ਹਰੀ ਕ੍ਰਾਂਤੀ ਦਾ ਨਤੀਜਾ

ਬਲਜੀਤ ਕੌਰ ਸਾਹਨੀ

(ਸਮਾਜ ਵੀਕਲੀ)

ਹਰ ਪੰਜਾਬੀ ਬੀਮਾਰ
ਲੋਕ ਲਾਚਾਰ
ਜਾਗਦੀ ਸਰਕਾਰ
ਸੁੱਤੇ ਲੋਕ
ਬਲਾਉਣ ਬੋਕ
ਪਾਲਣ ਬੋਕ
ਇਕ ਦੂਏ ਨਾਲ
ਕਰਨ ਨੋਕ ਝੋਕ
ਬਹੁਤ ਸਿਆਣੇ ਲੋਕ
ਚਾਬੀ ਵਾਲੇ ਬਣੇ
ਖਿਡੌਣੇ…ਇਸੇ ਗੱਲ ਦੇ ਨੇ ਰੋਣੇ
ਬਿਨ ਜਗਾਇਆ ਜਾਗਣ ਨਾ
ਬਿਨਾਂ ਕਿਹਾ ਕੁੱਝ ਦਾਗਣ ਨਾ
ਭਾਵਨਾਵਾਂ ਬੜੀਆਂ ਨੇ ਨਰਮ
ਛੇਤੀ ਹੋ ਜਾਵਣ ਇਹ ਗਰਮ
ਮਾੜੇ ਨੂੰ ਡਰਾਉਦੇ ਨੇ
ਵੱਡਿਆਂ ਦੇ ਗੋਡੇ ਦਬਾਉਦੇ ਹਨ
ਮੈਂ ਅਕਾਲੀ
ਮੈਂ ਜਨਸੰਘੀ
ਕਰਦੇ ਰਲਕੇ ਦੋਵੇ ਕੰਘੀ

ਆਪਣਿਆਂ ਤੇ ਇਤਬਾਰ ਨਹੀਂ
ਦੂਜਿਆਂ ਦੇ ਘਰਬਾਰ ਨਹੀਂ
ਫੇਰ ਵੀ ਵਿਕਣ ਲਈ ਤਿਆਰ

ਭਾਈਚਾਰੇ ਦੇ ਨਾਮ ਦੇ ਉਤੇ
ਕਰਨ ਸਿਆਸਤ ਸੁਤੇ ਸੁੱਤੇ
ਲੋਕਾਂ ਦੇ ਨਾਮ ਕਰਨ
ਉਗਰਾਹੀ ਚੰਗੀ ਇਨ੍ਹਾਂ ਨੂੰ
ਸਿਆਸਤ ਆਈ…

ਰਲ ਕੇ ਖੇਡਣ ਕੌਡੀ ਬਾਡੀ
ਲੋਕੀਂ ਦੇਖਣ ਕੀ ਹੁੰਦਾ ਬਾਕੀ
ਇਕ ਦੂਜੇ ਦੇ ਵਖੀਏ ਉਧੇੜਣ
ਚੁਪ ਚੁਪੀਤੇ ਲੁੱਟ ਲੈ ਜਾਵਣ
ਘਰ ਘਰ ਪੈਦਾ ਹੋ ਗੇ ਰਾਵਣ

ਰਾਮ ਰਾਜ ਦਾ ਰੋਲਾ ਪਾ ਕੇ
ਦੋਵੇਂ ਹੱਥੀਂ ਖੀਰਾਂ ਖਾ ਕੇ
ਇਕ ਦੂਜੇ ਤੇ ਦੋਸ਼ ਲਗਾ ਕੇ
ਵਹਿੰਦੇ ਰੋਜ਼ ਗਲਾਸੀ ਖੜਕਾ ਕੇ

ਮੇਰੇ ਪਿੰਡ ਦੇ ਲੋਕ ਸਿਆਣੇ
ਭੇਜਣ ਲੱਗੇ ਬਾਹਰ ਨਿਆਣੇ
ਤੇਰੀਆਂ ਮੌਲਾ ਤੂੰ ਜਾਣੇ
ਸਾਡੇ ਘਰੀ ਨੇ ਮੁੱਕੇ ਦਾਣੇ
ਸਾਡੇ ਬੱਚੇ ਕਿਧਰ ਜਾਣੇ ?

ਬੁੱਢਾ ਬੁੱਢੀ ਵੱਡੇ ਕਰਨੇ
ਪੈਲਸ ਦੇ ਵਿੱਚ ਲਾਉਣੇ ਧਰਨੇ
ਵਾਹ ਵਾਹ ਅਸਾਂ ਕਰਵਾਉਣੀ ਹੈ
ਕੁੜੀ ਕੈਨੇਡਾ ਵਿਆਉਣੀ ਹੈ…
ਬਾਕੀ ਤੁਸੀਂ ਜੋ ਮਰਜ਼ੀ ਜੋੜੋ
ਪਰ ਲੋਕੋ ਭਾਈਚਾਰਾ ਤੋੜੋ
ਮੋੜੋ ਮੋੜੋ ਤੁਰ ਰਹੇ ਪੰਜਾਬ ਨੂੰ
ਰੋਕੋ ਰੋਕੋ

ਬਲਜੀਤ ਕੌਰ ਸਾਹਨੀ

9464370823

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਜਿੰਦ ਮੇਰੀ ਆਖੇ……
Next articleਕਾਲੇ ਕਾਨੂੰਨ…..