ਮਨੁੱਖਤਾ ਦਾ ਲਚਕੀਲਾ ਰਾਹ

ਅਮਰਜੀਤ ਸਿੰਘ ਤੂਰ 
(ਸਮਾਜ ਵੀਕਲੀ) 
ਧੀਆਂ ਦੀ ਮਾਂ ਖੋਹ ਲਈ,
ਖੋਹ ਲਿਆ ਉਹਨਾਂ ਦਾ ਭਗਵਾਨ।
ਬੰਦਾ ਬਣ ਜਾਵੇ ਜਦੋਂ ਹੰਕਾਰੀ,
ਉਸਨੂੰ ਭੁੱਲ ਜਾਵੇ ਇਨਸਾਨ।
ਬੰਦਾ ਜਿਹੜਾ ਪੂਜੇ ਇਨਸਾਨਾਂ ਨੂੰ,
ਬਣ ਜਾਵੇ ਪੁਰਸ਼ ਦੇਵ।
ਜਿਹੜਾ ਦੇਵਾਂ ਦੀ ਖਿਦਮਤ ਕਰਦਾ,
ਜਨਮ ਸਫਲਾ ਕਰ ਬਣੇ ਮਹਾਂਦੇਵ।
ਰਾਸ਼ਟਰਪਤੀ ਰਈਸੀ ਸੁਪਰੀਮ ਆਗੂ ਇਰਾਨ,
ਡੈਮ ਦੇ ਉਦਘਾਟਨ ਲਈ ਜਾ ਰਹੇ ਸੀ ਅਜ਼ਰਬਾਈਜਾਨ।
ਚੰਗਾ ਭਲਾ ਮੌਸਮ, ਸਾਫ ਸੀ ਅਸਮਾਨ,
ਹੈਲੀਕਾਪਟਰ ਜੰਗਲ ਚ ਉਤਰਿਆ, ਆਇਆ ਤੂਫਾਨ।
ਕਰੈਸ਼ ਹੋਇਆ ਹੈਲੀਕਾਪਟਰ,
ਨੌ ਵਿੱਚੋਂ ਇੱਕ ਵੀ ਨਾ ਬਚੀ ਜਾਨ।
ਵਿਦੇਸ਼ ਮੰਤਰੀ ਤੇ ਅਜ਼ਰਬਾਇਜਾਨ ਸੂਬੇ ਦੇ ਸੂਬੇਦਾਰ,
ਤੇ ਹੋਰ ਸੁਰੱਖਿਆ ਅਧਿਕਾਰੀਆਂ ਵੀ ਗਵਾਈ ਜਾਨ।
ਮਾੜੇ ਕਰਮਾਂ ਦੀ ਵਿੱਥਿਆ ਸੁਣਾਉਂਦੀ ਦਾਸਤਾਨ ,
ਹਿੰਦ,ਪਾਕ,ਰੂਸ,ਇਸ ਸੋਗ ਦੀ ਘੜੀ ਵਿੱਚ ਨਾਲ ਈਰਾਨ।
ਇਜ਼ਰਾਇਲ ਵਿਰੁੱਧ ਹਮਸ ਦੇ ਸਾਥ ਲਈ ਤਿਆਰ,
ਸਾਰੇ ਇਸਲਾਮਿਕ ਮੁਲਕ ਸਮੇਤ ਅਫਗਾਨਿਸਤਾਨ।
ਸਿਆਸਤਦਾਨਾਂ ਦੀਆਂ ਮਜਬੂਰੀਆਂ, ਆਪਣੇ ਦੇਸ਼ਾਂ ਲਈ ਹੋ ਜਾਂਦੇ ਕੁਰਬਾਨ,
ਤੱਤ-ਨਿਚੋੜ ਤਾਂ ਰਲ ਮਿਲ ਰਹਿਣ ਦਾ, ਕੋਈ ਵਿਚਲਾ ਰਾਹ ਅਪਣਾਉਣ।
ਮਨੁੱਖਤਾ ਦੇ ਭਲੇ ਲਈ, ਭਲੇਮਾਣਸੀ ਦਿਖਾਣ,
ਬਾਬੇ ਨਾਨਕ ਰਾਹ ਦਿਖਾਇਆ, ਮੰਨੇ ਕੁਲ ਜਹਾਨ।
ਅਮਰਜੀਤ ਸਿੰਘ ਤੂਰ 
ਪਿੰਡ ਕੁਲਬੁਰਛਾਂ ਜਿਲਾ ਪਟਿਆਲਾ 
ਹਾਲ ਆਬਾਦ #639/40ਏ ਚੰਡੀਗੜ੍ਹ।
ਫੋਨ ਨੰਬਰ  : 9878469639
Previous articleਸ਼ਹੀਦ ਭਗਤ ਸਿੰਘ ਚੈਰੀਟੇਬਲ ਟਰੱਸਟ ਵੱਲੋਂ ਲੋੜਵੰਦ ਨੂੰ ਟਰਾਈ ਸਾਇਕਲ ਭੇਂਟ
Next articleਸਿਫਾਰਸ਼