ਡਾਕਟਰ ਨਰਿੰਦਰ ਭੱਪਰ ਝਬੇਲਵਾਲੀ
(ਸਮਾਜ ਵੀਕਲੀ) ਅੱਜ ਮੈਂ ਤੁਹਾਨੂੰ ”ਵਰਤਮਾਨ ਹੀ ਤੋਹਫਾ ਹੈਂ” ਦੇ ਬਾਰੇ ਦੱਸ ਰਿਹਾ ਹਾਂ । ਤੁਸੀਂ ਪਿਛਲੇ ਅਤੇ ਅੱਗੇ ਨੂੰ ਛੱਡ ਦਿਓ । ਹੁਣ ਅਤੇ ਵਰਤਮਾਨ ਵਿਚ ਜੀਓ।ਕੁਝ ਇਸ ਤਰੀਕੇ ਨਾਲ ਕਿ ਸਮਝੋ ਇਹ ਅੱਜ ਹੀ ਜ਼ਿੰਦਗੀ ਦੀ ਆਖ਼ਰੀ ਘੜੀ ਹੈ ।ਭੂਤ ਕਾਲ ਤੋਂ ਸਿਰਫ ਸਿੱਖਿਆਵਾਂ ਹੀ ਲਓ, ਅਤੇ ਅੱਗੇ ਵੱਧਦੇ ਚਲੇ ਜਾਓ । ਭਵਿੱਖ ਦਾ ਚਿੰਤਨ ਬੇਸ਼ੱਕ ਕਰੋ, ਪਰ ਚਿੰਤਾ ਨਹੀਂ ।ਵਰਤਮਾਨ ਵਿੱਚ ਜਾ ਕੇ ਭੂਤ ਨੂੰ ਭੁੱਲੋ ਅਤੇ ਵਰਤਮਾਨ ਦੇ ਨਿਰਮਾਣ ਦੀ ਤਿਆਰੀ ਕਰੋ। ਤੁਸੀਂ ਵੇਖੋਗੇ ਤੇ ਵਰਤਮਾਨ ਜੀਵਨ ਕਿੰਨਾ ਹਲਕਾ ਹੈ ,ਕਿੰਨਾ ਸੁਤੰਤਰ ਹੈ, ਅਤੇ ਕਿੰਨਾ ਆਸਾਨ ਹੈ।
ਅੱਜ ਮੈਂ ਇਤਿਹਾਸ ਦੀਆਂ ਕੁਝ ਅਜਿਹੀਆਂ ਹੱਸਤੀਆਂ ਬਾਰੇ ਬਾਰੇ ਦੱਸਾਂਗਾ। ਜਿਨ੍ਹਾਂ ਨੇ ਕਾਮਯਾਬੀ ਦੀਆਂ ਬੁਲੰਦੀਆਂ ਨੂੰ ਚੁੰਮਿਆਂ ਹੈ। ਇਹਨਾਂ ਦੀਆਂ ਸਫ਼ਲਤਾ ਦੀਆਂ ਜੜ੍ਹਾਂ ਵਿਚ ਜੋ ਅਹਿਮ ਸੂਤਰ ਸੀ ਓਹ ਸੀ—- ਵਰਤਮਾਨ ਦਾ ਸਨਮਾਨ ।ਉਨ੍ਹਾਂ ਨੇ ਆਪਣੇ ਭੂਤ ਅਤੇ ਭਵਿੱਖ ਨੂੰ ਨਜ਼ਰ-ਅੰਦਾਜ਼ ਕਰ ਦਿੱਤਾ, ਅਤੇ ਵਰਤਮਾਨ ਨੂੰ ਪੂਰਾ ਆਦਰ ਸਨਮਾਨ ਦਿੱਤਾ। ਸਭ ਤੋਂ ਪਹਿਲਾਂ ਮੈਂ ਤੁਹਾਨੂੰ ਦੱਸਦਾ ਹਾਂ 1971 ਦੀ ਇੱਕ ਇਤਿਹਾਸਕ ਕਹਾਣੀ ਓਸ ਨੌਜਵਾਨ ਦੀ ਕਹਾਣੀ ਜੋ ਮਾਂਟਰੀਅਲ ਹਸਪਤਾਲ ਵਿਖੇ ਮੈਡੀਸਨ ਦੀ ਪੜ੍ਹਾਈ ਕਰ ਰਿਹਾ ਸੀ ।ਉਸ ਦੀਆਂ ਸਾਲਾਨਾ ਪ੍ਰੀਖਿਆਵਾਂ ਆਉਣ ਵਾਲੀਆ ਸਨ ।ਇਸ ਕਾਰਨ ਉਹ ਬਹੁਤ ਪਰੇਸ਼ਾਨ ਸੀ। ਕੀ ਕਰੇ? ਕੀ ਹੋਵੇਗਾ? ਨਤੀਜਾ ਕਿਹੋ ਜਿਹਾ ਹੋਵੇਗਾ? ਜੇਕਰ ਨਤੀਜਾ ਖਰਾਬ ਨਿਕਲਿਆ ਤਾਂ ਕੈਰੀਅਰ ਖਰਾਬ ਹੋ ਜਾਵੇਗਾ? ਭਵਿਖ ਦੀਆਂ ਅਣਸੁਲਝੀਆਂ ਉਲਝਣਾਂ ਦੇ ਕਾਰਨ ਉਹ ਬਹੁਤ ਪਰੇਸ਼ਾਨ ਸੀ। ਇੰਨਾ ਪਰੇਸ਼ਾਨ ਸੀ ਕਿ ਵਰਤਮਾਨ ਦੇ ਸੁਲਝੇ ਮੌਕਿਆਂ ਦਾ ਵੀ ਲਾਭ ਨਹੀਂ ਉਠਾ ਰਿਹਾ ਸੀ ।ਉਨ੍ਹਾਂ ਜਿਨ੍ਹਾਂ ਵਿੱਚ ਬਸੰਤ ਰੁੱਤ ਦੀ ਏਕ ਸ਼ਾਮ ਨੂੰ ਉਸ ਨੇ 21 ਸ਼ਬਦਾਂ ਦੀ ਇੱਕ ਪੰਗਤੀ ਪੜ੍ਹੀ ।ਇਹਨਾਂ ਸ਼ਬਦਾਂ ਨੇ ਉਹਦੇ ਜੀਵਨ ਵਿੱਚ ਬਸੰਤੀ ਰੰਗ ਲਿਆ ਦਿੱਤਾ। ਉਹ ਆਪਣੇ ਸਮੇਂ ਦਾ ਸਭ ਤੋਂ ਪ੍ਰਸਿੱਧ ਡਾਕਟਰੀ ਮਾਹਿਰ ਬਣਿਆ। ਉਸ ਨੇ ”ਜੋਹਨ ਹੋਪ ਕਿੰਨਜ ਸਕੂਲ ਆਫ ਮੈਡੀਸਨ” ਨਾਂ ਦਾ ਵਿਸ਼ਵ ਪ੍ਰਸਿਧ ਹਸਪਤਾਲ ਖੋਲ੍ਹਿਆ। ਉਹ ਆਕਸਫੋਰਡ ਵਿੱਚ ਰੀਲੀਜਅਸ ਪੋ੍ਫੈਸਰ ਬਣਿਆ ਜੋ ਕਿ ਬਰਤਾਨੀਆ ਸਾਮਰਾਜ ਵਿੱਚ ਬਹੁਤ ਉੱਚਾ ਅਹੁਦਾ ਸੀ। ਜਦੋਂ ਉਸ ਦੀ ਮੌਤ ਹੋਈ ਤਾਂ ਉਹ ਆਪਣੇ ਪਿੱਛੇ ਬਹੁਤ ਮਹੱਤਵਪੂਰਨ ਇਤਿਹਾਸ ਛੱਡ ਗਿਆ ।ਜਿਸ ਨੂੰ ਸਮੇਟਣ ਲਈ 1466 ਪੰਨਿਆ ਦੀ ਲੋੜ ਪਈ । ਇਸ ਮਹਾਨ ਗ੍ਰੰਥ ਸਿਰਫ21 ਸ਼ਬਦਾਂ ਦੀ ਪਰੇਰਨਾ ਦੀ ਕਲਮ ਨਾਲ ਲਿਖਿਆ ਗਿਆ ।ਜਿਵੇਂ ਸਾਡਾ ਕੰਮ ਦੂਰੀ ਦੇ ਹਨੇਰੇ ਵਿਚ ਵੇਖਣਾ ਨਹੀਂ ,ਬਲਿਕੇ ਅੱਜ ਹੱਥ ਵਿਚ ਆਏ ਵਧੀਆਂ ਮੌਕੇ ਨੂੰ ਚੰਗੀ ਤਰ੍ਹਾਂ ਸੰਭਾਲਣਾ ਹੈ। ਜੇਕਰ ਅੱਜ ਰੂਪੀ ਅਣਘੜੇ ਪੱਥਰ ਨੂੰ ਪੂਰੀ ਤਬੀਅਤ ਨਾਲ ਇਮਾਨਦਾਰੀ ਨਾਲ ਲਗਨ ਨਾਲ ਪੜੋਗੇ ਤਾਂ, ‘ਕੱਲ੍ਹ’ ਬਿਨਾਂ ਸ਼ੱਕ ਸ਼ਾਨਦਾਰ ਮੂਰਤੀ ਦਾ ਅਕਾਰ ਲੈ ਕੇ ਉਭਰੇਗਾ ।ਇਸ ਲਈ ਮਹਾਨ ਫਿਲਾਸਫਰ ਜਾਨ ਰੈਕਸਨ ਆਪਣੇ ਮੇਜ਼ ਦੇ ਉੱਤੇ ਚਮਕੀਲੇ ਪੱਥਰ ਰੱਖਦੇ ਸਨ ।ਜਿਸਦੇ ਉੱਪਰ ਲਿਖਿਆ ਸੀ ‘ਅੱਜ’ ।ਦੁਨੀਆਂ ਦੇ ਮਹਾਨ ਲੇਖਕ ਡੇਲ ਕਾਰਨੇਗੀ ਵੀ ਭਾਰਤ ਦੇ ਮਹਾ ਕਵੀ ਕਾਲੀ ਦਾਸ ਦੀ ਇੱਕ ਕਵਿਤਾ ਨੂੰ ਬਾਥਰੂਮ ਦੀ ਕੰਧ ਉੱਤੇ ਚਿਪਕਾ ਕੇ ਰੱਖਦੇ ਸਨ ।ਜੋ ਹਰ ਰੋਜ਼ ਦਾੜੀ ਬਣਾਉਣ ਲੱਗੇ ਇਸ ਨੂੰ ਪੜਦੇ ਸੀ ।ਕਵਿਤਾ ਦਾ ਅਰਥ ਇਸ ਤਰ੍ਹਾਂ ਸੀ… ਸਿਰਫ ਅੱਜ ਨੂੰ ਦੇਖੋ !!
ਡਾਕਟਰ ਨਰਿੰਦਰ ਭੱਪਰ ਝਬੇਲਵਾਲੀ।
ਪਿੰਡ ਅਤੇ ਡਾਕਖਾਨਾ ਝਬੇਲਵਾਲੀ।
ਜ਼ਿਲ੍ਹਾ ਸ਼੍ਰੀ ਮੁਕਤਸਰ ਸਾਹਿਬ।
6284145349
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly
https://play.google.com/store/apps/details?id=in.yourhost.samajweekly