(ਸਮਾਜ ਵੀਕਲੀ) : ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਹਸਨਪੁਰ, ਲੁਧਿਆਣਾ ਦਾ ਅੱਠਵੀਂ , ਦਸਵੀਂ ਤੇ ਬਾਰਵੀਂ ਸ਼੍ਰੇਣੀ ਦਾ ਸ਼ੈਸ਼ਨ 2022 — 2023 ਦਾ ਨਤੀਜਾ ਸ਼ਾਨਦਾਰ ਰਿਹਾ। ਪ੍ਰਿਸੀਪਲ ਮੈਮ ਸ੍ਰੀ ਮਤੀ ਮਨਦੀਪ ਕੌਰ ਜੀ ਨੇ ਦੱਸਿਆ ਕਿ ਅੱਠਵੀਂ ਜਮਾਤ ਦੇ ਸਾਰੇ ਵਿਦਿਆਰਥੀ ਚੰਗੇ ਨੰਬਰ ਲੈ ਕੇ ਪਾਸ ਹੋ ਗਏ ਹਨ। ਅੱਠਵੀਂ ਸ਼੍ਰੇਣੀ ਦੇ ਵਿਦਿਆਰਥੀ ਅਕਾਸ਼ ਨੇ 96.83% , ਕੋਮਲਪ੍ਰੀਤ ਕੌਰ ਨੇ 93.66 % , ਜਸਕੋਮਲਪ੍ਰੀਤ ਕੌਰ ਨੇ 90.66% ਲੈ ਕੇ ਕ੍ਰਮਵਾਰ ਪਹਿਲਾ ,ਦੂਜਾ ਤੇ ਤੀਜਾ ਸਥਾਨ ਪ੍ਰਾਪਤ ਕੀਤਾ। ਦਸਵੀਂ ਸ਼੍ਰੇਣੀ ਦਾ ਨਤੀਜਾ ਵੀ ਸੌ ਫੀਸਦੀ ਰਿਹਾ। ਦਸਵੀਂ ਸ਼੍ਰੇਣੀ ਵਿੱਚੋਂ ਗੁਰਨੂਰ ਕੌਰ ਭੱਠਲ ਨੇ 89.6 % ,ਅੰਜਲੀ ਨੇ 86.9 ਅਤੇ ਮੋਹਿਨੀ ਨੇ 86.7 % ਅੰਕ ਲੈ ਕੇ ਕ੍ਰਮਵਾਰ ਪਹਿਲਾ , ਦੂਜਾ ਤੇ ਤੀਜਾ ਸਥਾਨ ਪ੍ਰਾਪਤ ਕੀਤਾ।
ਇਸੇ ਤਰਾਂ ਬਾਰਵੀਂ ਸ਼੍ਰੇਣੀ ਦਾ ਨਤੀਜਾ ਵੀ ਸ਼ਾਨਦਾਰ ਰਿਹਾ। ਕਮਰਸ ਗਰੁੱਪ ਵਿੱਚੋਂ ਜਸਪ੍ਰੀਤ ਕੌਰ ਨੇ 91.4 % , ਸਾਇੰਸ ਗਰੁੱਪ ਵਿੱਚੋਂ ਇਮਾਨ ਸਿੰਘ ਭੰਗੂ ਨੇ 89.6 % ਤੇ ਆਰਟਸ ਗਰੁੱਪ ਵਿੱਚੋਂ ਨਵਜੋਤ ਸਿੰਘ ਨੇ 88.2% ਲੈ ਕੇ ਪਹਿਲਾ ਸਥਾਨ ਹਾਸਿਲ ਕੀਤਾ। ਜ਼ਿਕਰਯੋਗ ਹੈ ਪੰਜਾਬੀ ਭਾਸ਼ਾ , ਕੰਪਿਊਟਰ ਤੇ ਵੈਲਕਮਲਾਈਫ਼ ਵਿਸ਼ੇ ਵਿੱਚ ਵੀ ਵਿਦਿਆਰਥੀਆਂ ਨੇ ਸੌ ਫੀਸਦੀ ਅੰਕ ਪ੍ਰਾਪਤ ਕੀਤੇ ਜਿਸ ਲਈ ਪੰਜਾਬੀ ਵਿਸ਼ੇ ਦੇ ਅਧਿਆਪਕਾ ਸੰਦੀਪ ਕੌਰ ਤੇ ਲੈਕ. ਪਰਮਜੀਤ ਕੌਰ ਜੀ ਤੇ ਕੰਪਿਊਟਰ ਵਿਸ਼ੇ ਦੇ ਅਧਿਆਪਕ ਧਰਮਿੰਦਰ ਸਿੰਘ ਤੇ ਵੈਲਕਮ ਲਾਈਫ਼ ਦੇ ਮੈਮ ਹਰਲੀਨ ਕੌਰ ਵਿਸ਼ੇਸ਼ ਵਧਾਈ ਦੇ ਪਾਤਰ ਹਨ। ਪ੍ਰਿੰਸੀਪਲ ਮੈਮ ਨੇ ਵਧੀਆ ਨਤੀਜੇ ਲਈ ਸਮੂਹ ਸਟਾਫ ਤੇ ਵਿਦੀਆਰਥੀਆਂ ਨੂੰ ਵਧਾਈ ਦਿੱਤੀ ਜਿੰਨਾਂ ਦੀ ਮਿਹਨਤ ਸਦਕਾ ਵਧੀਆ ਨਤੀਜੇ ਪ੍ਰਾਪਤ ਹੋਏ। ਚੇਅਰਮੈਨ ਸਰਦਾਰ ਜਗਰੂਪ ਸਿੰਘ ਜੀ , ਸਰਪੰਚ ਸ.ਗੁਰਚਰਨ ਸਿੰਘ ਜੀ ਤੇ ਹੋਰਨਾਂ ਵੱਲੋਂ ਵਧਾਈ ਦਿੱਤੀ ਗਈ।
‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly