ਪਲਕਪ੍ਰੀਤ ਕੌਰ ਬੇਦੀ
(ਸਮਾਜ ਵੀਕਲੀ) ਖੁਸ਼ੀ, ਸਾਡੇ ਜੀਵਨ ਦਾ ਉਹ ਅਨਮੋਲ ਹੀਰਾ ਹੈ , ਜਿਸ ਦੀ ਖੋਜ ਹਰ ਇਕ ਮਨੁੱਖ ਨੂੰ ਹੈ। ਅੱਜ ਕੱਲ੍ਹ ਖੁਸ਼ ਰਹਿਣ ਲਈ ਹਰ ਵਿਅਕਤੀ ਪ੍ਰੇਸ਼ਾਨ ਹੈ । ਪਰ ਅਸਲ ਵਿੱਚ ਖੁਸ਼ੀ ਹੈ ਕੀ।
ਖੁਸ਼ੀ ਕਿਸੇ ਵਿਅਕਤੀ ਦੀ ਦੌਲਤ ਜਾਂ ਉੱਚੀ ਪਦਵੀਂ ਨਾਲ ਨਹੀਂ ਸੰਬੰਧਿਤ ਹੁੰਦੀ , ਇਹ ਸਾਡੀ ਅੰਦਰੂਨੀ ਸੰਤੁਸ਼ਟੀ ਅਤੇ ਮਨੁੱਖੀ ਸੰਬੰਧਾਂ ਉੱਤੇ ਹੀ ਨਿਰਭਰ ਕਰਦੀ ਹੈ । ਇਹ ਸੱਚੀ ਖੁਸ਼ੀ ਸਾਡੇ ਅੰਦਰ ਸਾਡੇ ਮਨ ਵਿਚ ਹੀ ਵਸਦੀ ਹੈ ।
ਖੁਸ਼ ਰਹਿਣ ਦਾ ਸਭ ਤੋਂ ਵਡਾ ਰਾਜ਼ ਹੈ “ਸੰਤੁਸ਼ਟੀ”। ਸੰਤੁਸ਼ਟ ਵਿਅਕਤੀ ਹਮੇਸ਼ਾ ਖੁਸ਼ ਹੀ ਰਹਿੰਦਾ ਹੈ ਅਤੇ ਉਸ ਕੋਲ ਜੋ ਕੁੱਝ ਵੀ ਹੁੰਦਾ ਹੈ ਉਹ ਉਸ ਨਾਲ ਹੀ ਖੁਸ਼ ਰਹਿੰਦਾ ਹੈ। ਆਪਣੇ ਜੀਵਨ ਦੀ ਹਰ ਛੋਟੀ – ਵੱਡੀ ਖੁਸ਼ੀ ਦਾ ਆਨੰਦ ਮਾਣਦਾ ਹੈ । ਇਕ ਸੰਤੁਸ਼ਟ ਵਿਅਕਤੀ ਆਪਣੀ ਤੁਲਨਾ ਕਦੀ ਵੀ ਕਿਸੇ ਦੂਸਰੇ ਵਿਅਕਤੀ ਨਾਲ ਨਹੀਂ ਕਰਦਾ ਉਹ ਸਦਾ ਆਪਣੇ ਵਿੱਚ ਹੀ ਮਸਤ ਰਹਿੰਦਾ ਹੈ ।
ਖੁਸ਼ ਰਹਿਣ ਦਾ ਇਕ ਰਾਜ਼ “ਸ਼ੁਕਰਗੁਜ਼ਾਰ” ਹੋਣਾ ਵੀ ਹੈ। ਜਦੋਂ ਮਨੁੱਖ ਹਰ ਛੋਟੀ – ਵੱਡੀ ਖੁਸ਼ੀ ਲਈ ਰੱਬ ਦਾ ਸ਼ੁਕਰ ਕਰੇ ਤਾਂ ਵੀ ਉਹ ਹਮੇਸ਼ਾ ਖੁਸ਼ ਹੀ ਰਹਿੰਦਾ ਹੈ। ਸਾਨੂੰ ਕਦੇ ਵੀ ਕਿਸੇ ਚੀਜ਼ ਦਾ ਹੰਕਾਰ ਨੀ ਕਰਨਾ ਚਾਹੀਦਾ। ਸਾਨੂੰ ਹਰ ਚੀਜ਼ ਲਈ ਰੱਬ ਦਾ ਸ਼ੁਕਰ ਕਰਨਾ ਚਾਹੀਦਾ ਹੈ ਕਿ ਉਸ ਰੱਬ ਨੇ ਸਾਨੂੰ ਇਸ ਲਾਇਕ ਸਮਝਿਆ, ਆਪਣੇ ਘਰ – ਬਾਹਰ , ਦੌਲਤ , ਚੰਗੀ ਸਿਹਤ ਲਈ ਹਮੇਸ਼ਾ ਹੀ ਸ਼ੁਕਰ ਕਰਦੇ ਰਹਿਣਾ ਚਾਹੀਦਾ ਹੈ। ਜਦੋਂ ਅਸੀਂ ਰੱਬ ਦੀ ਰਜ਼ਾ ਵਿੱਚ ਸ਼ੁਕਰਗੁਜ਼ਾਰ ਰਹਿੰਦੇ ਹਾਂ ਤਾਂ ਸਾਨੂੰ ਵੀ ਉਸ ਪ੍ਰਮਾਤਮਾ ਵਲੋਂ ਖੁਸ਼ੀ ਸੌਗ਼ਾਤ ਦੇ ਰੂਪ ‘ਚ ਮਿਲਦੀ ਰਹਿੰਦੀ ਹੈ ।
ਸਾਨੂੰ ਆਪਣਿਆਂ ਨਾਲ ਵੀ ਪਿਆਰ ਬਣਾਕੇ ਰਖਣਾ ਚਾਹੀਦਾ ਹੈ।
ਸਭ ਨਾਲ ਪਿਆਰ ਨਾਲ ਰਿਸ਼ਤਾ ਬਣਾਕੇ ਰਖਣਾ ਵੀ ਵਧੇਰੇ ਖੁਸ਼ੀ ਦਿੰਦਾ ਹੈ । ਜਦੋਂ ਅਸੀਂ ਕਿਸੇ ਨਾਲ ਰੁੱਖਾ ਵਿਤਕਰਾ ਕਰਾਂਗੇ ਤਾਂ ਅਸੀਂ ਆਪਣੀ ਖੁਸ਼ੀ ਦੇ ਨਾਲ – ਨਾਲ ਸਾਮ੍ਹਣੇ ਵਾਲੇ ਦੀ ਖੁਸ਼ੀ ਨੂੰ ਵੀ ਨਸ਼ਟ ਕਰਾਂਗੇ ।
ਦਰਅਸਲ,ਸਾਡੀ ਖੁਸ਼ੀ ਦਾ ਕਾਰਣ ਕਿਸੀ ਹੋਰ ਦੇ ਹੱਥ ਵੱਸ ਨਹੀਂ ਹੁੰਦਾ ਸਾਡੀ ਖੁਸ਼ੀ ਦੀ ਅਸਲ ਚਾਬੀ ਸਾਡੇ ਆਪਣਿਆਂ ਹੱਥਾਂ ਵਿੱਚ ਹੀ ਹੈ । ਜੇ ਅਸੀਂ ਸੰਤੁਸ਼ਟ , ਸ਼ੁਕਰਗੁਜ਼ਾਰ , ਅਪਣਿਆ ਨਾਲ ਪਿਆਰ ਬਣਾਏ ਰਖਾਂਗੇ ਤਾਂ ਅਸੀਂ ਜਿੰਦਗੀ ਵਿਚ ਅਸਲੀ ਖੁਸ਼ੀ ਦੀ ਪ੍ਰਾਪਤੀ ਕਰਾਂਗੇ, ਜਿਸ ਨਾਲ ਅਸੀਂ ਆਪਣੇਂ ਜੀਵਨ ਦਾ ਆਨੰਦ ਮਾਣ ਸਕਾਂਗੇ।
ਪਲਕਪ੍ਰੀਤ ਕੌਰ ਬੇਦੀ
ਕੇ,ਐਮ.ਵੀ. ਕਾਲਜੀਏਟ
ਸੀਨੀਅਰ ਸੈਕੰਡਰੀ ਸਕੂਲ,
ਜਲੰਧਰ
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly
https://play.google.com/store/apps/details?id=in.yourhost.samajweekly