ਅਮਰਦੀਪ ਸਿੰਘ ਗਿੱਲ ਅਤੇ ਦੇਵਿੰਦਰ ਸੈਫ਼ੀ ਵੱਲੋਂ ਗਾਇਕ ਜਸਵੰਤ ਸਿੰਘ ਨੂੰ ਮੁਬਾਰਕਬਾਦ
ਫਰੀਦਕੋਟ/ਭਲੂਰ -(ਬੇਅੰਤ ਗਿੱਲ) ਪਿੰਡ ਬੁਰਜ ਹਰੀਕਾ ਵਿਖੇ ਮੁੱਖ ਮਹਿਮਾਨ ਵਜੋਂ ਪੁੱਜੇ ਨਾਮਵਰ ਫ਼ਿਲਮ ਡਾਇਰੈਕਟਰ ਤੇ ਸ਼ਾਇਰ ਅਮਰਦੀਪ ਸਿੰਘ ਗਿੱਲ ਅਤੇ ਵਿਸ਼ੇਸ਼ ਮਹਿਮਾਨ ਵਜੋਂ ਪੁੱਜੇ ਉੱਘੇ ਸ਼ਾਇਰ ਡਾ.ਦੇਵਿੰਦਰ ਸੈਫ਼ੀ ਵੱਲੋਂ ਇੱਥੇ ਭਰਵੇਂ ਸਮਾਗਮ ਦੌਰਾਨ ਗਾਇਕ ਜਸਵੰਤ ਸਿੰਘ ਦੇ ਗੀਤ ‘ਖੁਸ਼ਬੋ’ ਦਾ ਪੋਸਟਰ ਜਾਰੀ ਕੀਤਾ ਗਿਆ।ਇਸ ਮੌਕੇ ’35ਅੱਖਰ ਲੇਖਕ ਮੰਚ ਭਲੂਰ’ ਅਤੇ ‘ਨੌਜਵਾਨ ਸਾਹਿਤ ਸਭਾ ਭਲੂਰ’ ਦੇ ਨੁਮਾਇੰਦੇ ਬੇਅੰਤ ਗਿੱਲ,ਅਨੰਤ ਗਿੱਲ, ਜਸਕਰਨ ਲੰਡੇ, ਸਤਨਾਮ ਸ਼ਦੀਦ ਸਮਾਲਸਰ, ਨਾਮਵਰ ਗਾਇਕ ਦਿਲਬਾਗ ਚਹਿਲ ਤੇ ਉੱਘੇ ਗੀਤਕਾਰ ਕੁਲਦੀਪ ਕੰਡਿਆਰਾ ਨੇ ਕਿਹਾ ਕਿ ਖੁਸਬੋਆਂ ਵਰਗੀ ਸ਼ਾਇਰੀ ਦੇ ਰਚਨਹਾਰਿਆਂ ਵੱਲੋਂ ਗਾਇਕ ਜਸਵੰਤ ਸਿੰਘ ਦੇ ਗੀਤ ‘ਖੁਸ਼ਬੋ’ ਦਾ ਪੋਸਟਰ ਜਾਰੀ ਹੋਣਾ ਖੂਬਸੂਰਤ ਗੱਲ ਹੈ। ਇਸ ਮੌਕੇ ਫਿਲਮ ਡਾਇਰੈਕਟਰ ਅਤੇ ਸ਼ਾਇਰ ਅਮਰਦੀਪ ਸਿੰਘ ਗਿੱਲ ਤੇ ਸ਼ਾਇਰ ਡਾ ਦੇਵਿੰਦਰ ਸੈਫ਼ੀ ਵੱਲੋਂ ਗਾਇਕ ਜਸਵੰਤ ਸਿੰਘ ਨੂੰ ਮੁਬਾਰਕਬਾਦ ਦਿੱਤੀ ਗਈ। ਇਸ ਮੌਕੇ ‘ਅੱਖਰ ਪੁਸਤਕ ਪਰਿਵਾਰ’ ਦੇ ਕਰਤਾ ਧਰਤਾ ਸਤਨਾਮ ਬੁਰਜ ਹਰੀਕਾ ਨੇ ਕਿਹਾ ਕਿ ਪਿੰਡ ਬੁਰਜ ਹਰੀਕਾ ਵਿਖੇ ਉੱਘੀ ਸ਼ਖ਼ਸੀਅਤ ਸਰਦਾਰ ਅਮਰਦੀਪ ਸਿੰਘ ਗਿੱਲ ਦੇ ਰੂ-ਬ-ਰੂ ਸਮਾਗਮ ਦੌਰਾਨ ਗਾਇਕ ਜਸਵੰਤ ਸਿੰਘ ਦੇ ਗੀਤ ਦਾ ਪੋਸਟਰ ਰੀਲੀਜ਼ ਹੋਣਾ ਆਪਣੇ ਆਪ ਵਿੱਚ ਵੱਡੀ ਤੇ ਮਾਣ ਵਾਲੀ ਗੱਲ ਹੈ। ਇਸ ਮੌਕੇ ਸ਼ਾਇਰ ਦੇਵਿੰਦਰ ਸੈਫ਼ੀ ਨੇ ਕਿਹਾ ਕਿ ਸਾਫ਼ ਸੁਥਰੇ ਗੀਤਾਂ ਦੀ ਪੇਸ਼ਕਾਰੀ ਕਰਨ ਵਾਲੇ ਗਾਇਕਾਂ ਨੂੰ ਜ਼ਰੂਰ ਥਾਪੜਾ ਦੇਣਾ ਬਣਦਾ ਹੈ, ਕਿਉਂਕਿ ਹੌਂਸਲਾ ਹੀ ਬੰਦੇ ਨੂੰ ਚੰਗੇ ਤੇ ਸਾਹਿਤਕ ਕਾਰਜ ਕਰਨ ਦਾ ਬਲ ਦਿੰਦਾ ਹੈ। ਇਸ ਮੌਕੇ ਗਾਇਕ ਜਸਵੰਤ ਸਿੰਘ ਨੇ ਇਹਨਾਂ ਸਤਰਾਂ ਦੇ ਪੱਤਰਕਾਰ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਉਨ੍ਹਾਂ ਦੇ ਵੱਡੇ ਵੀਰ ਡਾ. ਰਾਜਪਾਲ ਸਿੰਘ (ਸੰਗੀਤ ਵਿਭਾਗ ਦਿੱਲੀ ਯੂਨੀਵਰਸਿਟੀ) ਵੱਲੋਂ ‘ਖੁਸ਼ਬੋ’ ਗੀਤ ਨੂੰ ਕਲਮਬੱਧ ਕਰਨ ਦੇ ਨਾਲ ਨਾਲ ਸੰਗੀਤਕ ਰੰਗਾਂ ਵਿਚ ਵਿਚ ਰੰਗਿਆ ਗਿਆ ਹੈ। ਡਾ ਰਾਜਪਾਲ ਸਿੰਘ ਹੋਰੀਂ ਉਸਦੇ ਸੰਗੀਤਕ ਗੁਰੂ ਵੀ ਹਨ। ਇਹ ਗਾਇਕੀ ਖੇਤਰ ਲਈ ਸੁਚੱਜੀ ਤੇ ਨਰੋਈ ਗੱਲ ਕਹੀ ਜਾ ਸਕਦੀ ਹੈ। ਇਸ ਤਰ੍ਹਾਂ ਦੀ ਸੂਝਬੂਝ ਵਾਲੇ ਲੋਕਾਂ ਦਾ ਗਾਇਕੀ ਖੇਤਰ ਨੂੰ ਸਹਿਯੋਗ ਦੇਣਾ ਚੰਗੇਰੇ ਭਵਿੱਖ ਲਈ ਬਿਹਤਰ ਗੱਲ ਹੈ।ਇਸ ਮੌਕੇ ਸੁਖਵੀਰ ਸਿੰਘ ਬੁਰਜ ਹਰੀਕਾ, ਮਨਪ੍ਰੀਤ ਸਿੰਘ ਬਰਗਾੜੀ, ਕੁਲਵਿੰਦਰ ਸਿੰਘ ਬਰਗਾੜੀ, ਖੁਸ਼ਵੰਤ ਸਿੰਘ ਬਰਗਾੜੀ, ਕੋਮਲ ਭੱਟੀ ਰੋਡੇ, ਇਕਬਾਲ ਸ਼ਰਮਾ, ਗੁਰਦਿੱਤ ਸਿੰਘ, ਰਵੀ, ਜਸਵੀਰ ਫੀਰਾ, ਗੁਰਪਿਆਰ ਹਰੀ ਨੌ, ਸਤਨਾਮ ਬੁਰਜ ਹਰੀਕਾ ਆਦਿ ਹਾਜ਼ਰ ਸਨ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly