HOME ਥਾਣਾ ਮੇਹਟੀਆਣਾ ਦੀ ਪੁਲਿਸ ਨੇ ਚੋਰੀ ਦੀਆਂ ਵਾਰਦਾਤਾਂ ਕਰਨ ਵਾਲ੍ਹੇ ਕਥਿਤ ਦੋਸ਼ੀਆਂ...

ਥਾਣਾ ਮੇਹਟੀਆਣਾ ਦੀ ਪੁਲਿਸ ਨੇ ਚੋਰੀ ਦੀਆਂ ਵਾਰਦਾਤਾਂ ਕਰਨ ਵਾਲ੍ਹੇ ਕਥਿਤ ਦੋਸ਼ੀਆਂ ਨੂੰ ਕੀਤਾ ਰੰਗੇ ਹੱਥੀ ਕਾਬੂ।

2
ਫੋਟੋ ਅਜਮੇਫ ਦੀਵਾਨਾ
ਹੁਸ਼ਿਆਰਪੁਰ  (ਸਮਾਜ ਵੀਕਲੀ)  ( ਤਰਸੇਮ ਦੀਵਾਨਾ ) –  ਸੰਦੀਪ ਮਲਿਕ ਆਈ.ਪੀ.ਐਸ.ਸੀਨੀਅਰ ਪੁਲਿਸ ਕਪਤਾਨ ਹੁਸ਼ਿਆਰਪੁਰ  ਵੱਲੋ ਦਿੱਤੇ ਦਿਸ਼ਾ ਨਿਰਦੇਸਾ ਅਤੇ  ਪਰਮਿੰਦਰ ਸਿੰਘ ਪੀ.ਪੀ.ਐਸ,ਐਸ. ਪੁਲਿਸ ਕਪਤਾਨ ਤਫਤੀਸ਼ ਦੀ ਰਹਿਨੁਮਾਈ ਹੇਠ ਚੋਰੀ ਦੀਆਂ ਵਾਰਦਾਤਾਂ ਕਰਨ ਵਾਲੇ ਵਿਅਕਤੀਆ ਦੇ ਖਿਲਾਫ ਮੁਹਿੰਮ ਸੁਰੂ ਕੀਤੀ ਗਈ ਹੈ  । ਇਸ ਮੁਹਿੰਮ ਤਹਿਤ  ਪਲਵਿੰਦਰ ਸਿੰਘ ਉਪ ਪੁਲਿਸ ਕਪਤਾਨ ਚੱਬੇਵਾਲ ਦੇ ਦਿਸ਼ਾ ਨਿਰਦੇਸ਼ਾ ਤੇ ਇੰਸਪੈਕਟਰ ਰਜਿੰਦਰ ਸਿੰਘ ਮੁੱਖ ਅਫਸਰ ਥਾਣਾ ਮੇਹਟੀਆਣਾ ਵੱਲੋਂ ਉਚ ਅਫਸਰਾਂ ਦੀਆਂ ਹਦਾਇਤਾਂ ਦੀ  ਪਾਲਣਾ ਕਰਦੇ ਹੋਏ  2/3 ਦਸੰਬਰ  ਦਰਮਿਆਨੀ ਰਾਤ ਨੂੰ ਕੁੱਝ ਨਾ-ਮਾਲੂਮ ਵਿਅਕਤੀਆਂ ਵੱਲੋ ਗੁਰੂਦੁਆਰਾ ਸ੍ਰੀ ਗੁਰ ਸ਼ਬਦ ਪ੍ਰਕਾਸ਼ ਪਿੰਡ ਅਜੜਾਮ ਵਿੱਚੋ ਗੋਲਕ ਚੁੱਕ ਕੇ ਲੈ ਜਾਣ ਵਾਲੇ ਚੋਰਾਂ ਨੂੰ ਗ੍ਰਿਫਤਾਰ ਕੀਤਾ ਗਿਆ। ਉਹਨਾਂ ਦੱਸਿਆ ਕਿ  ਉਕਤ ਚੋਰੀ ਦੀ ਵਾਰਦਾਤ ਸਬੰਧੀ ਗੁਰੂਦੁਆਰਾ ਸਾਹਿਬ ਵਿੱਚ ਲੱਗੇ ਸੀ.ਸੀ.