ਸ਼ਬਦਾਂ ਦੀ ਤਾਕਤ

(ਸਮਾਜ ਵੀਕਲੀ)

ਜ਼ਿੰਦਗੀ ਸ਼ਬਦਾਂ ਦਾ ਹੇਰ ਫੇਰ ਹੈ।ਜ਼ਿੰਦਗੀ ਦੇ ਪਸਾਰੇ ਵਿੱਚ ਸਾਰਾ ਖੇਲ ਸ਼ਬਦਾਂ ਦਾ ਹੀ ਹੈ।ਸ਼ਬਦ ਮਨੁੱਖ ਦੀ ਸ਼ਖ਼ਸੀਅਤ ਬਣਾਉਂਦੇ ਹਨ ਤੇ ਸ਼ਬਦ ਹੀ ਵਿਗਾੜ ਦਿੰਦੇ ਹਨ।

ਅਸੀਂ ਜੋ ਮਹਿਸੂਸ ਕਰਦੇ ਹਾਂ ਉਸ ਨੂੰ ਸ਼ਬਦਾਂ ਰਾਹੀਂ ਬਿਆਨ ਕਰਦੇ ਹਾਂ।ਖੁਸ਼ੀ ਗ਼ਮ ਅਤੇ ਹੋਰ ਭਾਵਨਾਵਾਂ ਸ਼ਬਦਾਂ ਰਾਹੀਂ ਹੀ ਜ਼ਾਹਿਰ ਕੀਤੀਆਂ ਜਾਂਦੀਆਂ ਹਨ।ਆਪਣੇ ਆਪ ਨੂੰ ਜ਼ਾਹਿਰ ਕਰਨਾ ਹੋਵੇ ਤਾਂ ਵੀ ਸ਼ਬਦਾਂ ਦਾ ਹੀ ਆਸਰਾ ਲੈਣਾ ਪੈਂਦਾ ਹੈ।ਸ਼ਬਦਾਂ ਤੋਂ ਬਿਨਾਂ ਮਨੁੱਖ ਕੁਝ ਵੀ ਨਹੀਂ।

ਸ਼ਬਦ ਹੀ ਮੁਹੱਬਤ ਹਨ ।ਮਹਿਬੂਬ ਨੂੰ ਆਪਣਾ ਪਿਆਰ ਦਰਸਾਉਣ ਲਈ ਸਾਨੂੰ ਸ਼ਬਦਾਂ ਦੀ ਲੋੜ ਪੈਂਦੀ ਹੈ।ਆਪਣੀ ਮੁਹੱਬਤ ਦਾ ਇਜ਼ਹਾਰ ਕਰਦਿਆਂ ਸ਼ਬਦਾਂ ਦਾ ਆਸਰਾ ਲੈਣਾ ਪੈਂਦਾ ਹੈ।ਨਫ਼ਰਤ ਵੀ ਤਾਂ ਸ਼ਬਦਾਂ ਨਾਲ ਹੀ ਜ਼ਾਹਿਰ ਕੀਤੀ ਜਾਂਦੀ ਹੈ।ਗੁੱਸਾ ਸ਼ਬਦਾਂ ਰਾਹੀਂ ਬਿਆਨ ਹੁੰਦਾ ਹੈ।ਸ਼ਬਦਾਂ ਦਾ ਨਾ ਹੋਣਾ ਉਦਾਸੀ ਬਣ ਜਾਂਦਾ ਹੈਤੇ ਸ਼ਬਦਾਂ ਦਾ ਡੁਲ੍ਹ ਡੁਲ੍ਹ ਪੈਣਾ ਖੁਸ਼ੀ।ਇਬਾਦਤ ਵੀ ਸ਼ਬਦਾਂ ਰਾਹੀਂ ਹੁੰਦੀ ਹੈ।ਆਪਣੇ ਮਸੀਹੇ ਦਾ ਗੁਣਗਾਣ ਵੀ ਸ਼ਸ਼ਬਦਾਂ ਵਿੱਚ ਹੁੰਦਾ ਹੈ।

ਸ਼ਰਧਾ ਦੇ ਫੁੱਲ ਵੀ ਸ਼ਬਦਾਂ ਰਾਹੀਂ ਹੀ ਭੇਂਟ ਕੀਤੇ ਜਾਂਦੇ ਹਨ।ਆਪਣੇ ਇਸ਼ਟ ਨੂੰ ਯਾਦ ਕਰਨ ਲਈ ਉਸ ਦੇ ਗੀਤ ਗਾਉਣ ਲਈ ਸ਼ਬਦ ਹੀ ਸਹਾਈ ਹੁੰਦੇ ਹਨ।ਗੱਲ ਕਰੀਏ ਤਾਂ ਸਾਰਾ ਪਸਾਰਾ ਸ਼ਬਦਾਂ ਦਾ ਹੀ ਹੈ।

ਮਨੁੱਖ ਨੂੰ ਮਨੁੱਖ ਹੋਲਡ ਹੀ ਸ਼ਬਦਾਂ ਦੇ ਸਹੀ ਉਪਯੋਗ ਦੀ ਜਾਣਕਾਰੀ ਹੋਣੀ ਬਹੁਤ ਜ਼ਰੂਰੀ ਹੈ।ਸ਼ਬਦਾਂ ਦਾ ਇਸਤੇਮਾਲ ਕਰਦੇ ਹੋਏ ਸਹਿਜ ਹੋਣਾ ਬਹੁਤ ਜ਼ਰੂਰੀ ਹੈ।ਜਿੰਨਾ ਵੱਡਾ ਸ਼ਬਦ ਭੰਡਾਰ ਹੋਵੇ ਮਨੁੱਖ ਉਨ੍ਹਾਂ ਹੀ ਗਿਆਨਵਾਨ ਮੰਨਿਆ ਜਾਂਦਾ ਹੈ।ਆਪਣੀ ਗੱਲ ਨੂੰ ਦੂਜੇ ਨੂੰ ਸਮਝਾ ਸਕਣ ਦੀ ਸਮਰੱਥਾ ਸ਼ਬਦਾਂ ਦਾ ਸਹੀ ਇਸਤੇਮਾਲ ਹੈ।

ਸ਼ਬਦਾਂ ਦੀ ਵਰਤੋਂ ਕਰਦੇ ਸਮੇਂ ਪਰਹੇਜ਼ ਕਰਨਾ ਵੀ ਆਉਣਾ ਚਾਹੀਦਾ ਹੈ।ਜਿਹੋ ਜਿਹਾ ਮਾਹੌਲ ਹੋਵੇ ਉਹੋ ਜਿਹੀ ਹੀ ਸ਼ਬਦ ਇਸਤੇਮਾਲ ਕੀਤੇ ਜਾਂਦੇ ਹਨ।ਸ਼ਬਦਾਂ ਦਾ ਸਹੀ ਇਸਤੇਮਾਲ ਸਾਡੀ ਸ਼ਖ਼ਸੀਅਤ ਨੂੰ ਉਘਾੜਦਾ ਹੈ।ਸਾਨੂੰ ਆਮ ਤੋਂ ਖ਼ਾਸ ਕਰ ਦਿੰਦਾ ਹੈ।

ਸ਼ਬਦ ਹੀ ਗੁਰੂ ਹਨ।ਸ਼ਬਦਾਂ ਦੇ ਮਹੱਤਵ ਨੂੰ ਸਮਝ ਲੈਣਾ ਬਹੁਤ ਜ਼ਰੂਰੀ ਹੈ।ਜਿਸ ਦੇ ਸ਼ਬਦਾਂ ਦਾ ਮਹੱਤਵ ਜਾਣ ਲਿਆ ਉਸ ਨੇ ਸੰਸਾਰ ਦਾ ਭੇਤ ਪਾ ਲਿਆ।ਸ਼ਬਦਾਂ ਨੂੰ ਵਰਤਣ ਲੱਗੇ ਸੰਜਮ ਕਰਨਾ ਜ਼ਰੂਰੀ ਹੈ ਤੇ ਕਿੰਨਾ ਇਸ ਦੀ ਜਾਣਕਾਰੀ ਹੋਣਾ ਬਹੁਤ ਜ਼ਰੂਰੀ ਹੈ।

ਸ਼ਬਦਾਂ ਦਾ ਸਹੀ ਤੇ ਉਚਿਤ ਇਸਤੇਮਾਲ ਰਿਸ਼ਤਿਆਂ ਦੀ ਮਿਠਾਸ ਬਣਾਈ ਰੱਖਦਾ ਹੈ।ਰਿਸ਼ਤਿਆਂ ਵਿਚਲੇ ਨਿੱਘ ਨੂੰ ਬਰਕਰਾਰ ਰੱਖਦਾ ਹੈ।ਦੋਸਤ ਨੂੰ ਦੁਸ਼ਮਣ ਵੀ ਸ਼ਬਦ ਹੀ ਬਣਾ ਦਿੰਦੇ ਹਨ।ਦੁਸ਼ਮਣ ਨੂੰ ਦੋਸਤ ਬਣਾਉਣ ਲਈ ਵੀ ਸ਼ਬਦਾਂ ਦਾ ਕੀ ਯੋਗਦਾਨ ਹੁੰਦਾ ਹੈ।

ਮਨੁੱਖ ਚ ਸ਼ਬਦਾਂ ਦੀ ਵਰਤੋਂ ਵਿੱਚ ਮੁਹਾਰਤ ਹਾਸਿਲ ਕਰ ਲੈਂਦਾ ਹੈ ਉਸ ਲਈ ਕੋਈ ਵੀ ਮੰਜ਼ਿਲ ਮੁਸ਼ਕਿਲ ਨਹੀਂ ਰਹਿੰਦੀ।ਉਹ ਸਫਲਤਾ ਦੀਆਂ ਪੌੜੀਆਂ ਚੜ੍ਹਦਾ ਵਿਸ਼ੇਸ਼ ਮਨੁੱਖ ਬਣ ਜਾਂਦਾ ਹੈ।

ਜਿੱਥੋਂ ਤਕ ਹੋ ਸਕੇ ਸ਼ਬਦਾਂ ਦਾ ਗਿਆਨ ਭੰਡਾਰ ਵਧਾਉਣ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ।ਇਨ੍ਹਾਂ ਦਾ ਇਸਤੇਮਾਲ ਸਹਿਜ ਤੇ ਸੰਜਮ ਨਾਲ ਚਾਹੀਦਾ ਹੈ।ਸ਼ਬਦ ਇੱਕ ਖ਼ਜ਼ਾਨਾ ਹਨ ਜਿਸ ਨੂੰ ਸੋਚ ਸਮਝ ਕੇ ਇਸਤੇਮਾਲ ਕਰਨਾ ਚਾਹੀਦਾ ਹੈ।

ਹਰਪ੍ਰੀਤ ਕੌਰ ਸੰਧੂ

 

 

 

‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਖੁਸ਼ੀਆਂ ਦੇ ਤਿਉਹਾਰ
Next article“ਕਲਮਾਂ ਦਾ ਕਾਫ਼ਲਾ”