ਗੁਜ਼ਰੀ ਦੇ ਲਾਲ

ਕੁਲਵੀਰ ਸਿੰਘ ਘੁਮਾਣ

(ਸਮਾਜ ਵੀਕਲੀ)

ਮਾਤਾ ਗੁਜ਼ਰੀ ਦੇ ਲਾਲ ਠੰਡੇ ਬੁਰਜ ਚ ਪਏ,
ਪਏ ਸੀਗੇ ਠੰਡੇ ਜੇ ਫਰਸ਼ ਤੇ।
ਅੰਬਰਾਂ ਦੇ ਸੀਨੇ ਦੇਖ ਸੱਟ ਜਿਹੀ ਲੱਗੀ,
ਰੋਏ ਚੰਨ ਤਾਰੇ ਸੀ ਅਰਸ਼ ਤੇ।
ਰੱਬ ਕੋਲੇ ਲਾਈ ਸੀ ਸਿਕਾਇਤ ਕਈਆ ਨੇ,
ਪਾਪੀ ਕਾਹਤੋਂ ਜ਼ੁਲਮ ਕਮਾਉਂਦੇ,

ਪੋਹ ਦੀਆ ਰਾਤਾ ਲਾਲਾ ਕੱਟੀਆਂ ਕਿਵੇਂ ਸੀ ,
ਆਪਾ ਗਿੱਲੇ ਬੈੱਡ ਤੇ ਨਾ ਬੱਚਿਆਂ ਨੂੰ ਪਾਉਂਦੇ।

ਜੰਗ ਦੇ ਮੈਦਾਨ ਵਿੱਚ ਗਏ ਸੀਗੇ ਬੱਚੇ,
ਗਏ ਸੀਗੇ ਬਣਕੇ ਜੀ ਸੂਰਮੇ।
ਹਿੱਕ ਤਾਣ ਖੜ ਗਏ ਸੀ ਉਹਨਾ ਮੂਹਰੇ ਜਾਕੇ,
ਜਿਹੜੇ ਰਹੇ ਉਹਨਾ ਨੂੰ ਸੀ ਘੂਰਦੇ।
ਹਿੰਮਤ ਨਾ ਹਾਰੀ ਰਹੇ ਲੜ ਦੇ ਦਲੇਰੀ ਨਾਲ,
ਗਏ ਇੱਟ ਨਾਲ ਇੱਟ ਖੜਕਾਉਦੇ,

ਪੋਹ ਦੀਆ ਰਾਤਾ ਲਾਲਾ ਕੱਟੀਆਂ ਕਿਵੇਂ ਸੀ ,
ਆਪਾ ਗਿੱਲੇ ਬੈੱਡ ਤੇ ਨਾ ਬੱਚਿਆਂ ਨੂੰ ਪਾਉਂਦੇ।

ਚਰਨਾਂ ਦੀ ਧੂੜ – ਕੁਲਵੀਰ ਸਿੰਘ ਘੁਮਾਣ

 

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਚਮਕ ਹੈ ਮੇਹਰ ਕੀ ਚਮਕੌਰ ਤੇਰੇ ਜ਼ੱਰੋਂ ਮੇਂ
Next articleਪੋਹ ਦੀਆ ਰਾਤਾ