ਟੀ.ਵੀ ਕੈਮਰਿਆਂ ਦੀ ਫੁਟੇਜ ਪਿੰਡ ਅਜੜਾਮ ਦੇ ਵਾਸੀਆਂ ਅਤੇ ਏ.ਐਸ.ਆਈ ਗੁਲਸ਼ਨ ਕੁਮਾਰ ਸਮੇਤ ਸਾਥੀ ਕਰਮਚਾਰੀਆਂ ਵੱਲੋ ਚੈਕ ਕਰਕੇ ਜਸਪ੍ਰੀਤ  ਸਿੰਘ ਉਰਫ ਜੱਸਾ ਪੁੱਤਰ ਹਰਮੇਸ਼ ਸਿੰਘ, ਲਖਵੀਰ ਸਿੰਘ ਉਰਫ ਨੋਨੀ ਪੁੱਤਰ ਹਰਭਜਨ ਸਿੰਘ ਅਤੇ ਜਸਮੀਤ ਸਿੰਘ ਉਰਫ ਜੱਸੀ ਪੁੱਤਰ ਸੁਖਚੈਨ ਸਿੰਘ ਨੂੰ ਕਾਬੂ ਕੀਤਾ ਗਿਆ ! ਉਹਨਾਂ ਦੱਸਿਆ ਕਿ ਫੜੇ ਗਏ ਉਕਤ ਵਿਅਕਤੀ ਨੇ ਪੁੱਛਗਿੱਛ ਦੌਰਾਨ ਉਕਤ ਵਾਰਦਾਤ ਕਬੂਲ ਕੀਤੀ । ਉਹਨਾਂ ਦੱਸਿਆ ਕਿ ਤਿੰਨੇ ਕਥਿਤ ਦੋਸ਼ੀਆਨ ਨੂੰ ਮਾਨਯੋਗ ਅਦਾਲਤ ਵਿੱਚ ਪੇਸ਼ ਕਰਕੇ 1 ਦਿਨ ਦਾ ਪੁਲਿਸ ਰਿਮਾਡ ਹਾਸਿਲ ਕੀਤਾ ਗਿਆ ਅਤੇ ਤਿੰਨੇ ਕਥਿਤ ਦੋਸ਼ੀਆਨ ਦੇ ਇਕਸ਼ਾਫ ਤੇ  ਉਹਨਾਂ ਦੀ ਨਿਸ਼ਾਨਦੇਹੀ ਤੇ  ਵਾਰਦਾਤ ਵਿੱਚ ਵਰਤਿਆ ਦਾਤਰ, ਰਾਡ ਲੋਹਾ ਅਤੇ ਚੋਰੀ ਸ਼ੁਦਾ ਰੁਪਏ ਬਰਾਮਦ ਕੀਤੇ ਗਏ ਹਨ ।
‘ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly
Previous articleਸਿਵ ਸੈਨਾ ਹਿੰਦ ਕੱਢੇਗੀ ਪੰਜਾਬ,ਹਿਮਾਚਲ ਤੇ ਹਰਿਆਣਾ ਵਿੱਚ ਗੈਂਗਸਟਰ ਭਗਾਓ, ਵਪਾਰੀ ਬਚਾਓ ਸੰਕਲਪ ਰੈਲੀ : ਨਿਸ਼ਾਂਤ ਸ਼ਰਮਾ
Next articleਜੇਕਰ ਪੰਜਾਬ ਵਿੱਚ ਭਾਜਪਾ ਦੀ ਸਰਕਾਰ ਬਣਦੀ ਹੈ ਤਾਂ ਖੇਡਾਂ ਅਤੇ ਖਿਡਾਰੀਆਂ ਨੂੰ ਵਿਸ਼ੇਸ਼ ਸਹੂਲਤਾਂ ਦਿੱਤੀਆਂ ਜਾਣਗੀਆਂ : ਡਾ. ਰਮਨ ਘਈ