HOME ਗੈਸ ਸਿਲੰਡਰ ਦੀ ਕਿਲੱਤ ਨੇ ਮਹਿੰਗਾ ਕੀਤਾ ਸਵਾਦ, ਬੁੱਕ ਕਰਵਾਉਣ ਦੇ ਦੋ...

ਗੈਸ ਸਿਲੰਡਰ ਦੀ ਕਿਲੱਤ ਨੇ ਮਹਿੰਗਾ ਕੀਤਾ ਸਵਾਦ, ਬੁੱਕ ਕਰਵਾਉਣ ਦੇ ਦੋ ਹਫਤੇ ਬਾਦ ਵੀ ਉਡੀਕ, ਤਵੇ ਦੀ ਰੋਟੀ ਅਤੇ ਚਾਹ ਹੋਈ ਮਹਿੰਗੀ ਢਾਬਿਆ ਤੇ ਭੱਠੀਆ ਤੇ ਬਣ ਰਿਹਾ ਖਾਣਾ

10

ਨਵਾਸ਼ਹਿਰ  (ਸਮਾਜ ਵੀਕਲੀ)   (ਮਨੋਰੰਜਨ ਕਾਲੀਆ ) ਸ਼ਹਿਰ ਵਿੱਚ ਇਨੀ ਦਿਨੀ ਘਰੇਲੂ ਤੇ ਕਮਸ਼ੀਅਲ ਗੈਸ  ਸਿਲੰਡਰਾ ਦੀ  ਕਥਿਤ ਤੌਰ ਤੇ ਕਿੱਲਤ ਨੇ ਖਾਣੇ ਪੀਣ ਦੇ ਕਾਰੋਬਾਰ ਨੂੰ  ਬੁਰੀ ਤਰਾ ਨਾਲ ਪ੍ਰਭਾਵਿਤ ਕਰ ਦਿੱਤਾ ਹੈ | ਢਾਬਿਆ, ਰੇਹੜੀ ਫੜੀ ਵਾਲੇ ਅਤੇ ਹੋਟਲਾ ਵਾਲਿਆ ਨੇ ਰੇਟ ਵਧਾ ਦਿੱਤੇ ਹਨ | ਚਾਹ ਦੇ ਕੱਪ ਤੋ ਲੈ ਕੇ ਤਵੇ ਦੀ ਰੋਟੀ ਤੱਕ ਹਰ ਚੀਜ ਦੇ ਰੇਟ ਵਧੇ ਹੋਏ ਹਨ | ਕਾਰੋਬਾਰੀਆ ਦਾ ਕਹਿਣਾ ਹੈ ਕਿ ਸਿਲੇਡਰ ਸਮੇ ਤੇ ਨਹੀ ਮਿਲ ਰਹੇ ਜਿਸਦੇ ਚੱਲਦੇ ਉਨਾ ਨੂੰ  ਡੀਜਲ ਭੱਠੀ ,ਇਲੈਕਟ੍ਰੋਨਿਕ ਚੁੱਲੇ ਤੇ ਹੋਰ ਮਹਿੰਗੇ ਵਿਕਲਪਾ ਦਾ ਸਹਾਰਾ ਲੈਣਾ ਪੈ ਰਿਹਾ ਹੈ | ਇਸ ਨਾਲ ਲਾਗਤ ਵੱਧ ਗਈ ਹਬੈ | ਉਥੇ ਏਜੰਸੀਆ ਤੇ ਪ੍ਰਸ਼ਾਸਨ ਸਿਲੇਡਰਾ ਦੀ ਕੋਈ ਕਮੀ ਨਾ ਹੋਣ ਦੀ ਦਾਵਾ ਕਰ ਰਿਹਾ ਹੈ.  |ਇਸ ਭਰੋਸੇ ਦੇ ਬਾਦ ਵੀ ਛੋਟੇ ਦੁਕਾਨਦਾਰ ਤੇ ਹਲਵਾਈ ਬਹੁਤ ਪਰੇਸ਼ਾਨ ਹਨ ਜਿਸਦੇ ਚੱਲਦੇ ਉਨਾ ਨੂੰ  ਨਵਰਾਤਿਆ ਦੇ ਸੀਜਨ ਵਿੱਚ ਬਹੁਤ ਨੁਕਸਾਨ ਝੱਲਣਾ ਪਿਆ | ਮੋਨੂ ,ਰਾਜੂ, ਰਾਕੇਸ਼ ਨੇ ਦੱਸਿਆ ਕਿ ਸਿਲੰਡਰ ਦੀ ਕਿੱਲਤ ਦੇ ਕਾਰਨ ਉਨਾ ਨੂੰ  80 ਰੁ ਵਿੱਚ ਮਿਲਣ ਵਾਲਾ ਡੋਸਾ 100 ਰੁ ਦਾ ਅਤੇ 15 ਰੁ ਦੀ ਮਿਲਣ ਵਾਲੇ ਚਾਹ ਹੁਣ 20 ਰੁ  ਹੋ ਗਈ  | ਢਾਬੇ ਵਾਲਿਆ ਨੇ 5ਰੁ ਦੀ ਮਿਲਣ ਵਾਲੀ ਰੋਟੀ ਹੁਣ ਦਸ ਰੁ ਦੀ ਕਰ ਦਿੱਤੀ ਹੈ |  ਇਲਾਕੇ ਦੇ ਕਈ ਹੋਟਲਾ , ਢਾਬਿਆ ਤੇ ਰੇਹੜੀ  ਸਿਲੰਡਰ ਨਾ ਮਿਲਣ ਕਾਰਨ ਉਨਾ ਨੂੰ  ਕਾਫੀ ਦਿੱਕਤ ਹੋਈ ਹੈ. ਅਜਿਹੇ ਵਿੱਚ ਉਹ ਡੀਜਲ ਭੱਠੀਆ ਤੇ ਇਲੈਕਟ੍ਰੈਨਿਕ ਚੁੱਲੇ ਵਰਤ ਰਹੇ ਹਨ | ਢਾਬਿਆ ਤੇ ਲੋਕਾ ਦਾ ਆਉਣਾ ਹੋਇਆ ਘੱਟ ਢਾਬਿਆ ਦੇ ਮਾਲਕ ਹੋਏ ਪਰੇਸ਼ਾਨ ਰਾਜੂ ਢਾਬੇ ਦੇ ਮਾਲਕ ਨੇ ਦੱਸਿਆ ਕਿ ਉਨਾ ਦੇ ਸਾਹਮਣੇ ਸਭਤੋ ਵੱਡੀ ਚੁਨੌਤੀ ਗ੍ਰਾਹਕਾ ਨੂੰ  ਬਣਾਈ ਰੱਖਣਾ ਹੈ | ਲੋਕ ਹੁਣ ਪਹਿਲਾ ਦੀ ਤਰਾ ਖਾਣੇ ਦੇ ਲਈ ਬਾਹਰ ਨਹੀ ਨਿਕਲ ਰਹੇ ਅਜੇ ਉਹ ਤੰਦੂਰ ਤੇ ਰੋਟੀ ਤੇ ਦਾਲ ਸਬਜੀ ਇਲੈਕਟ੍ਰੈਨਿਕ ਜਾ ਹੋਰ ਸਾਧਨਾ ਤੇ ਤਿਆਰ ਕਰ ਰਹੇ ਹਨ | ਹਲਵਾਈ ਅਲੱਗ ਤੋ ਪਰੇਸ਼ਾਨ ਹਨ | ਉਨਾ ਨੇ ਗੈਸ ਦੀ ਕਮੀ ਕਾਰਨ ਕਈ ਪ੍ਰੋਗਰਾਮ ਛੱਡਣੇ ਪੈ ਰਹੇ ਹਨ. ਡੀਜਲ ਭੱਠੀ ਤੇ ਕੰਮ ਕਰਨੇ ਨਾਲ ਲਾਗਤ ਵੱਧ ਗਈ ਹੈ |

‘ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly

Previous articleਕੇਂਦਰ ਸਰਕਾਰ ਵਲੋਂ ਪੈਟਰੋਲ ਅਤੇ ਡੀਜ਼ਲ ਉੱਤੇ ਐਕਸਾਇਜ਼ ਡਿਊਟੀ ਵਿੱਚ 10-10 ਰੁਪਏ ਦੀ ਕਟੌਤੀ ਕਰਕੇ ਆਮ ਜਨਤਾ ਨੂੰ ਦਿੱਤੀ ਵੱਡੀ ਰਾਹਤ : ਐਡਵੋਕੇਟ ਰਾਜਵਿੰਦਰ ਸਿੰਘ ਲੱਕੀ
Next articleAdministration conducting surprise checks at gas agencies and petrol pumps to prevent hoarding and black marketing