ਪਵਿੱਤਰ ਨਗਰੀ ਸੁਲਤਾਨਪੁਰ ਲੋਧੀ ਦਾ ਵਧਿਆ ਮਾਣ, ਇੱਕੋ ਦਿਨ ਵਿੱਚ ਬਣੇ ਦੋ ਜੱਜ

ਕਾਮਯਾਬੀ ਵਿੱਚ ਉਹਨਾਂ ਦੇ ਸਹੁਰਾ ਪਰਿਵਾਰ ਦਾ ਵਡਮੁੱਲਾ ਯੋਗਦਾਨ – ਚਾਹਤ ਧੀਰ

ਮਾਤਾ ਪਿਤਾ ਦੀਆਂ ਅਰਦਾਸਾਂ ਸਦਕਾ ਆਪਣੀ ਮੰਜ਼ਿਲ ਨੂੰ ਪਾਰ ਕਰ ਸਕਿਆ – ਅਕਸ਼ੈ

ਕਪੂਰਥਲਾ (ਸਮਾਜ ਵੀਕਲੀ) ( ਕੌੜਾ )- ਪਵਿੱਤਰ ਨਗਰੀ ਸੁਲਤਾਨਪੁਰ ਲੋਧੀ ਦੀ ਰਹਿਣ ਵਾਲੀ ਚਾਹਤ ਧੀਰ ਅਤੇ ਅਕਸ਼ੇ ਅਰੋੜਾ ਜਿਨਾਂ ਨੇ ਅੱਜ ਗੁਰੂ ਨਗਰੀ ਦੇ ਲੋਕਾਂ ਤੇ ਆਪਣੇ ਮਾਪਿਆਂ ਦਾ ਮਾਣ ਵਧਾਉਂਦੇ ਹੋਏ ਜੱਜ ਬਣਨ ਦੀ ਉਪਲਬਧੀ ਹਾਸਿਲ ਕੀਤੀ ਹੈ।ਇਸ ਖਾਸ ਮੌਕੇ ਦੌਰਾਨ ਚਾਹਤ ਅਤੇ ਅਕਸ਼ੇ ਨਾਲ ਗੱਲਬਾਤ ਕੀਤੀ ਗਈ। ਜਿਸ ਵਿੱਚ ਉਹਨਾਂ ਨੇ ਕਿਹਾ ਕਿ ਅੱਜ ਦਾ ਦਿਨ ਉਹਨਾਂ ਦੀ ਜਿੰਦਗੀ ਦਾ ਬੇਹੱਦ ਖਾਸ ਦਿਨ ਹੈ। ਕਿਉਂਕਿ ਉਹਨਾਂ ਨੇ ਇਹ ਸੁਪਨਾ ਜੋ ਵੇਖਿਆ ਸੀ । ਉਸਨੂੰ ਪੂਰਾ ਕਰਨ ਲਈ ਜੀ – ਤੋੜ ਮਿਹਨਤ ਕੀਤੀ ਹੈ। ਜਿਸਦਾ ਫਲ ਅੱਜ ਉਹਨਾ ਨੂੰ ਤੇ ਉਹਨਾ ਦੇ ਪਰਿਵਾਰ ਨੂੰ ਮਿਲਿਆ ਹੈ। ਚਾਹਤ ਧੀਰ ਨੇ ਕਿਹਾ ਕਿ ਉਹਨਾਂ ਦੀ ਕਾਮਯਾਬੀ ਵਿੱਚ ਉਹਨਾਂ ਦੇ ਸਹੁਰਾ ਪਰਿਵਾਰ ਦਾ ਵਡਮੁੱਲਾ ਯੋਗਦਾਨ ਰਿਹਾ ਹੈ। ਕਿਉਂ ਕਿ ਉਹਨਾ ਦੇ ਪਤੀ ਤੇ ਉਹਨਾ ਦੀ ਸੱਸ ਨੇ ਇਸ ਮੁਕਾਮ ਤੱਕ ਉਹਨਾ ਨੂੰ ਪਹੁੰਚਣ ਲਈ ਬਹੁਤ ਸਪੋਰਟ ਕੀਤੀ ਹੈ।ਜਿਸਨੂੰ ਕਹਿ ਕੇ ਬਿਆਨ ਨਹੀਂ ਕੀਤਾ ਜਾ ਸਕਦਾ।ਦੂਜੇ ਪਾਸੇ ਅਕਸ਼ੇ ਨੇ ਵੀ ਆਪਣੀ ਇਸ ਕਾਮਯਾਬੀ ਦਾ ਸਿਹਰਾ ਆਪਣੇ ਮਾਪਿਆਂ ਸਿਰ ਸਜਾਇਆ ਹੈ।

ਉਹਨਾ ਨੇ ਕਿਹਾ ਕਿ ਉਹਨਾ ਦੇ ਮਾਪਿਆਂ ਨੇ ਉਹਨਾ ਨੂੰ ਇਸ ਮੁਕਾਮ ਤਕ ਪਹੁੰਚਣ ਲਈ ਆਪਣੀ ਜੀ ਜਾਨ ਲਗਾਈ ਹੈ। ਜਿੰਨਾ ਦੀਆਂ ਅਰਦਾਸਾਂ ਸਦਕਾ ਉਹ ਆਪਣੀ ਮੰਜ਼ਿਲ ਨੂੰ ਪਾਰ ਕਰ ਸਕੇ ਨੇ। ਚਾਹਤ ਅਤੇ ਅਕਸ਼ੇ ਨੇ ਭਾਰਤੀ ਕਾਨੂੰਨ ਪ੍ਰਣਾਲੀ ਉੱਪਰ ਗੱਲ ਕਰਦਿਆਂ ਕਿਹਾ ਕਿ ਉਹ ਆਸ ਕਰਦੇ ਨੇ ਕਿ ਜਿਸ ਇਮਾਨਦਾਰੀ ਨਾਲ ਉਹ ਇਸ ਮੁਕਾਮ ਤੱਕ ਪਹੁੰਚੇ ਨੇ , ਉਸੇ ਇਮਾਨਦਾਰੀ ਨਾਲ ਉਹ ਆਪਣੀਆਂ ਸੇਵਾਵਾਂ ਨਿਭਾਉਣਗੇ ਅਤੇ ਉਹ ਉਮੀਦ ਕਰਦੇ ਹਨ ਕਿ ਇਸ ਦੌਰਾਨ ਉਹ ਉਹਨਾ ਲੋਕਾਂ ਨੂੰ ਇਨਸਾਫ਼ ਦਿਵਾਉਣ ਵਿੱਚ ਮਦਦ ਕਰਨ ਜੋ ਅੱਜ ਵੀ ਸਮਾਜ ਦੀਆਂ ਗਲਤ ਕੁਰੀਤੀਆਂ ਦਾ ਸ਼ਿਕਾਰ ਹੋਏ ਹਨ। ਇਸ ਦੌਰਾਨ ਉਹਨਾ ਦੇ ਮਾਪਿਆਂ ਨੇ ਕਿਹਾ ਕਿ ਉਹ ਖੁਦ ਨੂੰ ਬਹੁਤ ਭਾਗਾਂ ਵਾਲਾ ਸਮਝਦੇ ਨੇ ਕਿ ਐਸੇ ਬੱਚਿਆਂ ਨੇ ਉਹਨਾ ਘਰ ਜਨਮ ਲਿਆ ਤੇ ਸਮਾਜ ਵਿਚ ਉਹਨਾ ਦਾ ਸਿਰ ਉੱਚਾ ਕੀਤਾ।

 

 

 

‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਪਹਿਲਾਂ ਹੁਨਰ ਜ਼ਰੂਰੀ ਜਾਂ ਵਿਆਹ
Next articleਬਹੁਜਨ ਮਿਸ਼ਨ ਦੇ ਕੌਮੀ ਗੀਤਕਾਰ ਰੱਤੂ ਰੰਧਾਵਾ ਦਾ ਗੁਰੂ ਰਵਿਦਾਸ ਸਭਾ ਸਿਡਨੀ ਵਲੋਂ ਮਿਸ਼ਨ ਸੇਵਾਵਾਂ ਨੂੰ ਦੇਖਦਿਆਂ ਕੀਤਾ ਗਿਆ ਵਿਸ਼ੇਸ਼ ਸਨਮਾਨ