ਗਾਇਕ ਓਂਕਾਰ ਜੱਸੀ ਦੇ ਗਾਏ ਧਾਰਮਿਕ ਟਰੈਕ “ਸਤਿਗੁਰਾਂ ਦੀ ਰਜ਼ਾ” ਨੂੰ ਸੰਗਤ ਨੇ ਕੀਤਾ ਬੇਹੱਦ ਪਸੰਦ

ਕਨੇਡਾ /ਵੈਨਕੂਵਰ (ਕੁਲਦੀਪ ਚੁੰਬਰ)– ਸੁਰੀਲੀ ਗਾਇਕੀ ਦਾ ਸਿਰਨਾਵਾਂ ਅਤੇ ਸੁਰੀਲੀ ਸੁਰ ਦਾ ਨਾਂ ਗਾਇਕ ਉੰਕਾਰ ਜੱਸੀ ਵਲੋਂ ਹਾਲ ਹੀ ਵਿੱਚ ਆਪਣਾ ਧਾਰਮਿਕ ਟਰੈਕ “ਸਤਿਗੁਰਾਂ ਦੀ ਰਜ਼ਾ “ਟਾਈਟਲ ਹੇਠ ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੇ ਪ੍ਰਗਟ ਦਿਵਸ ਮੌਕੇ ਰਿਲੀਜ਼ ਕੀਤਾ ਗਿਆ। ਕੁੰਦਨ ਲਾਲ ਪਾਲ ਦੀ ਇਸ ਪੇਸ਼ਕਸ਼ ਨੂੰ ਸੰਗਤ ਨੇ ਬਹੁਤ ਹੀ ਪਿਆਰ ਤੇ ਸਤਿਕਾਰ ਦੇ ਕੇ ਪਸੰਦ ਕੀਤਾ ਹੈ। ਇਸ ਸਬੰਧੀ ਗਾਇਕ ਓਂਕਾਰ ਜੱਸੀ ਨੇ ਦੱਸਿਆ ਕਿ ਇਸ ਟਰੈਕ ਨੂੰ ਪ੍ਰਸਿੱਧ ਗੀਤਕਾਰ ਗੋਲਡੀ ਦਰਦੀ ਨੇ ਕਲਮਬੱਧ ਕੀਤਾ ਹੈ। ਸੁਖਜਿੰਦਰ ਵਿਰਦੀ ਨੇ ਇਸ ਦਾ ਸ਼ਾਨਦਾਰ ਵੀਡੀਓ ਫਿਲਮਾਂਕਣ ਕੀਤਾ ਹੈ , ਜੋ ਆਪਣੇ ਆਪ ਵਿੱਚ ਇੱਕ ਲਾਜਵਾਬ ਭੂਮਿਕਾ ਹੈ।  ਇਸ ਟਰੈਕ ਦਾ ਸ਼ਾਨਦਾਰ ਸੰਗੀਤ ਅਮਰ ਦਾ ਮਿਊਜਿਕ ਮਿਰਰ ਵਲੋਂ ਤਿਆਰ ਕੀਤਾ ਗਿਆ ਹੈ । ਗਾਇਕ ਓਂਕਾਰ ਜੱਸੀ ਬਹੁਤ ਹੀ ਸੁਰੀਲਾ ਕਲਾਕਾਰ ਹੈ, ਜਿਸ ਦੀ ਗਾਇਕੀ ਅਤੇ ਬੋਲਾਂ ਨੂੰ ਸੰਗਤ ਪਿਆਰ ਸਤਿਕਾਰ ਦੇ ਕੇ ਹਮੇਸ਼ਾ ਨਿਵਾਜ਼ਦੀ ਹੈ।  ਉਸ ਦੇ ਇਸ ਟਰੈਕ ਦੀ ਚਰਚਾ ਸੰਗੀਤਕ ਖੇਤਰ ਵਿੱਚ ਖੂਬ ਹੋ ਰਹੀ ਹੈ।  “ਸਤਿਗੁਰਾਂ ਦੀ ਰਜ਼ਾ” ਟਰੈਕ ਦਿਨ ਦੁੱਗਣੀ ਰਾਤ ਚੌਗੁਣੀ ਤਰੱਕੀ ਕਰੇ ।  ਸਾਡੀ ਦਿਲੀਂ ਦੁਆ ਹੈ, ਆਮੀਨ।

ਸਮਾਜ ਵੀਕਲੀਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ

https://play.google.com/store/apps/details?id=in.yourhost.samajweekly

Previous articleਸੂਫ਼ੀ ਗਾਇਕਾ ਮਨਜਿੰਦਰ ਮਨੀ ਆਪਣੇ ਨਵੇਂ ਧਾਰਮਿਕ ਟਰੈਕ  ” ਵਾਰੇ ਵਾਰੇ ਜਾਵਾਂ ” ਨਾਲ ਹੋਈ ਸੰਗਤ ਦੇ ਰੂਬਰੂ
Next articleਮਿਸ਼ਨਰੀ ਗਾਇਕਾ ਪ੍ਰੇਮ ਲਤਾ “ਗੁਰੂ ਰਵਿਦਾਸ ਦੀ ਬਾਣੀ” ਟਰੈਕ ਨਾਲ ਸੰਗਤ ਦੇ ਸਨਮੁੱਖ – ਰੱਤੂ ਰੰਧਾਵਾ