆ

ਭਗਵਾਨ ਵਾਲਮੀਕਿ ਜੀ ਦਾ ਪ੍ਰਗਟ ਦਿਵਸ ਬੜੀ ਸ਼ਰਧਾ ਭਾਵਨਾ ਨਾਲ ਮਨਾਇਆ ਗਿਆ

6
ਸਾਬਕਾ ਸੰਸਦੀ ਸਕੱਤਰ ਬਿਕਰਮਜੀਤ ਸਿੰਘ ਖਾਲਸਾ (ਸਾਬਕਾ ਸੰਸਦੀ ਸਕੱਤਰ) ਵਿਸ਼ੇਸ਼ ਤੌਰ ਤੇ ਹਾਜ਼ਰ ਹੋਏ।
ਭਗਵਾਨ ਵਾਲਮੀਕਿ ਜੀ ਦੇ ਪ੍ਰਗਟ ਦਿਵਸ ਦੀ ਖੁਸ਼ੀ ‘ਚ ਕੇਕ ਕੱਟਿਆ
ਰਾਏਕੋਟ  (ਸਮਾਜ ਵੀਕਲੀ)   ( ਗੁਰਭਿੰਦਰ ਗੁਰੀ ) ਭਗਵਾਨ ਵਾਲਮੀਕਿ ਜੀ ਦਾ ਪ੍ਰਗਟ ਦਿਵਸ ਸਥਾਨਕ ਭਾਵਾਧਸ (ਸਹੋਤਾ ਗਰੁੱਪ) ਵੱਲੋ ਭਾਵਾਧਸ ਦੇ ਸੀਨੀਅਰ ਆਗੂ ਪਵਨ ਧਾਲੀਵਾਲ ਦੀ ਦੇਖ-ਰੇਖ ਹੇਠ ਬੜੀ ਸ਼ਰਧਾ ਭਾਵਨਾ ਨਾਲ ਮਨਾਇਆ ਗਿਆ। ਇਸ ਸਬੰਧ ਵਿੱਚ ਕਰਵਾਏ ਗਏ ਇੱਕ ਸਮਾਗਮ ਦੌਰਾਨ ਸਾਬਕਾ ਸੰਸਦੀ ਸਕੱਤਰ ਬਿਕਰਮਜੀਤ ਸਿੰਘ ਖਾਲਸਾ (ਸਾਬਕਾ ਸੰਸਦੀ ਸਕੱਤਰ) ਵਿਸ਼ੇਸ਼ ਤੌਰ ਤੇ ਹਾਜ਼ਰ ਹੋਏ। ਇਸ ਮੌਕੇ ਸ.ਖਾਲਸਾ ਵੱਲੋ ਭਗਵਾਨ ਵਾਲਮੀਕਿ ਜੀ ਦੇ ਪ੍ਰਗਟ ਦਿਵਸ ਦੀ ਖੁਸ਼ੀ ‘ਚ ਕੇਕ ਕੱਟਿਆ ਅਤੇ ਸਮੂਹ ਵਾਲਮੀਕਿ ਭਾਈਚਾਰੇ ਨੂੰ ਪ੍ਰਗਟ ਦਿਵਸ ਦੀ ਮੁਬਾਰਕਬਾਦ ਦਿੰਦਿਆਂ ਕਿਹਾ ਕਿ ਸਾਨੂੰ ਭਗਵਾਨ ਵਾਲਮੀਕਿ ਜੀ ਦੀਆਂ ਸਿੱਖਿਆਵਾਂ ਤੋਂ ਸੇਧ ਲੈ ਕੇ ਮਾਨਵਤਾ ਦੀ ਸੇਵਾ ਕਰਨੀ ਚਾਹੀਦੀ ਹੈ। ਇਸ ਮੌਕੇ ਪਵਨ ਧਾਲੀਵਾਲ ਵੱਲੋ ਸ.ਖਾਲਸਾ ਅਤੇ ਆਏ ਹੋਏ ਹੋਰ ਪਤਵੰਤਿਆਂ ਨੂੰ ਸਨਮਾਨ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਪ੍ਰਬੰਧਕਾਂ ਵਲੋਂ ਪ੍ਰਗਟ ਦਿਵਸ ਦੀ ਖੁਸ਼ੀ ‘ਚ ਸੰਗਤਾਂ ਲਈ ਲੰਗਰ ਵੀ ਲਗਾਇਆਂ ਗਿਆ। ਇਸ ਮੌਕੇ ਸਾਬਕਾ ਕੌਂਸਲਰ ਬੂਟਾ ਸਿੰਘ ਛਾਪਾ, ਪਵਨ ਧਾਲੀਵਾਲ ਮੈਂਬਰ ਭਾਵਾਧਸ ਆਲ ਇੰਡੀਆ, ਸਿਕੰਦਰ ਧਾਲੀਵਾਲ ਤਹਿਸੀਲ ਪ੍ਰਧਾਨ, ਅਨਵਰ ਧਾਲੀਵਾਲ, ਸ਼ਹਿਰੀ ਪ੍ਰਧਾਨ ਵਿਨੋਦ ਨਾਹਰ ਗੋਲੀ, ਸ਼ਹਿਰੀ ਮੀਤ ਪ੍ਰਧਾਨ ਆਸ਼ੂ ਧਾਲੀਵਾਲ, ਜਗਮੇਲ ਸਿੰਘ ਰਾਜੂ ਰਾਏਕੋਟ, ਭਾਜਪਾ ਆਗੂ ਸੁੰਦਰ ਲਾਲ, ਵਿਸ਼ਾਲ ਕੁਮਾਰ, ਸੈਕਟਰੀ ਅਕਸ਼ੈ ਨਾਹਰ, ਮੋਹਿਤ ਧਾਲੀਵਾਲ, ਜਰਨੈਲ ਸਿੰਘ,  ਜੋਗਿੰਦਰਪਾਲ ਜੱਗੀ ਮੱਕੜ, ਚੇਅਅਰਮੈਨ ਗੁਰਮਿੰਦਰ ਸਿੰਘ ਤੂਰ, ਯਸ਼ਪਾਲ ਜੈਨ ਬਿੱਟੂ, ਯੂਥ ਪ੍ਰਧਾਨ ਆਰੀਅਨ ਨਾਹਰ, ਮੀਤ ਪ੍ਰਧਾਨ ਜਿਨੀਅਸ ਧਾਲੀਵਾਲ, ਮੋਹਿਤ ਧਾਲੀਵਾਲ, ਅਕਾਸ਼ ਧਾਲੀਵਾਲ, ਤਰੁਣ ਧਾਲੀਵਾਲ, ਅਕਾਸ਼ ਘਾਰੂ, ਅਭੀ ਨਾਹਰ, ਅੰਸ਼ ਗਿੱਲ,  ਰਵੀ ਗਿੱਲ, ਭੂਸ਼ਨ ਲਾਲ  ਪ੍ਰੀਤੀ ਧਾਲੀਵਾਲ, ਸੋਨੀਆਂ ਧਾਲੀਵਾਲ, ਮੁਮਤਾਜ ਨਾਹਰ, ਆਸ਼ਾ ਰਾਣੀ, ਭਾਰਤੀ, ਨੀਤੂ, ਸੋਨੂੰ ਥਾਪਰ, ਸ਼ਾਲੂ ਧਾਲੀਵਾਲ, ਕਵਿਸ਼ ਧਾਲੀਵਾਲ, ਵਿਸ਼ਵਾਸ ਧਾਲੀਵਾਲ ਸਮੇਤ ਹੋਰ  ਕਈ ਪਤਵੰਤੇ ਸੱਜਣ ਹਾਜ਼ਰ ਸਨ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj
Previous articleਰਾਜਵੀਰ ਜਵੰਦਾ ਦੀ ਮੌਤ ਨਾਲ ਸੰਗੀਤ ਜਗਤ ’ਚ ਸੋਗ
Next articleਕਰਤਾਰ ਕਾਨਵੈਂਟ ਸਕੂਲ ‘ਚ ਬੱਚਿਆਂ ਨੇ ਮੈਜਿਕ ਸ਼ੋਅ ਦਾ ਅਨੰਦ ਮਾਣਿਆ