ਪ੍ਰਾਇਮਰੀ ਅਤੇ ਪ੍ਰੀ ਪ੍ਰਾਇਮਰੀ ਪੱਧਰ ਤੇ ਜਮਾਤਵਾਰ ਅਧਿਆਪਕ ਦੇਣ ਦੀ ਨੀਤੀ ਲਿਆਂਦੀ ਜਾਵੇ – ਈ‌ ਟੀ ਯੂ 

ਹਾਲ ਦੀ ਘੜੀ ਬੱਚਿਆਂ ਦੀ ਘੱਟ ਗਿਣਤੀ ਵਾਲੇ ਸਕੂਲਾਂ ਵਿੱਚ ਪ੍ਰਾਇਮਰੀ ਪੱਧਰ ਤੇ ਘੱਟੋ-ਘੱਟ 2 ਰੈਗੂਲਰ ਅਤੇ ਪ੍ਰੀ ਪ੍ਰਾਇਮਰੀ ਪੱਧਰ ਤੇ ਘੱਟੋ-ਘੱਟ 2 ਪ੍ਰੀ ਪ੍ਰਾਇਮਰੀ ਅਧਿਆਪਕ ਲਾਜਮੀ ਰੱਖੇ ਜਾਣ 
ਕਪੂਰਥਲਾ,11 ਅਗਸਤ ( ਕੌੜਾ ) – ਐਲੀਮੈਟਰੀ ਟੀਚਰਜ ਯੂਨੀਅਨ ਪੰਜਾਬ (ਰਜਿ:) ਦੇ ਸੂਬਾ ਪ੍ਰਧਾਨ ਹਰਜਿੰਦਰ ਪਾਲ ਸਿੰਘ ਪੰਨੂੰ ,ਨਰੇਸ਼ ਪਨਿਆੜ ,ਹਰਜਿੰਦਰ ਹਾਂਡਾ, ਸਤਵੀਰ ਸਿੰਘ ਰੌਣੀ, ਰਵੀ ਵਾਹੀ, ਹਰਕ੍ਰਿਸ਼ਨ ਮੋਹਾਲੀ , ਗੁਰਿੰਦਰ ਸਿੰਘ ਘੁੱਕੇਵਾਲੀ , ਬੀ ਕੇ ਮਹਿਮੀ, ਸਰਬਜੀਤ ਸਿੰਘ ਖਡੂਰ ਸਾਹਿਬ, ਨਿਰਭੈ ਸਿਂਘ ਮਾਲੋਵਾਲ, ਸੋਹਣ ਸਿੰਘ ਮੋਗਾ, ਅੰਮ੍ਰਿਤਪਾਲ ਸਿੰਘ ਸੇਖੋਂ, ਹਰਜਿੰਦਰ ਸਿੰਘ ਚੋਹਾਨ, ਦਲਜੀਤ ਸਿੰਘ ਲਹੌਰੀਆ,  ਪਵਨ ਕੁਮਾਰ ਜਲੰਧਰ , ਜਤਿੰਦਰਪਾਲ ਸਿੰਘ ਰੰਧਾਵਾ, ਦੀਦਾਰ ਸਿੰਘ ਪਟਿਆਲਾ, ਤਰਸੇਮ ਲਾਲ ਜਲੰਧਰ, ਲਖਵਿੰਦਰ ਸਿੰਘ ਸੇਖੋਂ  ਅਤੇ ਸਤਬੀਰ ਸਿੰਘ ਬੋਪਾਰਾਏ ਨੇ ਸਾਂਝੇ ਤੌਰ ਉੱਤੇ  ਪੰਜਾਬ ਸਰਕਾਰ ਤੇ ਸਿੱਖਿਆ ਮੰਤਰੀ ਪੰਜਾਬ ਤੋਂ ਪੁਰਜੋਰ ਮੰਗ ਕੀਤੀ ਕਿ  ਜਿਸ ਤਰਾਂ ਕੱਲ ਵਿਭਾਗ ਵੱਲੋਂ ਪੰਜਾਬ ਭਰ ਦੇ ਪ੍ਰਾਇਮਰੀ ਸਕੂਲਾਂ ਦੀਆਂ ਪੋਸਟਾਂ ਸਬੰਧੀ ਅਤੇ ਸਰਪਲੱਸ ਪੋਸਟਾਂ ਦੀ ਗਿਣਤੀ ਸਬੰਧੀ ਡਾਟੇ ਦੀਆਂ ਲਿਸਟਾਂ ਜਾਰੀ ਕੀਤੀਆਂ ਹਨ ,ਇਸ ਤਰਾਂ ਕਰਨ ਨਾਲ ਪ੍ਰਾਇਮਰੀ ਪੱਧਰ ਦੀ ਸਿੱਖਿਆ ਨੂੰ ਹੋਰ ਖੋਰਾ ਲੱਗੇਗਾ ।ਐਲੀਮੈਟਰੀ ਟੀਚਰਜ ਯੂਨੀਅਨ ਈ ਟੀ ਯੂ ਪੰਜਾਬ (ਰਜਿ) ਦੇ ਕਮੇਟੀ ਆਗੂਆਂ ਨੇ ਪੁਰਜੋਰ ਮੰਗ ਕਰਦਿਆਂ ਕਿਹਾ ਕਿ ਪ੍ਰਾਇਮਰੀ ਪੱਧਰ ਉੱਤੇ ਹੀ ਉਚੇਰੀ ਸਿੱਖਿਆ ਦੀ ਨੀਹ ਉਸਰਨੀ ਹੁੰਦੀ ਹੈ ,ਜੇਕਰ ਪ੍ਰਾਇਮਰੀ ਸਿੱਖਿਆ ਨੂੰ ਮਿਆਰੀ ਤੇ ਚੁਸਤ ਦਰੁੱਸਤ ਕਰਨਾ ਹੈ
ਤਾਂ ਇਸ ਪੱਧਰ ਤੇ ਖਾਸ ਧਿਆਨ ਦੇਣਾ ਪਵੇਗਾ। ਵੈਸੇ ਵੀ ਸਭ ਤੋਂ ਪਹਿਲਾਂ ਤਰੱਕੀਆਂ ਕਰਨੀਆਂ ਬਣਦੀਆਂ ਹਨ, ਫਿਰ ਉਸਤੋਂ ਬਾਅਦ ਹਰੇਕ ਸਕੂਲ ਚ ਜਮਾਤਵਾਰ ਅਧਿਆਪਕ ਦੇਣ ਅਤੇ ਅਨੁਪਾਤ 1:20 ਕਰਨ ,ਪ੍ਰੀ ਪ੍ਰਾਇਮਰੀ ਦਾ ਅਨੁਪਾਤ ਵੀ 1:20 ਕਰਨ ਅਤੇ ਬੱਚਿਆਂ ਦੀ ਘੱਟ ਗਿਣਤੀ ਵਾਲੇ ਸਕੂਲਾਂ ਚ ਵੀ ਘੋੱਟੋ ਘੱਟ 2 ਰੈਗੂਲਰ ਅਧਿਆਪਕ ਅਤੇ 2 ਪ੍ਰੀ ਪ੍ਰਾਇਮਰੀ ਅਧਿਆਪਕ ਲਾਜਮੀ ਦੇ ਕੇ ਨਾਲ ਸਹਾਇਕ ਦਿੱਤਾ ਜਾਣਾ ਚਾਹੀਦਾ ਹੈ, ਕਿਉਂਕਿ ਅਧਿਆਪਕ ਪਹਿਲਾਂ ਹੀ ਸਕੂਲ ਗ੍ਰਾਂਟਾਂ,ਮਿਡ ਡੇ ਮੀਲ, ਆਨਲਾਈਨ ਡਾਕਾ, ਬੀ ਐਲ ਡਿਊਟੀਆਂ ਅਤੇ ਹੋਰ ਕਈ ਤਰ੍ਹਾਂ ਦੇ ਗੈਰਵਿਦਿਅਕ ਕੰਮਾਂ ਵਿੱਚ ਉਲਝਿਆ ਪਿਆ ਹੈ । ਸੈਂਟਰ ਹੈੱਡਟੀਚਰ ਦੀ ਪੋਸਟ ਪ੍ਰਬੰਧਕੀ ਨੂੰ ਕਿਸੇ ਵੀ ਤਰਾਂ ਗਿਣਤੀ ਚ ਸ਼ਾਮਿਲ ਨਹੀ ਕੀਤਾ ਜਾਣਾ ਚਾਹੀਦਾ ।ਜਿਨ੍ਹਾਂ ਸਕੂਲਾਂ ਵਿੱਚ  ਵਿਦਿਆਰਥੀਆਂ ਦੀ ਗਿਣਤੀ 150 ਤੋਂ ਵਧੇਰੇ ਹੈ ਉਥੇ ਹੈੱਡ ਟੀਚਰ ਦੀ ਪੋਸਟ ਵੀ ਪ੍ਰਬੰਧਕੀ ਗਿਣਕੇ ਗਿਣਤੀ ਚੋਂ ਬਾਹਰ ਰੱਖਣੀ ਚਾਹੀਦੀ ਹੈ । ਇਹਨਾ ਦੋਵਾਂ ਹੈੱਡਟੀਚਰ /ਸੈਂਟਰ ਹੈੱਡਟੀਚਰ ਪੋਸਟਾਾਂ ਨੂੰ ਨਾਲ ਡਾਟਾ ਐਟਰੀ ਅਪਰੇਟਰ ਦੇਣ ਦੀ ਸਖਤ ਜਰੂਰਤ ਹੈ । ਜੋ ਈ ਟੀ ਯੂ (ਰਜਿ) ਵੱਲੋ ਲੰਮੇ ਸਮੇਂ ਤੋਂ ਵਿਭਾਗ ਤੋ ਮੰਗੀ ਜਾ ਰਹੀ ਹੈ । ਯੂਨੀਅਨ ਆਗੂਆਂ ਨੇ ਸਿੱਖਿਆ ਮੰਤਰੀ ਪੰਜਾਬ ਤੋ ਇਹ ਵੀ ਮੰਗ ਕੀਤੀ ਕਿ ਕਿਸੇ ਵੀ ਤਰਾਂ ਦੀ ਰੈਸ਼ੇਨੇਲਾਈਜੇਸ਼ਨ ਕਰਨ ਤੋ ਪਹਿਲਾਂ ਪੰਜਾਬ  ਭਰ ਦੀਆਂ ਜਥੇਬੰਦੀਆਂ ਨਾਲ ਇੱਕ ਪੈਨਲ ਮੀਟਿੰਗ ਕਰਕੇ ਜਥੇਬੰਦੀਆਂ ਤੋਂ ਸੁਝਾਅ ਲਏ ਜਾਣ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly
Previous articleਮਿੱਠੜਾ ਕਾਲਜ ਦਾ ਬੀ ਐਸ  ਨਾਨ ਮੈਡੀਕਲ ਸਮੈਸਟਰ ਦੂਜਾ ਦਾ ਨਤੀਜਾ ਸ਼ਾਨਦਾਰ
Next articleਡਾ ਅੰਬੇਡਕਰ ਸੁਸਾਇਟੀ ਆਰ ਸੀ ਐੱਫ ਨੇ ਸੀਨੀਅਰ ਪੱਤਰਕਾਰ ਸ਼੍ਰੀ ਰਜਨੀਸ਼ ਚੌਧਰੀ ‘ਤੇ ਹੋਏ ਹਮਲੇ ਦੀ ਕੀਤੀ ਨਿੰਦਾ