ਇਹਤਿਆਤੀ ਡੋਜ਼ ਵੀ ਪਹਿਲਾਂ ਲਈ ਵੈਕਸੀਨ ਦੀ ਹੀ ਹੋਵੇਗੀ

ਨਵੀਂ ਦਿੱਲੀ (ਸਮਾਜ ਵੀਕਲੀ):  ਕੇਂਦਰ ਨੇ ਅੱਜ ਸੂਬਿਆਂ ਨੂੰ ਕਿਹਾ ਹੈ ਕਿ ਪ੍ਰਸ਼ਾਸਨ ਇਹਤਿਆਤੀ ਡੋਜ਼ ਉਸੇ ਕਰੋਨਾ ਰੋਕੂ ਵੈਕਸੀਨ ਦੀ ਦੇਵੇਗਾ, ਜੋ ਉਸ ਨੇ ਪਹਿਲੀਆਂ ਦੋ ਖ਼ੁਰਾਕਾਂ ਵਿੱਚ ਦਿੱਤੀ ਸੀ। ਇਸ ਦੇ ਲਈ ਨਿੱਜੀ ਟੀਕਾਕਰਨ ਕੇਂਦਰ ਵੱਧ ਤੋਂ ਵੱਧ 150 ਰੁਪਏ ਦਾ ਸਰਵਿਸ ਚਾਰਜ ਲੈ ਸਕਦਾ ਹੈ। ਕੇਂਦਰ ਨੇ ਬੀਤੇ ਦਿਨੀਂ ਐਲਾਨ ਕੀਤਾ ਸੀ ਕਿ ਸਾਰੇ ਪ੍ਰਾਈਵੇਟ ਟੀਕਾਕਰਨ ਕੇਂਦਰਾਂ ’ਤੇ 18 ਸਾਲ ਤੋਂ ਵੱਧ ਉਮਰ ਦੇ ਸਾਰੇ ਲੋਕਾਂ ਲਈ ਕਰੋਨਾ ਰੋਕੂ ਟੀਕਿਆਂ ਦੀ ਇਹਤਿਆਤੀ ਖ਼ੁਰਾਕ ਦਸ ਅਪਰੈਲ ਤੋਂ ਉਪਲੱਬਧ ਹੋਵੇਗੀ। 18 ਸਾਲ ਤੋਂ ਵੱਧ ਉਮਰ ਦੇ ਜਿਹੜੇ ਲੋਕਾਂ ਨੂੰ ਕਰੋਨਾ ਰੋਕੂ ਟੀਕੇ ਦੀ ਦੂਜੀ ਡੋਜ਼ ਲਵਾਏ ਨੂੰ ਨੌਂ ਮਹੀਨੇ ਹੋ ਚੁੱਕੇ ਹਨ, ਉਹ ਇਹ ਡੋਜ਼ ਲਗਵਾਉਣ ਲਈ ਯੋਗ ਹੋਣਗੇ। ਕੇਂਦਰੀ ਸਿਹਤ ਸਕੱਤਰ ਨੇ ਅੱਜ ਸਾਰੇ ਸੂਬਿਆਂ ਅਤੇ ਕੇਂਦਰੀ ਸ਼ਾਸਿਤ ਪ੍ਰਦੇਸ਼ਾਂ ਦੇ ਸਿਹਤ ਸਕੱਤਰਾਂ ਨਾਲ ਮੀਟਿੰਗ ਕੀਤੀ। ਉਨ੍ਹਾਂ ਕਿਹਾ ਕਿ ਇਹਤਿਆਤੀ ਡੋਜ਼ ਲਈ ਨਵੀਂ ਰਜਿਸਟ੍ਰੇਸ਼ਨ ਕਰਵਾਉਣ ਦੀ ਲੋੜ ਨਹੀਂ ਕਿਉਂਕਿ ਸਾਰੇ ਲਾਭਪਾਤਰੀ ਪਹਿਲਾਂ ਹੀ ‘ਕੋਵਿਨ’ ਪਲੈਟਫਾਰਮ ’ਤੇ ਰਜਿਸਟਰਡ ਹਨ।

ਮੀਟਿੰਗ ਦੌਰਾਨ ਇਸ ਗੱਲ ’ਤੇ ਜ਼ੋਰ ਦਿੱਤਾ ਗਿਆ ਕਿ ਸਾਰੇ ਟੀਕਾਕਰਨ ‘ਕੋਵਿਨ’ ਪਲੈਟਫਾਰਮ ’ਤੇ ਲਾਜ਼ਮੀ ਦਰਜ ਕਰਵਾਏ ਜਾਣ ਅਤੇ ‘ਆਨਲਾਈਨ ਅਪਾਇੰਟਮੈਂਟ’ ਅਤੇ ‘ਵਾਕ-ਇਨ ਰਜਿਸਟ੍ਰੇਸ਼ਨ’, ਦੋਵੇਂ ਬਦਲ ਅਤੇ ਟੀਕਾਕਰਨ ਨਿੱਜੀ ਕੋਵਿਡ ਟੀਕਾਕਰਨ ਕੇਂਦਰ (ਸੀਵੀਸੀ) ’ਤੇ ਉਪਲੱਬਧ ਹੋਵੇਗਾ।

 

 

 

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਪਵਾਰ ਦੇ ਘਰ ’ਤੇ ਹਮਲਾ: ਵਕੀਲ ਸਣੇ 110 ਨੂੰ ਹਿਰਾਸਤ ਵਿੱਚ ਲਿਆ
Next articleਸੀਰਮ ਤੇ ਭਾਰਤ ਬਾਇਓਟੈੱਕ ਨੇ ਇਹਤਿਆਤੀ ਡੋਜ਼ ਦੀਆਂ ਕੀਮਤਾਂ ਘਟਾਈਆਂ