ਅਧਿਆਪਕ ਦਲ ਪੰਜਾਬ ਦਾ ਵਫਦ ਮੇਅਰ ਤੇ ਡਿਪਟੀ ਮੇਅਰ ਨੂੰ ਮਿਲਿਆ

ਸ਼ਾਲੀਮਾਰ ਬਾਗ ਦੀ ਪੁਰਾਣੀ ਦਿੱਖ ਬਹਾਲ ਕਰਨ ਦੀ ਮੰਗ ਕੀਤੀ

ਕਪੂਰਥਲਾ (ਸਮਾਜ ਵੀਕਲੀ) (ਕੌੜਾ)-ਅਧਿਆਪਕ ਦਲ ਪੰਜਾਬ ਦਾ ਵਫਦ ਸੁਖਦਿਆਲ ਸਿੰਘ ਝੰਡ ਪ੍ਰਧਾਨ ਕਪੂਰਥਲਾ, ਮਨਜਿੰਦਰ ਸਿੰਘ ਧੰਜੂ ਜਨਰਲ ਸਕੱਤਰ, ਲੈਕਚਰਾਰ ਰਜੇਸ਼ ਜੌਲੀ ਸੀਨੀਅਰ ਮੀਤ ਪ੍ਰਧਾਨ ਪੰਜਾਬ ਤੇ  ਸ਼੍ਰੀ ਰਮੇਸ਼ ਕੁਮਾਰ ਭੇਟਾ ਮੀਤ ਪ੍ਰਧਾਨ ਪੰਜਾਬ ਦੀ ਅਗਵਾਈ ਤੇ ਡਿਪਟੀ ਮੇਅਰ ਮਾਸਟਰ ਵਿਨੋਦ ਕੁਮਾਰ ਜੀ ਨੂੰ ਮਿਲਿਆ।ਵਫਦ ਨੇ ਮੇਅਰ ਕੁਲਵੰਤ ਕੌਰ ਜੀ ਤੇ ਡਿਪਟੀ ਮੇਅਰ ਮਾਸਟਰ ਵਿਨੋਦ ਸੂਦ ਨੂੰ ਮੁਬਾਰਕਬਾਦ ਦਿੱਤੀ ਤੇ ਫੁੱਲਾਂ ਦੇ ਗੁਲਦਸਤੇ ਭੇਟ ਕੀਤੇ। ਇਸ ਮੌਕੇ  ਵਫਦ ਨੇ ਮੇਅਰ ਤੇ ਡਿਪਟੀ ਮੇਅਰ ਨਾਲ ਸ਼ਾਲੀਮਾਰ ਬਾਗ ਦੀ ਪੁਰਾਣੀ ਦਿੱਖ ਬਹਾਲ ਕਰਨ ਦੀ ਮੰਗ ਕੀਤੀ ।

ਸ਼ਹਿਰ ਦੀ ਦਿੱਖ ਨੂੰ ਸੁੰਦਰ ਬਣਾਉਣ ਲਈ ਵੱਧ ਤੋਂ ਵੱਧ ਬੂਟੇ ਲਗਾਉਣ , ਬੱਚਿਆਂ ਦੇ ਖੇਡਣ ਲਈ ਪਾਰਕ ਤੇ ਸ਼ਹਿਰ ਦੀਆਂ ਟੁੱਟੀਆ ਹੋਈਆਂ ਸੜਕਾਂ ਦੀ ਰਿਪੇਅਰ ਕਰਨ ਦੀ ਮੰਗ ਕੀਤੀ ਤਾਂ ਜੋ ਕਪੂ੍ਰਰਥਲਾ ਸ਼ਹਿਰ ਜਿਸ ਨੂੰ ਪੈਰਿਸ ਆਫ ਪੰਜਾਬ ਕਿਹਾ ਜਾਂਦਾ ਸੀ ਉਹ ਆਪਣੀ ਸ਼ਾਨ ਦੁਬਾਰਾ ਹਾਸਲ ਕਰ ਸਕੇ। ਇਸ ਮੌਕੇ ਮੇਅਰ ਕੁਲਵੰਤ ਕੌਰ ਜੀੌ ਤੇ ਡਿਪਟੀ ਮੇਅਰ ਮਾਸਟਰ ਵਿਨੋਦ ਸੂਦ ਨੈ ਵਫਦ ਨੂੰ ਭਰੋਸਾ ਦਿਵਾਇਆ ਕਿ ਉਹ ਉਹਨਾਂ ਦੀਆਂਂ ਮੰਗਾਂ ਨੂੰ ਪਹਿਲ ਦੇ ਆਧਾਰ ਤੇ ਹੱਲ ਕਰਨਗੇ ਤੇ ਵਿਰਾਸਤੀ ਸ਼ਹਿਰ ਕਪੂਰਥਲਾ ਨੂੰ ਮੁੜ ਪੈਰਿਸ ਆਫ ਪੰਜਾਬ ਬਣਾਇਆ ਜਾਵੇਗਾ।

ਇਸ ਮੌਕੇ ਗੁਰਮੀਤ ਸਿੰਘ ਖਾਲਸਾ, ਪੰਡਤ ਵਨੀਸ਼ ਸ਼ਰਮਾ, ਸੁਰਜੀਤ ਸਿੰਘ ਲੱਖਣਪਾਲ, ਮਨੂੰ ਕੁਮਾਰ ਪ੍ਰਾਸ਼ਰ, ਵੱਸਣਦੀਪ ਸਿੰਘ ਜੱਜ,ਰਜੀਵ ਸਹਿਗਲ, ਹਰਸਿਮਰਤ ਸਿੰਘ ਥਿੰਦ, ਅਜੈ ਟੰਡਨ, ਬਿੱਟੂ ਸਿੰਘ, ਗੁਰਪ੍ਰੀਤ ਸਿੰਘ, ਮੁਖਤਿਆਰ ਲਾਲ, ਅਮਨ ਸੂਦ, ਰੌਸ਼ਨ ਲਾਲ, ਪੰਡਤ ਮਨੋਜ ਟਿੱਬਾ, ਡਾਕਟਰ ਅਰਵਿੰਦਰ ਸਿੰਘ ਭਰੋਤ, ਪੰਡਤ ਰਜੇਸ਼ ਸ਼ਰਮਾ, ਅਮਰਜੀਤ ਕਾਲਾਸੰਘਿਆ, ਵਿਜੈ ਕੁਮਾਰ ਭਵਾਨੀਪੁਰ, ਕਮਲਜੀਤ ਸਿੰਘ ਬੂਲਪੁਰੀ, ਅਮਰੀਕ ਸਿੰਘ ਰੰਧਾਵਾ, ਅਮਰਜੀਤ ਸਿੰਘ ਡੈਨਵਿੰਡ, ਸੁਰਿੰਦਰ ਕੁਮਾਰ , ਟੌਨੀ ਕੌੜਾ ,ਜਸਵਿੰਦਰ ਸਿੰਘ ਗਿੱਲ, ਪਰਵੀਨ ਕੁਮਾਰ ਆਨੰਦ, ਦਰਸ਼ਨ ਲਾਲ ਤੇ ਹਾਜਰ ਸਨ।

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਪੰਜਾਬੀਓ ਅਸੀਂ ਭਿਖਾਰੀ ਨਹੀਂ ਇਨਕਲਾਬੀ ਹਾਂ
Next articleIAF to procure 10 anti-drone systems for border deployment