(ਸਮਾਜ ਵੀਕਲੀ) ਆਧੁਨਿਕ ਯੁੱਗ ਦਾ ਨੌਜਵਾਨ ਬੇਅੰਤ ਮੌਕਿਆਂ ਦੇ ਨਾਲ-ਨਾਲ ਬੇਹਿਸਾਬ ਚੁਣੌਤੀਆਂ ਦਾ ਸਾਹਮਣਾ ਕਰ ਰਿਹਾ ਹੈ। ਟਕਨਾਲੋਜੀ, ਸੋਸ਼ਲ ਮੀਡੀਆ ਅਤੇ ਤੇਜ਼ ਰਫ਼ਤਾਰ ਜ਼ਿੰਦਗੀ ਨੇ ਉਸਦੇ ਸਾਹਮਣੇ ਨਵੇਂ ਰਾਹ ਖੋਲ੍ਹੇ ਹਨ, ਪਰ ਇਹ ਰਾਹ ਕਈ ਵਾਰ ਹਨੇਰੇ ਵੀ ਸਾਬਤ ਹੁੰਦੇ ਹਨ। ਸ਼ੋਹਰਤ, ਤੁਰੰਤ ਸਫ਼ਲਤਾ ਅਤੇ ਦਿਖਾਵੇ ਦੀ ਦੌੜ ਨੌਜਵਾਨਾਂ ਨੂੰ ਅਸਲੀ ਮਕਸਦ ਤੋਂ ਭਟਕਾ ਦਿੰਦੀ ਹੈ। ਪਰਿਵਾਰਕ ਦਬਾਅ, ਬੇਰੋਜ਼ਗਾਰੀ ਅਤੇ ਸਮਾਜਿਕ ਤੁਲਨਾ ਵੀ ਮਨ ਦੇ ਤਣਾਅ ਨੂੰ ਵਧਾਉਂਦੀਆਂ ਹਨ। ਆਪਣੀ ਪਛਾਣ ਖੋਜਣ ਦੀ ਬੇਚੈਨੀ ਕਈ ਵਾਰ ਗਲਤ ਸੰਗਤ, ਨਸ਼ਿਆਂ ਜਾਂ ਹਿੰਸਕ ਰੁਝਾਨਾਂ ਵੱਲ ਮੋੜ ਦਿੰਦੀ ਹੈ। ਇਹ ਰਸਤੇ ਸ਼ੁਰੂ ਵਿੱਚ ਆਸਾਨ ਤੇ ਚਮਕਦਾਰ ਲੱਗਦੇ ਹਨ, ਪਰ ਅੰਤ ਵਿੱਚ ਸਿਰਫ਼ ਨੁਕਸਾਨ ਅਤੇ ਪਛਤਾਵੇ ਹੀ ਮਿਲਦੇ ਹਨ। ਇਹ ਹਕੀਕਤ ਸਮਾਜ ਲਈ ਇਕ ਸੂਚਨਾ ਹੈ ਕਿ ਨੌਜਵਾਨਾਂ ਨੂੰ ਸਿਰਫ਼ ਨਸੀਹਤਾਂ ਨਹੀਂ, ਸਹਾਰਾ, ਸਮਝ ਅਤੇ ਸਹੀ ਦਿਸ਼ਾ ਦੀ ਲੋੜ ਹੈ। ਜੇ ਪਰਿਵਾਰ, ਸਕੂਲ ਅਤੇ ਸਮਾਜ ਮਿਲ ਕੇ ਉਨ੍ਹਾਂ ਦੀਆਂ ਗੱਲਾਂ ਸੁਣਣ, ਉਨ੍ਹਾਂ ਦੀਆਂ ਸਮੱਸਿਆਵਾਂ ਨੂੰ ਸਮਝਣ ਅਤੇ ਉਨ੍ਹਾਂ ਦੇ ਹੌਸਲੇ ਨੂੰ ਮਜ਼ਬੂਤ ਕਰਨ, ਤਾਂ ਇਹ ਹਨੇਰੇ ਰਾਹ ਮੁੜ ਰੋਸ਼ਨੀ ਵਾਲੇ ਬਣ ਸਕਦੇ ਹਨ।ਨੌਜਵਾਨ ਕੌਮ ਦਾ ਭਵਿੱਖ ਹਨ ਉਨ੍ਹਾਂ ਨੂੰ ਸਹੀ ਰਾਹ ਦਿਖਾਉਣਾ ਸਿਰਫ਼ ਜ਼ਿੰਮੇਵਾਰੀ ਨਹੀਂ, ਸਾਡਾ ਫਰਜ਼ ਵੀ ਹੈ।
ਮੰਜੂ ਰਾਇਕਾ
ਭਿੰਡਰਾਂ (ਸੰਗਰੂਰ)
‘ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly



